ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟਰੇਲੀਆ `ਚ ਭਾਰਤੀ ਵਿਦਿਆਰਥੀ ਨੂੰ ‘ਸਜ਼ਾ`

ਆਸਟਰੇਲੀਆ `ਚ ਭਾਰਤੀ ਵਿਦਿਆਰਥੀ ਨੂੰ ‘ਸਜ਼ਾ`

ਆਸਟਰੇਲੀਆ `ਚ ਭਾਰਤੀ ਵਿਦਿਆਰਥੀ ਨੂੰ ਸ਼ਰਾਬ ਪੀ ਕੇ ਵਾਹਨ ਚਲਾਉਣ ਲਈ ਅਦਾਲਤ ਨੇ 10 ਮਹੀਨੇ ਦੀ ਮੁਲਤਵੀ (ਸਸਪੈਂਡਡ) ਸਜ਼ਾ ਸੁਣਾਈ ਹੈ। ਸੂਰਯਾ ਤੇਜਾ ਪੇਨੂਗੋਂਡਾ ਨਾਂਅ ਦਾ 24 ਸਾਲਾ ਇਹ ਵਿਦਿਆਰਥੀ ਤੇਲੰਗਾਨਾ ਦਾ ਜੰਮਪਲ਼ ਹੈ ਤੇ ਹੁਣ ਉਹ ਆਸਟਰੇਲੀਆ `ਚ ਅਗਲੇ 9 ਮਹੀਨਿਆਂ ਲਈ ਵਾਹਨ ਚਲਾਉਣ ਦੇ ਵੀ ਅਯੋਗ ਕਰਾਰ ਦੇ ਦਿੱਤਾ ਗਿਆ ਹੈ।


ਸੂਰਯਾ ਤੇਜਾ ਨੂੰ ਪਾਰਾਮਾਟਾ ਸ਼ਹਿਰ ਦੀ ਅਦਾਲਤ ਨੇ ਦੋਸ਼ੀ ਮੰਨਿਆ ਤੇ ਉਸ ਨੂੰ 750 ਡਾਲਰ ਜੁਰਮਾਨਾ ਵੀ ਕੀਤਾ। ਉਹ ਇਸ ਵੇਲੇ ਸਟੂਡੈਂਟ ਵੀਜ਼ਾ `ਤੇ ਆਸਟਰੇਲੀਆ `ਚ ਰਹਿ ਰਿਹਾ ਹੈ। ਉਸ ਵੱਲੋਂ ਸ਼ਰਾਬ ਪੀ ਕੇ ਵਾਹਨ ਚਲਾਉਣ ਦੀ ਘਟਨਾ ਬੀਤੀ 8 ਜੁਲਾਈ ਨੂੰ ਵਾਪਰੀ ਸੀ, ਜਦੋਂ ਉਹ ਮਿਸੁਬਿਸ਼ੀ 380 ਸੇਡਾਨ ਚਲਾ ਰਿਹਾ ਸੀ। ਪੁਲਿਸ ਨੇ ਉਸ ਨੂੰ ਨੋਵਰਾ ਦੇ ਦੱਖਣ `ਚ ਫੜਿਆ ਸੀ। ਤਦ ਕਾਰ `ਚ ਚਾਰ ਹੋਰ ਜਣੇ ਵੀ ਸਵਾਰ ਸਨ।


ਪੁਲਿਸ ਨੂੰ ਦਰਅਸਲ ਆਮ ਲੋਕਾਂ ਨੇ ਫ਼ੋਨ ਕਰ ਕੇ ਦੱਸਿਆ ਸੀ ਕਿ ਇੱਕ ਕਾਰ ਬਹੁਤ ਤੇਜ਼ ਰਫ਼ਤਾਰ ਤੇ ਕੁਝ ਲਪਰਵਾਹੀ ਨਾਲ ਚਲਾਈ ਜਾ ਰਹੀ ਹੈ। ਸੂਰਯਾ ਤੇਜਾ ਕੋਲ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian student gets suspended sentence in Australia