ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ `ਚ ਭਾਰਤੀ ਵਿਦਿਆਰਥੀ ਦਾ ਕਤਲ, ਸ਼ੱਕੀ ਕਾਤਲ ਦੀ ਵਿਡੀਓ ਜਾਰੀ

ਸ਼ਰਤ ਕੋਪੂ ਦੀ ਪੁਰਾਣੀ ਤਸਵੀਰ

1 / 2ਸ਼ਰਤ ਕੋਪੂ ਦੀ ਪੁਰਾਣੀ ਤਸਵੀਰ

ਸ਼ਰਤ ਕੋਪੂ ਦੇ ਸ਼ੱਕੀ ਕਾਤਲ ਦੀ ਵਿਡੀਓ `ਚੋਂ ਲਈ ਤਸਵੀਰ

2 / 2ਸ਼ਰਤ ਕੋਪੂ ਦੇ ਸ਼ੱਕੀ ਕਾਤਲ ਦੀ ਵਿਡੀਓ `ਚੋਂ ਲਈ ਤਸਵੀਰ

PreviousNext

ਅਮਰੀਕੀ ਸੂਬੇ ਮਿਸੂਰੀ ਦੀ ਕਾਨਸਾਸ ਸਿਟੀ `ਚ ਭਾਰਤੀ ਮੂਲ ਦੇ ਇੱਕ ਵਿਦਿਆਰਥੀ ਸ਼ਰਤ ਕੋਪੂ (25) ਦਾ ਕਤਲ ਹੋ ਗਿਆ ਹੈ। ਇਹ ਕਤਲ ਇੱਕ ਰੈਸਟੋਰੈਂਟ ‘ਜੇ`ਜ਼ ਫਿ਼ਸ਼ ਐਂਡ ਚਿਕਨ ਮਾਰਕਿਟ` ਵਿੱਚ ਸ਼ੱਕੀ ਲੁਟੇਰੇ ਵੰਲੋਂ ਕੀਤਾ ਗਿਆ ਹੈ। ਉਹ ਤੇਲੰਗਾਨਾ ਸੂਬੇ ਦੇ ਵਾਰੰਗਲ ਜਿ਼ਲ੍ਹੇ ਦਾ ਜੰਮਪਲ਼ ਸੀ। ਉਹ ਯੂਨੀਵਰਸਿਟੀ ਆਫ਼ ਮਿਸੂਰੀ `ਚ ਸਾਫ਼ਟਵੇਅਰ ਇੰਜੀਨੀਅਰਿੰਗ ਦੀ ਪੋਸਟ-ਗ੍ਰੈਜੂਏਸ਼ਨ ਕਰ ਰਿਹਾ ਸੀ। ਇਸ ਤੋਂ ਇਲਾਵਾ ਉਹ ਕਾਨਸਾਸ ਸਿਟੀ ਦੇ ਇੱਕ ਰੈਸਟੋਰੈਂਟ ਵਿੱਚ ਪਾਰਟ-ਟਾਈਮ ਕੰਮ ਵੀ ਕਰ ਰਿਹਾ ਸੀ। ਇਹ ਘਟਨਾ ਸ਼ੁੱਕਰਵਾਰ ਦੇਰ ਸ਼ਾਮ ਦੀ ਹੈ। ਸ਼ੱਕੀ ਲੁਟੇਰੇ ਨੇ ਰੈਸਟੋਰੈਂਟ `ਚ ਪੰਜ ਗੋਲ਼ੀਆਂ ਚਲਾਈਆਂ। ਕਾਨਸਾਸ ਸਿਟੀ ਦੀ ਪੁਲਿਸ ਨੇ ਸ਼ੱਕੀ ਕਾਤਲ ਦੀ ਵਿਡੀਓ ਜਾਰੀ ਕੀਤੀ ਹੈ, ਜੋ ਅਫ਼ਰੀਕੀ ਮੂਲ ਦਾ ਜਾਪਦਾ ਹੈ। ਪੁਲਿਸ ਨੇ ਸ਼ੱਕੀ ਕਾਤਲ ਦਾ ਪਤਾ ਦੱਸਣ ਜਾਂ ਫੜਾਉਣ ਵਾਲੇ ਨੂੰ 10,000 ਡਾਲਰ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ।

ਭਾਰਤ `ਚ ਸ਼ਰਤ ਕੋਪੂ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਸ ਦੇ ਪਿਤਾ ਰਾਮਮੋਹਨ ਕੋਪੂ ਹੈਦਰਾਬਾਦ `ਚ ਭਾਰਤ ਸੰਚਾਰ ਨਿਗਮ ਲਿਮਿਟੇਡ ਦੇ ਮੁਲਾਜ਼ਮ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਸਿਰਫ਼ ਇੰਨਾ ਕੁ ਹੀ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਪੁੱਤਰ ਦੇ ਗੋਲ਼ੀ ਵੱਜੀ ਹੈ ਤੇ ਉਹ ਜ਼ਖ਼ਮੀ ਹੋ ਗਿਆ ਹੈ। ਉਲ੍ਹਾਂ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਰੈਸਟੋਰੈਂਟ `ਚ ਦਾਖ਼ਲ ਹੋ ਕੇ ਅਚਾਨਕ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ ਸੀ। ਸ਼ਰਤ ਕੋਪੂ ਦੇ ਦੋ ਦੋਸਤ ਵੀ ਉਸ ਵੇਲੇ ਰੈਸਟੋਰੈਂਟ `ਚ ਸਨ ਪਰ ਉਹ ਬਚ ਗਏ। ‘‘ਮੇਰੇ ਪੁੱਤਰ ਨੇ ਉੱਥੋਂ ਨੱਸਣ ਦਾ ਜਤਨ ਕੀਤਾ, ਤਾਂ ਉਸ ਦੇ ਪਿੱਛਿਓਂ ਗੋਲ਼ੀ ਮਾਰ ਦਿੱਤੀ ਗਈ।``

ਸ੍ਰੀ ਰਾਮਮੋਹਨ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਹੈਦਰਾਬਾਦ ਦੇ ਵਸਾਵੀ ਇੰਜੀਨੀਅਰਿੰਗ ਕਾਲਜ ਤੋਂ ਸਾਫ਼ਟਵੇਅਰ ਇੰਜੀਨੀਅਰਿੰਗ `ਚ ਗ੍ਰੈਜੂਏਸ਼ਨ ਕੀਤੀ ਸੀ। ਸ੍ਰੀ ਰਾਮਮੋਹਨ, ਉਨ੍ਹਾਂ ਦੀ ਪਤਨੀ ਭਾਵ ਮ੍ਰਿਤਕ ਸ਼ਰਤ ਕੋਪੂ ਦੀ ਮਾਂ ਅਤੇ ਹੋਰ ਰਿਸ਼ਤੇਦਾਰ ਤੇਲੰਗਾਨਾ ਪੁਲਿਸ ਦੇ ਮੁਖੀ ਐੱਮ. ਮਹੇਂਦਰ ਰੈੱਡੀ ਨੂੰ ਮਿਲੇ ਅਤੇ ਉਸ ਘਟਨਾ ਦੇ ਵੇਰਵੇ ਜਾਣਨ ਦਾ ਜਤਨ ਕੀਤਾ।

ਪੀੜਤ ਪਰਿਵਾਰ ਨੇ ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤ ਤੇਲੰਗਾਨਾ ਦੇ ਆਈਟੀ ਮੰਤਰੀ ਕੇ.ਟੀ. ਰਾਮਾ ਰਾਓ ਨੂੰ ਵੀ ਚਿੱਠੀਆਂ ਲਿਖ ਕੇ ਮਦਦ ਮੰਗੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian student murdered in US Video of Suspect released