ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਵਿਦਿਆਰਥੀ ਦਾ ਕੈਲੀਫ਼ੋਰਨੀਆ ਯੂਨੀਵਰਸਿਟੀ ’ਚ ਕਤਲ

ਭਾਰਤੀ ਵਿਦਿਆਰਥੀ ਦਾ ਕੈਲੀਫ਼ੋਰਨੀਆ ਯੂਨੀਵਰਸਿਟੀ ’ਚ ਕਤਲ

ਅਮਰੀਕੀ ਸੂਬੇ ਕੈਲੀਫ਼ੋਰਨੀਆ ਦੀ ਸੈਨ ਬਰਨਾਰਡੀਨੋ ਯੂਨੀਵਰਸਿਟੀ ’ਚ ਪੜ੍ਹਦੇ 25 ਸਾਲਾ ਵਿਦਿਆਰਥੀ ਅਭਿਸ਼ੇਕ ਸੁਦੇਸ਼ ਭੱਟ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉਹ ਇਸ ਯੂਨੀਵਰਸਿਟੀ ’ਚ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰ ਰਿਹਾ ਸੀ। ਉਹ ਇੱਕ ਮੋਟਲ ’ਚ ਪਾਰਟ–ਟਾਈਮ ਕੰਮ ਵੀ ਕਰਦਾ ਸੀ।

 

 

ਵਿਦਿਆਰਥੀ ਉੱਤੇ ਉਸ ਵੇਲੇ ਹਮਲਾ ਹੋਇਆ, ਜਦੋਂ ਉਹ ਕੰਮ ਤੋਂ ਪਰਤ ਰਿਹਾ ਸੀ। ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਮਲੇ ਦੇ ਮੰਤਵ ਤੇ ਹਮਲਾਵਰ ਦੀ ਸ਼ਨਾਖ਼ਤ ਬਾਰੇ ਬਿਲਕੁਲ ਕੋਈ ਜਾਣਕਾਰੀ ਨਹੀਂ ਹੈ। ਸ੍ਰੀ ਸੁਦੇਸ਼ ਚੰਦ ਦੇ ਪੁੱਤਰ ਅਭਿਸ਼ੇਕ ਦੀ ਮ੍ਰਿਤਕ ਦੇਹ ਇਸ ਵੇਲੇ ਯੂਨੀਵਰਸਿਟੀ ਦੇ ਹਸਪਤਾਲ ਦੇ ਮੁਰਦਾਘਰ ’ਚ ਪਈ ਹੈ।

 

 

ਸ੍ਰੀ ਸੁਦੇਸ਼ ਚੰਦ ਯੋਗਾ ਮਾਹਿਰ ਹਨ ਤੇ ਮੈਸੂਰ ਦੇ ਕੁਵੇਂਪਨਗਰ ਵਿਖੇ ਪਿਛਲੇ 16 ਸਾਲਾਂ ਤੋਂ ਸ੍ਰੀ ਉਪਨਿਸ਼ਦ ਯੋਗ ਸੈਂਟਰ ਟਰੱਸਟ ਚਲਾਉਂਦੇ ਹਨ। ਮ੍ਰਿਤਕ ਅਭਿਸ਼ੇਕ ਦੇ ਨਜ਼ਦੀਕੀ ਰਿਸ਼ਤੇਦਾਰ ਸ੍ਰੀਵਤਸ ਨੇ ਦੱਸਿਆ ਕਿ ਉਸ ਨੇ ਦੋ ਸਾਲ ਪਹਿਲਾਂ ਅਮਰੀਕਾ ਜਾਣ ਤੋਂ ਪਹਿਲਾਂ ਮੈਸੂਰ ਦੇ ਵਿਦਿਆ ਵਿਕਾਸ ਇੰਜੀਨੀਅਰਿੰਗ ਕਾਲਜ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਸੀ।

 

 

ਉਨ੍ਹਾਂ ਦੱਸਿਆ ਕਿ ਅਭਿਸ਼ੇਕ ਦਾ ਕਤਲ ਉਸੇ ਮੋਟਲ ’ਚ ਹੋਇਆ ਹੈ, ਜਿੱਥੇ ਉਹ ਪਾਰਟ–ਟਾਈਮ ਕੰਮ ਕਰ ਰਿਹਾ ਸੀ। ਉਂਝ ਕਾਤਲ ਮੋਟਲ ਦੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਿਆ ਹੈ। ਅਮਰੀਕੀ ਪੁਲਿਸ ਕਾਤਲ ਹਮਲਾਵਰ ਦੀ ਸ਼ਨਾਖ਼ਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

 

 

ਕੈਲੀਫ਼ੋਰਨੀਆ ਸਟੇਟ ਯੂਨੀਵਰਸਿਟੀ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਨੇ ਅਭਿਸ਼ੇਕ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਹੈ। ਫ਼ੇਸਬੁੱਕ ਉੱਤੇ ਅਭਿਸ਼ੇਕ ਨੇ ਲਿਖਿਆ ਸੀ ਕਿ ਉਸ ਨੇ ਕੈਲੀਫ਼ੋਰਨੀਆ ਸਟੇਟ ਯੂਨੀਵਰਸਿਟੀ ਦੇ ਬਰਨਾਰਡੀਨੋ ਕਾਲਜ ਆਫ਼ ਨੈਚੁਰਲ ਸਾਇੰਸਜ਼ ਵਿੱਚ ਡਾਕਟਰ ਅਰਨੈਸਟੋ ਗੋਮਜ਼ ਦੇ ਸਹਾਇਕ ਵਜੋਂ 31 ਅਕਤੂਬਰ ਨੂੰ ਨਿਯੁਕਤ ਕੀਤਾ ਗਿਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Students murdered in California University