ਅਗਲੀ ਕਹਾਣੀ

ਬੈਂਕਾਕ ਦੇ ਮਾਲ `ਚ ਗੋਲੀਬਾਰੀ, ਇੱਕ ਭਾਰਤੀ ਸੈਲਾਨੀ ਦੀ ਮੌਤ

ਬੈਂਕਾਕ ਦੇ ਮਾਲ `ਚ ਗੋਲੀਬਾਰੀ, ਇੱਕ ਭਾਰਤੀ ਸੈਲਾਨੀ ਦੀ ਮੌਤ

ਇੱਕ ਭਾਰਤੀ ਸੈਲਾਨੀ ਸਮੇਤ ਦੋ ਜਣਿਆਂ ਦੀ ਅੱਜ ਇੱਥੋਂ ਦੇ ਇੱਕ ਮਾੱਲ `ਚ ਗੋਲੀਬਾਰੀ ਦੌਰਾਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਵਿਰੋਧੀ ਗਿਰੋਹਾਂ ਦੇ ਗੈਂਗਸਟਰ ਆਪਸ `ਚ ਉਲਝ ਪਏ ਤੇ ਉਨ੍ਹਾਂ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ; ਜਿਸ ਕਾਰਨ ਦੋ ਵਿਅਕਤੀ ਮਾਰੇ ਗਏ ਤੇ ਤਿੰਨ ਜ਼ਖ਼ਮੀ ਹੋ ਗਏ। ਮਾਰੇ ਗਏ ਭਾਰਤੀ ਸੈਲਾਨੀ ਦੀ ਸ਼ਨਾਖ਼ਤ 42 ਸਾਲਾ ਗਖਰੇਜਰ ਧੀਰਜ ਵਜੋਂ ਹੋਈ ਹੈ।


ਪੁਲਿਸ ਨੇ ਅੱਜ ਦੱਸਿਆ ਕਿ ਇਹ ਗੋਲੀਬਾਰੀ ਐਤਵਾਰ ਰਾਤੀਂ 8:30 ਵਜੇ ਸੈਂਟਰਾ ਵਾਟਰਗੇਟ ਪੈਵਿਲੀਅਨ ਹੋਟਲ `ਚ ਦੀ ਉਸ ਪਾਰਕਿੰਗ ਵਿੱਚ ਹੋਈ, ਜਿੱਥੇ ਜਿ਼ਆਦਾਤਰ ਟੂਰਿਸਟ ਵਾਹਨ ਹੀ ਆ ਕੇ ਖਲੋਂਦੇ ਹਨ।


ਕੁਝ ਨੌਜਵਾਨਾਂ ਦੇ ਦੋ ਧੜੇ ਲਾਗਲੇ ਸਨੂਕਰ ਕਲੱਬ `ਚੋਂ ਅਚਾਨਕ ਨਿੱਕਲੇ ਤੇ ਉਨ੍ਹਾਂ ਝਗੜਨਾ ਸ਼ੁਰੂ ਕਰ ਦਿੱਤਾ। ਛੇਤੀ ਹੀ ਉੱਥੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ 20 ਦੇ ਲਗਭਗ ਵਿਅਕਤੀ ਪਿਸਤੌਲਾਂ, ਚਾਕੂਆਂ ਤੇ ਡਾਂਗਾਂ ਨਾਲ ਲੈਸ ਸਨ ਤੇ ਉਹ ਅਚਾਨਕ ਕਲੱਬ `ਚੋਂ ਨਿੱਕਲ ਕੇ ਸੜਕ `ਤੇ ਆ ਗਏ ਸਨ। ਉਨ੍ਹਾਂ `ਚੋਂ ਤਿੰਨ ਜਣਿਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।


ਪੁਲਿਸ ਦੇ ਪੁੱਜਣ ਤੱਕ ਸਾਰੇ ਗੈਂਗਸਟਰ ਘਟਨਾ ਸਥਾਨ ਤੋਂ ਫ਼ਰਾਰ ਹੋ ਚੁੱਕੇ ਸਨ। ਉਨ੍ਹਾਂ `ਚੋਂ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Tourist killed in Bangkok Mall Firing