ਨਵੀਂ ਦਿੱਲੀ ਤੋਂ ਇਟਲੀ ਦੇ ਸ਼ਹਿਰ ਮਿਲਾਨ ਜਾ ਰਹੀ ਅਲੀਤਾਲੀਆ ਏਅਰਲਾਈਨਜ਼ ਦੀ ਇੱਕ ਉਡਾਣ ਨੂੰ ਉਸ ਵੇਲੇ ਸੰਯੁਕਤ ਅਰਬ ਅਮੀਰਾਤ (UAE) ਵਿੱਚ ਹੰਗਾਮੀ ਹਾਲਾਤ ਵਿੱਚ ਉੱਤਰਨਾ ਪਿਆ, ਜਦੋਂ ਇੱਕ ਭਾਰਤੀ ਯਾਤਰੀ ਦੀ ਉਡਾਣ ਦੌਰਾਨ ਮੌਤ ਹੋ ਗਈ।
ਮ੍ਰਿਤਕ ਦੀ ਸ਼ਨਾਖ਼ਤ ਕੈਲਾਸ਼ ਚੰਦਰ ਸੈਣੀ ਵਜੋਂ ਹੋਈ ਹੈ। 52 ਸਾਲਾ ਸ੍ਰੀ ਸੈਣੀ ਰਾਜਸਥਾਨ ਤੋਂ ਸਨ। ਉਨ੍ਹਾਂ ਨਾਲ ਉਨ੍ਹਾਂ ਦਾ 26 ਸਾਲਾ ਪੁੱਤਰ ਹੀਰਾ ਲਾਲ ਵੀ ਮੌਜੂਦ ਸੀ। ਇਸ ਬਾਰੇ ਰਿਪੋਰਟ ‘ਖ਼ਲੀਜ ਟਾਈਮਜ਼’ ਨੇ ਪ੍ਰਕਾਸ਼ਿਤ ਕੀਤੀ ਹੈ।
ਸੋਮਵਾਰ ਨੂੰ ਇਸ ਉਡਾਣ ਨੂੰ ਅਬੂ ਧਾਬੀ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ ਹੰਗਾਮੀ ਹਾਲਾਤ ਵਿੱਚ ਉੱਤਰਨਾ ਪਿਆ। ਫਿਰ ਮ੍ਰਿਤਕ ਦੇਹ ਨੂੰ ਮਫ਼ਰਾਕ ਹਸਪਤਾਲ ਲਿਜਾਂਦਾ ਗਿਆ। ਰਸਮੀ ਕਾਰਵਾਈਆਂ ਪੂਰੀ ਕਰੀਆਂ ਲਈਆਂ ਗਈਆਂ ਹਨ। ਮੰਗਲਵਾਰ ਨੂੰ ਮੌਤ ਦਾ ਸਰਟੀਫ਼ਿਕੇਟ ਜਾਰੀ ਕਰ ਦਿੱਤਾ ਗਿਆ ਹੈ।
ਹੁਣ ਏਤਿਹਾਦ ਏਅਰਲਾਈਨਜ਼ ਦੀ ਉਡਾਣ ਰਾਹੀਂ ਅੱਜ ਭਾਰਤ ਵਾਪਸ ਭੇਜੀ ਗਈ ਹੈ।