ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖਿਰ ਕਿਉਂ ਹੋਇਆ ਨੇਪਾਲ ’ਚ ਭਾਰਤੀ ਟੀਵੀ ਚੈਨਲਾਂ ਦਾ ਪ੍ਰਸਾਰਣ ਬੰਦ?

ਆਖਿਰ ਕਿਉਂ ਹੋਇਆ ਨੇਪਾਲ ’ਚ ਭਾਰਤੀ ਟੀਵੀ ਚੈਨਲਾਂ ਦਾ ਪ੍ਰਸਾਰਣ ਬੰਦ?

ਨੇਪਾਲ ਵਿਚ ਇਕ ਪ੍ਰਸਤਾਵਿਤ ਬਿੱਲ ਦੇ ਵਿਰੋਧ ਵਿਚ ਭਾਰਤੀ ਟੈਨੀਵੀਜ਼ਨ ਚੈਨਲਾਂ ਦਾ 24 ਘੰਟੇ ਲਈ ਪ੍ਰਸਾਰਣ ਬੰਦ ਕਰ ਦਿੱਤਾ ਗਿਆ। ਬਿੱਲ ਵਿਚ ਵਿਦੇਸ਼ੀ ਟੀਵੀ  ਚੈਨਲਾਂ ਨੂੰ ਵਿਗਿਆਪਨ ਪ੍ਰਸਾਰਿਤ ਕਰਨ ਤੋਂ ਰੋਕਣ ਦਾ ਪ੍ਰਸਤਾਵ ਹੈ।

 

ਸਮਾਚਾਰ ਏਜੰਸੀ ਭਾਸ਼ਾ ਮੁਤਾਬਕ, ਨੇਪਾਲ ਵਿਚ ਸਟਾਰ ਪਲਸ, ਕਲਰਜ, ਜੀ ਟੀਵੀ, ਸੋਨੀ ਟੀਵੀ, ਸਟਾਰ ਉਤਸਵ ਵਰਗੇ ਭਾਰਤੀ ਟੀਵੀ ਚੈਨਲ ਨੂੰ ਲੋਕ ਪਸੰਦ ਕਰਦੇ ਹਨ। ਸਮਾਚਾਰ ਨੂੰ ਛੱਡਕੇ ਨੇਪਾਲ ਦੇ ਲੋਕ ਮੰਨੋਰੰਜਨ ਲਈ ਭਾਰਤੀ ਚੈਨਲਾਂ ਨੂੰ ਦੇਖਣਾ ਪਸੰਦ ਕਰਦੇ ਹਨ। ਨੇਪਾਲ ਦੇ ਦਰਸ਼ਕਾਂ ਵਿਚ ‘ਕੁਲਫੀਕੁਮਾਰ ਬਾਜੇਵਾਲਾ, ‘ਇਹ ਰਿਸ਼ਤਾ ਕਿਆ ਕਿਹਲਾਤਾ ਹੈ ਅਤੇ ‘ਦ ਕਪਿਲ ਸ਼ਰਮਾ ਸ਼ੋਅ ਕਾਫੀ ਪਸੰਦ ਕੀਤੇ ਜਾਂਦੇ ਹਨ।

 

ਇੰਟਰਨੈਟ ਅਤੇ ਡਿਜ਼ੀਟਲ ਟੈਲੀਵੀਜ਼ਨ ਕੋਆਰਡੀਨੇਟ ਕਮੇਟੀ ਅਤੇ ਨੇਪਾਲ ਕੇਬਲ ਟੈਲੀਵੀਜ਼ਨ ਐਸੋਸੀਏਸ਼ਨ ਨੇ ਵਿਦੇਸ਼ੀ ਚੈਨਲਾਂ ਦੇ ਪ੍ਰਸਾਰਣ ਨੂੰ ਬੰਦ ਕਰ ਦਿੱਤਾ ਅਤੇ ਸੋਮਵਾਰ ਨੂੰ ਦੁਪਹਿਰ 3 ਵਜੇ ਤੋਂ ਮੰਗਲਵਾਰ ਨੂੰ ਦੁਪਹਿਰ 3 ਵਜੇ ਤੱਕ 24 ਘੰਟੇ ਲਈ ਵਿਗਿਆਪਨ ਦਾ ਪ੍ਰਸਾਰਣ ਕੀਤਾ।

 

ਵਿਗਿਆਪਨ (ਰੈਗੁਲੇਸ਼ਨ) ਬਿੱਲ ਜੇਕਰ ਪਾਸ ਹੁੰਦਾ  ਹੈ ਤਾਂ ਭਾਰਤੀ ਚੈਨਲਾਂ ਸਮੇਤ ਵਿਦੇਸ਼ੀ ਟੈਲੀਵੀਜ਼ਨ ਚੈਨਲਾਂ ਉਤੇ ਵਿਗਿਆਪਨਾਂ ਦਾ ਪ੍ਰਸਾਰਣ ਬੰਦ ਹੋ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian TV channels taken off air for a day in Nepal to protest new legislation