ਭਾਰਤ ਮੂਲ ਦੇ ਅਮਰੀਕੀ ਨੌਜਵਾਨ ਨੇ ਇਕ ਲੱਖ ਅਮਰੀਕੀ ਡਾਲਰ (ਲਗਭਗ 70 ਲੱਖ ਰੁਪਏ) ਦਾ ਇਕ ਪੁਰਸਕਾਰ ਜਿੱਤਿਆ ਹੈ। ਉਨ੍ਹਾਂ ਇਹ ਪੁਰਸਕਾਰ ਅਮਰੀਕਾ ਦੇ ਸਭ ਤੋਂ ਮਸ਼ਹੂਰ ਸ਼ੋਅ ਕਵਿਜ਼ ਵਿਚ ਜਿੱਤਿਆ ਹੈ। ‘2019 ਟੀਨ ਜਿਓਪਾਰਡੀ’ ਨਾਮ ਦੇ ਇਸ ਪੁਰਸਕਾਰ ਵਿਚ ਅਵੀ ਗੁਪਤਾ ਨੇ ਤਿੰਨ ਹੋਰ ਭਾਰਤੀ ਮੂਲ ਦੇ ਨੌਜਵਨਾਂ ਨੂੰ ਹਿਰਾਇਆ ਹੈ।
ਇਕ ਬਿਆਨ ਵਿਚ ਦੱਸਿਆ ਗਿਆ ਹੈ ਕਿ ਪੋਰਟਲੈਂਡ ਵਿਚ ਹਾਈ ਸਕੂਲ ਸੀਨੀਅਰ ਦੇ ਵਿਦਿਆਰਥੀ ਅਵਿ ਗੁਪਤਾ ਨੇ ਸ਼ੋਅ ਦਾ ਨਵੀਨਤਮ ਕਿਸ਼ੋਰ ਟੂਰਨਾਮੈਂਟ ਜਿੱਤਕੇ ਸਭ ਤੋਂ ਵੱਡਾ ਇਕ ਲੱਖ ਅਮਰੀਕੀ ਡਾਲਰ ਦਾ ਪੁਰਸਕਾਰ ਜਿੱਤਿਆ ਹੈ।
ਦੂਜੇ ਸਥਾਨ ਉਤੇ ਰੇਆਨ ਪ੍ਰੇਸਲਰ ਰਿਹਾ, ਜਿਸ ਨੂੰ ਪੰਜਾਹ ਹਜ਼ਾਰ ਅਮਰੀਕੀ ਡਾਲਰ ਇਨਾਮ ਵਜੋਂ ਮਿਲੇ। ਤੀਜੇ ਸਥਾਨ ਉਤੇ ਲੁਕਾਸ ਮਾਈਨਰ ਰਿਹਾ, ਜਿਸ ਨੂੰ ਪੰਚੀ ਹਜ਼ਾਰ (25 ਹਜ਼ਾਰ) ਅਮਰੀਕੀ ਡਾਲਰ (17 ਲੱਖ ਤੋਂ ਜ਼ਿਆਦਾ ਰੁਪਏ) ਦਾ ਪੁਰਸਕਾਰ ਮਿਲਿਆ। ਅਵਿ ਨੇ ਕਿਹਾ ਕਿ ਇਹ ਸਭ ਕੁਝ ਮੈਨੂੰ ਸੁਪਨੇ ਵਰਗਾ ਲਗ ਰਿਹਾ ਹੈ।