ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਬਈ ’ਚ ਹਿਪ ਰਿਪਲੇਸਮੈਂਟ ਸਰਜਰੀ ਦੇ ਬਾਅਦ ਭਾਰਤੀ ਮਹਿਲਾ ਦੀ ਮੌਤ

ਦੁਬਈ ’ਚ ਹਿਪ ਰਿਪਲੇਸਮੈਂਟ ਸਰਜਰੀ ਦੇ ਬਾਅਦ ਭਾਰਤੀ ਮਹਿਲਾ ਦੀ ਮੌਤ

ਦੁਬਈ ਦੇ ਇਕ ਨਿੱਜੀ ਹਸਪਤਾਲ ਵਿਚ ਇਕ ਆਪਰੇਸ਼ਨ ਦੇ ਬਾਅਦ ਕਥਿਤ ਤੌਰ ਉਤੇ ਪੈਦਾ ਹੋਈਆਂ ਗੁੰਲਝਣਾਂ ਕਾਰਨ ਇਕ ਭਾਰਤੀ ਮਹਿਲਾ ਰਸੋਈਆ ਦੀ ਮੌਤ ਹੋ ਗਈ। ਮੀਡੀਆ ਰਿਪੋਰਟ ਵਿਚ ਇਸਦੀ ਜਾਣਕਾਰੀ ਦਿੱਤੀ ਗਈ ਹੈ।

 

‘ਗਲਫ ਨਿਊਜ਼ ਦੀਆਂ ਖਬਰਾਂ ਵਿਚ ਕਿਹਾ ਗਿਆ ਹੈ ਕਿ 42 ਸਾਲਾ ਬੇਟੀ ਰੀਤਾ ਫਰਨਡੀਜ਼ ਦੀ ਨੌ ਮਈ ਨੂੰ ਅਲ ਜਾਹਰਾ ਹਸਪਤਾਲ ਵਿਚ ‘ਹਿਪ ਰਿਪਲੇਸਮੈਂਟ ਸਰਜਰੀ’ ਲਈ ਭਾਰਤੀ ਕਰਵਾਇਆ ਸੀ। ਹਸਪਾਤਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੋਹਾਯੇਮ ਅਬਦੇਲਗਨੀ ਨੇ ਇਕ ਬਿਆਨ ਵਿਚ ਕਿਹਾ ਕਿ ਅਲ ਜਾਹਰਾ ਹਸਪਤਾਲ, ਦੁਬਈ ਵਿਚ ਬੇਟੀ ਰੀਤਾ ਫਰਨਦੀਜ਼ ਦੀ ਸਰਜਰੀ ਦੇ ਬਾਅਦ ਨੌ ਮਈ ਨੂੰ ਹੋਈ ਉਸਦੀ ਮੌਤ ਬਾਅਦ ਅਸੀਂ ਉਨ੍ਹਾਂ ਦੇ ਪਰਿਵਾਰ ਨੂੰ ਸਾਰੇ ਘਟਨਾਕ੍ਰਮ ਬਾਰੇ ਪਾਰਦਰਸ਼ੀ ਢੰਗ ਨਾਲ ਦੱਸ ਦਿੱਤਾ ਹੈ।

 

ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸਮੇਂ ਹਸਪਤਾਲ, ਦੁਬਈ ਸਿਹਤ ਅਥਾਰਿਟੀ (ਡੀਐਸਏ) ਅਤੇ ਸੰਯੁਕਤ ਅੰਤਰਰਾਸ਼ਟਰੀ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਘਟਨਾ ਦੀ ਕਈ ਪੱਧਰ ਉਤੇ ਸਮੀਖਿਆ ਕੀਤੀ ਜਾ ਰਹੀ ਹੈ। ਪ੍ਰਾਸੰਗਿਕ ਅਥਾਰਿਟੀ ਅਤੇ ਡੀਐਚਏ ਨੂੰ ਆਜ਼ਾਦ ਮੁਲੰਕਣ ਅਤੇ ਸਮੀਖੀਆ ਲਈ ਅਧਿਸੂਚਿਤ ਕਰ ਦਿੱਤਾ ਗਿਆ ਹੈ। ਅਸੀਂ ਮਰੀਜ ਦੇ ਪਰਿਵਾਰ ਨੂੰ ਪੂਰੀ ਜਾਣਕਾਰੀ ਮੁਹੱਹੀਆ ਕਰਾਉਂਦੇ ਰਹਾਂਗੇ।

 

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਫਰਨਦੀਜ਼ ਨੂੰ ਜਨਮ ਤੋਂ ਹੀ ਕੁਲਹੇ ਨਾਲ ਸਬੰਧਤ ਸਮੱਸਿਆ ਸੀ। ਮੂਲ ਰੂਪ ਵਿਚ ਮੁੰਬਈ ਦੀ ਰਹਿਣ ਵਾਲੀ ਫਰਨਡੀਜ਼ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਅਲ ਜਾਹਰਾ ਹਸਪਤਾਲ ਵਿਚ ਸਰਜੀਰੀ ਕਰਾਉਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਨੌ ਮਈ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian woman dies after surgery in Dubai hospital