ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਔਰਤ ਦੀ ਚਮਕੀ ਕਿਸਮਤ, ਜਿੱਤੇ 32 ਲੱਖ ਅਮਰੀਕੀ ਡਾਲਰ

ਯੂਏਈ ਦੀ ਰਾਜਧਾਨੀ ਚ ‘ਬਿੱਗ ਲਾਟਰੀ ਟਿਕਟ’ ਚ ਇਕ ਭਾਰਤੀ ਮਹਿਲਾ ਨੇ 1 ਕਰੋੜ 20 ਲੱਖ ਦਿਹਰਮ (32 ਲੱਖ ਅਮਰੀਕੀ ਡਾਲਰ) ਜਿੱਤੇ ਲਏ ਹਨ। ਕੇਰਲ ਦੇ ਕੋਲੱਮ ਦੀ ਸਪਨਾ ਨਾਇਰ ਨੇ ਲਾਟਰੀ ਚ ਰਕਮ ਜਿੱਤਣ ਤੋਂ ਬਾਅਦ ਕਿਹਾ ਕਿ ਉਹ ਜਿੱਤੇ ਹੋਏ ਪੈਸਿਆਂ ਦੇ ਇਕ ਹਿੱਸੇ ਨਾਲ ਵਾਂਝੇ ਲੋਕਾਂ ਅਤੇ ਖਾਸ ਕਰਕੇ ਔਰਤਾਂ ਦੀ ਮਦਦ ਕਰਨਾ ਚਾਹੁੰਦੀ ਹੈ।

 

ਖਲੀਜ਼ ਟਾਈਮਜ਼ ਦੇ ਹਵਾਲੇ ਤੋਂ ਸਪਨਾ ਨੇ ਕਿਹਾ, ਮੈਂ ਵਾਂਝੇ ਲੋਕਾਂ ਦੀ ਮਦਦ ਕਰਨਾ ਚਾਹੁੰਦੀ ਹਾਂ। ਇਸ ਤੋਂ ਪਹਿਲਾਂ ਵੀ ਮੈਂ ਗਰੀਬਾਂ ਦੀ ਮਦਦ ਕਰਦੀ ਆਈ ਹਾਂ ਪਰ ਮੇਰੇ ਕੋਲ ਹੁਣ ਮਾਲੀ ਤੌਰ ਤੇ ਮਦਦ ਕਰਨ ਅਤੇ ਵਧੇਰੇ ਕੰਮ ਕਰਨ ਲਈ ਆਜ਼ਾਦੀ ਹੈ। ਸਪਨਾ ਨਾਇਰ ਨੇ ਅੱਗੇ ਕਿਹਾ ਕਿ ਮੇਰੀ 5 ਸਾਲ ਦੀ ਧੀ ਬੜੇ ਕਰਮਾਂ ਵਾਲੀ ਹੈ। ਮੈਂ ਇਸ ਰਕਮ ਨੂੰ ਖੁੱਦ ਅਤੇ ਆਪਣੇ ਪਤੀ ਦੇ ਪਰਿਵਾਰ ਦੇ ਮੈਂਬਰਾਂ ’ਤੇ ਵੀ ਵਰਤਾਂਗੀ।

 

ਅਬੁ ਧਾਬੀ ਸਥਿਤ ਕੰਸਲਟੈਂਸੀ ਚ ਸੀਨੀਅਰ ਸਟ੍ਰੱਕਚਰਲ ਇੰਜੀਨੀਅਰ ਵਜੋਂ ਕੰਮ ਕਰਨ ਵਾਲੀ ਨਾਇਰ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਇਸ ਖ਼ਬਰ ਤੇ ਹਾਲੇ ਵੀ ਯਕੀਨ ਨਹੀਂ ਕਰ ਪਾ ਰਿਹਾ ਹੈ ਪਰ ਇਹ ਮੇਰੇ ਲਈ ਵੱਡੀ ਗੱਲ ਹੈ। ਮੈਂ ਇਹ ਟਿਕਟ ਤੀਜੀ ਜਾਂ ਚੌਥੀ ਵਾਰ ਖਰੀਦੀ ਸੀ। ਮੇਰੇ ਪਤੀ ਨੂੰ ਇਸ ਟਿਕਟ ਬਾਰੇ ਮੇਰੀ ਲਾਟਰੀ ਜਿੱਤਣ ਮਗਰੋਂ ਹੀ ਪਤਾ ਲਗਿਆ ਤੇ ਉਹ ਹੈਰਾਨ ਰਹਿ ਗਏ।

 

ਦੱਸਣਯੋਗ ਹੈ ਕਿ ਅਬੁ ਧਾਬੀ ਆਲਮੀ ਹਵਾਈ ਅੱਡੇ ’ਤੇ ਹਰੇਕ ਮਹੀਨੇ ਹੋਣ ਵਾਲੇ ਬਿੱਗ ਟਿਕਟ ਡਰਾਅ ਸੰਯੁਕਤ ਅਰਬ ਅਮੀਰਾਤ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਲੰਬੀ ਚੱਲਣ ਵਾਲੀ ਲਾਟਰੀ ਡਰਾਅ ਹੈ। ਇਸ ਪਹਿਲਾਂ ਵੀ ਇੱਥੇ ਕਈ ਭਾਰਤੀਆਂ ਦੀ ਕਿਸਮਤ ਚਮਕ ਚੁੱਕੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:indian-woman-win-32-lac-american-dollar-in-uae