ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UAE ’ਚ ਭਾਰਤੀ ਮਹਿਲਾ ਨੇ ਜਿੱਤੇ 32 ਲੱਖ ਅਮਰੀਕੀ ਡਾਲਰ

UAE ’ਚ ਭਾਰਤੀ ਮਹਿਲਾ ਨੇ ਜਿੱਤੇ 32 ਲੱਖ ਅਮਰੀਕੀ ਡਾਲਰ

ਸੰਯੁਕਤ ਅਰਬ ਅਮੀਰਾਤ ਵਿਚ ਇਕ ਭਾਰਤੀ ਮਹਿਲਾ ਨੇ ਮਾਸਿਕ ਲਾਟਰੀ ਡਰਾਅ ਵਿਚ 32 ਲੱਖ ਅਮਰੀਕੀ ਡਾਲਰ ਦੀ ਵੱਡੀ ਰਕਮ ਜਿੱਤੀ ਹੈ। ਮਹਿਲਾ ਦਾ ਕਹਿਣਾ ਹੈ ਕਿ ਉਹ ਧਨ ਦੇ ਇਕ ਹਿੱਸੇ ਦੀ ਵਰਤੋਂ  ਵੰਚਿਤ ਲੋਕਾਂ, ਖਾਸਕਰਕੇ ਮਹਿਲਾਵਾਂ ਲਈ ਕਰਨਾ ਚਾਹੁੰਦੀ ਹੈ। ਸ਼ੁੱਕਰਵਾਰ ਨੂੰ ਮੀਡੀਆ ਵਿਚ ਆਈਆਂ ਕੁਝ ਖਬਰਾਂ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ।

 

ਬੁੱਧਵਾਰ ਨੂੰ ‘ਬਿਗ ਟਿਕਟ’ ਅਬੂ ਧਾਬੀ ਵਿਚ 1.2 ਕਰੋੜ ਦਿਰਹਮ ਜਿੱਤਣ ਵਾਲੀ ਸੋਪਨਾ ਨਾਇਰ ਨੇ ਕਿਹਾ ਕਿ ਉਹ ਇਨ੍ਹਾਂ ਪੈਸਿਆਂ ਨਾਲ ਆਪਣੇ ਪਰਿਵਾਰ ਦੀ ਮਦਦ ਕਰਨਾ ਚਾਹੁੰਦੀ ਹੈ।

 

ਖਲੀਜ਼ ਟਾਈਮਜ਼ ਮੁਤਾਬਕ ਮਹਿਲਾ ਨੇ ਕਿਹਾ ਕਿ ਮੈਂ ਗਰੀਬ ਲੋਕਾਂ, ਵਿਸ਼ੇਸ਼ ਕਰਕੇ ਮਹਿਲਾਵਾਂ ਦੀ ਮਦਦ ਕਰਨਾ ਚਾਹੁੰਦੀ ਹਾਂ। ਮੈਂ ਹਮੇਸ਼ਾਂ ਜੋ ਵੀ ਹੋ ਸਕਦਾ ਸੀ, ਛੋਟੇ–ਛੋਟੇ ਪਰੋਪਕਾਰੀ ਕੰਮ ਕੀਤੇ ਹਨ। ਹੁਣ ਮੈਨੂੰ ਹੋਰ ਜ਼ਿਆਦਾ ਕਲਿਆਣ ਕੰਮ ਕਰਨ ਦੀ ਵਿੱਤੀ ਆਜ਼ਾਦੀ ਹੈ।

 

ਕੇਰਲ ਦੀ ਰਹਿਣ ਵਾਲੀ ਨਾਇਰ ਨੇ ਕਿਹਾ ਕਿ ਇਹ ਖਬਰ ਸੁਣਕੇ ਉਹ ਅਤੇ ਉਸਦਾ ਪਰਿਵਾਰ ਅਜੇ ਵੀ ਅਚੰਭੇ ਵਿਚ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian woman wins over USD 3 mn in UAE raffle says would use it for charity