ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੰਘਾਪੁਰ ਵਿਚ ਭਾਰਤੀ ਮਹਿਲਾ ਨੂੰ ਦੋ ਹਫਤੇ ਦੀ ਜੇਲ੍ਹ, ਜਾਣੋ ਕਾਰਨ

ਸਿੰਘਾਪੁਰ ਵਿਚ ਭਾਰਤੀ ਮਹਿਲਾ ਨੂੰ ਦੋ ਹਫਤੇ ਦੀ ਜੇਲ੍ਹ, ਜਾਣੋ ਕਾਰਨ

ਭਾਰਤੀ ਮਹਿਲਾ ਨੂੰ ਦੋ ਲੋਕਾਂ ਉਤੇ ਦੇਹ ਵਪਾਰ ਵਿਚ ਧੱਕਣ ਦੇ ਝੂਠੇ ਦੋਸ਼ ਲਗਾਉਣ ਦੇ ਮਾਮਲੇ ਵਿਚ ਦੋ ਹਫਤੇ ਦੀ ਜੇਲ੍ਹ ਦੀ ਸਜਾ ਸੁਣਾਈ ਗਈ ਹੈ। ਉਹ ਨਹੀਂ ਚਾਹੁੰਦੀ ਸੀ ਕਿ ਉਸਦੇ ਪਤੀ ਨੂੰ ਇਹ ਪਤਾ ਲੱਗੇ ਕਿ ਉਹ ਸਿੰਗਾਪੁਰ ਵਿਚ ਕੀ ਕੰਮ ਕਰ ਰਹੀ ਹੈ। ਸਟ੍ਰੇਟਸ ਟਾਈਮਜ਼ ਨੇ ਮੰਗਲਵਾਰ ਨੂੰ ਖਬਰ ਦਿੱਤੀ ਕਿ ਔਰਤ ਨੇ ਪਿਛਲੇ ਸਾਲ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਕ ਵਿਅਕਤੀ ਅਤੇ ਇਕ ਮਹਿਲਾ ਨੇ ਉਸ ਨੂੰ ਦੇਹ ਵਪਾਰ ਦੇ ਧੰਦੇ ਵਿਚ ਧੱਕ ਦਿੱਤਾ ਸੀ।

 

ਉਸਨੇ ਮੱਧ ਪੁਲਿਸ ਮੰਡਲ ਦੇ ਸੁਪਰਡੈਂਟ ਮੁਹੰਮਦ ਰਫੀਕ ਮੁਹੰਮਦ ਇਸਹਾਕ ਨੂੰ ਗਲਤ ਜਾਣਕਾਰੀ ਦੇਣ ਦੀ ਗੱਲ ਸਵੀਕਾਰ ਕਰ ਲਈ ਹੈ। ਅਦਾਲਤ ਦਸਤਾਵੇਜਾਂ ਵਿਚ ਇਹ ਜਾਣਕਾਰੀ ਨਹੀਂ ਹੈ ਕਿ ਉਹ ਸਿੰਘਾਪੁਰ ਵਿਚ ਕੀ ਕਰਦੀ ਸੀ। ਉਪ ਲੋਕ ਅਭਿਯੋਜਕ ਗ੍ਰੇਸ਼ ਗੋਹ ਨੇ ਅਦਾਲਤ ਨੂੰ ਦੱਸਿਆ ਕਿ ਔਰਤ ਨੇ ਪੁਲਿਸ ਛਾਉਣੀ ਕੈਂਪਸ ਵਿਚ ਇਕ ਨਵੰਬਰ ਨੂੰ ਆਪਣਾ ਬਿਆਨ ਦਰਜ ਕਰਾਉਣ ਸਮੇਂ ਪੁਲਿਸ ਸੁਪਰਡੈਂਟ ਨੂੰ ਝੂਠ ਬੋਲਿਆ।

 

ਵਿਅਕਤੀ ਅਤੇ ਮਹਿਲਾ ਨੂੰ ਬਾਅਦ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ, ਹਾਲਾਂਕਿ ਮਹਿਲਾ ਨੇ ਅਗਲੇ ਹੀ ਦਿਨ ਦੁਪਹਿਰ ਢਾਈ ਵਜੇ ਤੱਕ ਆਪਣਾ ਝੂਠ ਕਬੂਲ ਕਰ ਲਿਆ ਸੀ। ਉਸਨੇ ਅਦਾਲਤ ਤੋਂ ਮੁਆਫੀ ਦੀ ਅਪੀਲ ਕੀਤੀ, ਕਿਉਂਕਿ ਉਸ ਨੇ ਭਾਰਤ ਵਿਚ ਆਪਣੇ ਪਰਿਵਾਰ ਦਾ ਧਿਆਨ ਰੱਖਣਾ ਹੁੰਦਾ ਹੈ।  ਜੱਜ ਟੈਨ ਨੇ ਕਿਹਾ ਕਿ ਉਸਦੇ ਝੂਠ ਕਾਰਨ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਔਰਤ ਨੌੰ ਜੇਲ ਦੀ ਸਜਾ ਸੁਣਾਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:indian women jailed for two weeks in singapore know reason