ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UAE ‘ਚ ਇਸਲਾਮ ਵਿਰੋਧੀ ਪੋਸਟ ਪਾਉਣ ਕਾਰਨ ਇੱਕ ਭਾਰਤੀ ਨੂੰ ਨੌਕਰੀ ਤੋਂ ਹਟਾਇਆ 

ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਇੱਕ ਮਾਈਨਿੰਗ ਕੰਪਨੀ ਵਿੱਚ ਕੰਮ ਕਰ ਰਹੇ ਇੱਕ ਭਾਰਤੀ ਦੀ ਸੋਸ਼ਲ ਮੀਡੀਆ ਉੱਤੇ ਇਸਲਾਮ ਵਿਰੋਧੀ ਪੋਸਟ ਪਾਉਣ ਕਾਰਨ ਆਪਣੀ ਨੌਕਰੀ ਗਵਾਉਣੀ ਪਈ। ਗਲਫ਼ ਨਿਊਜ਼ ਅਨੁਸਾਰ ਬ੍ਰਜਕਿਸ਼ੋਰ ਗੁਪਤਾ ਨੂੰ ਬਿਨਾਂ ਕਿਸੇ ਨੋਟਿਸ ਦੇ ਨੌਕਰੀ ਤੋਂ ਹਟਾ ਦਿੱਤਾ ਗਿਆ। ਫੇਸਬੁੱਕ ਉੱਤੇ ਆਪਣੀ ਪੋਸਟ ਵਿੱਚ, ਉਸ ਨੇ ਭਾਰਤੀ ਮੁਸਲਮਾਨਾਂ ਨੂੰ “ਕੋਰੋਨਾ ਵਾਇਰਸ ਫੈਲਾਉਣ ਅਤੇ ਦਿੱਲੀ ਦੰਗਿਆਂ ਦੀ ਤਾਰੀਫ ਕਰਦੇ ਹੋਏ “ਰੱਬੀ ਨਿਆਂ” ਦੱਸਿਆ ਸੀ।

 

ਬਿਹਾਰ ਦੇ ਛਪਰਾ ਦਾ ਵਸਨੀਕ, ਗੁਪਤਾ ਰਾਸ ਅਲ ਖਾਮੈਯਾ ਸ਼ਹਿਰ ਵਿੱਚ ਮਾਈਨਿੰਗ ਕੰਪਨੀ ਸਟੀਵਨ ਰਾਕ ਦੇ ਮੁੱਖ ਦਫ਼ਤਰ ਵਿੱਚ ਕੰਮ ਕਰਦਾ ਸੀ। ਕੰਪਨੀ ਦੇ ਕਾਰੋਬਾਰ ਦੇ ਵਿਕਾਸ ਅਤੇ ਖੋਜ ਪ੍ਰਬੰਧਕ ਜੀਨ-ਫ੍ਰੰਕੋਇਸ ਮਿਲਾਨ ਨੇ ਦੱਸਿਆ ਕਿ ਇਕ ਜੂਨੀਅਰ ਕਰਮਚਾਰੀ ਇਸ ਘਟਨਾ ਵਿਚ ਸ਼ਾਮਲ ਸੀ। ਮਾਮਲੇ ਦੀ ਜਾਂਚ ਕੀਤੀ ਗਈ ਅਤੇ ਸਟੀਵਨ ਰਾਕ ਨਾਲ ਜੁੜੇ ਇਸ ਕਰਮਚਾਰੀ ਨੂੰ ਬਿਨਾਂ ਕਿਸੇ ਨੋਟਿਸ ਦੇ ਨੌਕਰੀ ਤੋਂ ਹਟਾ ਦਿੱਤਾ ਗਿਆ।
 

ਮਿਲਾਨ ਦੇ ਹਵਾਲੇ ਨਾਲ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਸਾਡੀ ਕੰਪਨੀ ਯੂਏਈ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਬਰਾਬਰਤਾ ਅਤੇ ਸਦਭਾਵਨਾ ਨੂੰ ਉਤਸ਼ਾਹਤ ਕਰਦੀ ਹੈ। ਨਸਲਵਾਦ ਜਾਂ ਵਿਤਕਰੇ ਦੀ ਸਖ਼ਤ ਨਿੰਦਾ ਕੀਤੀ ਜਾਂਦੀ ਹੈ। ਅਸੀਂ ਆਪਣੇ ਸਾਰੇ ਕਰਮਚਾਰੀਆਂ ਨੂੰ ਭਾਵੇਂ ਉਹ ਕਿਸੇ ਵੀ ਧਰਮ ਜਾਂ ਮੂਲ ਦੇ ਹੋਣ, ਨੋਟਿਸ ਭੇਜ ਕੇ ਕਿਹਾ ਹੈ ਕਿ ਇਸ ਤਰ੍ਹਾਂ ਦਾ ਵਿਵਹਾਰ ਮਨਜ਼ੂਰ ਨਹੀਂ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਤੁਰੰਤ ਬਰਖਾਸਤ ਕਰ ਦਿੱਤਾ ਜਾਵੇਗਾ।
 

ਇਸ ਮਹੀਨੇ ਦੇ ਸ਼ੁਰੂ ਵਿੱਚ, ਯੂਏਈ ਵਿੱਚ ਤਿੰਨ ਭਾਰਤੀਆਂ ਨੂੰ ਸੋਸ਼ਲ ਮੀਡੀਆ ਉੱਤੇ ਇਸਲਾਮ ਵਿਰੋਧੀ ਪੋਸਟਾਂ ਕਾਰਨ ਜਾਂ ਤਾਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਜਾਂ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ 20 ਅਪ੍ਰੈਲ ਨੂੰ, ਯੂਏਈ ਵਿੱਚ ਭਾਰਤੀ ਰਾਜਦੂਤ ਪਵਨ ਕਪੂਰ ਨੇ ਭਾਰਤੀ ਪ੍ਰਵਾਸੀਆਂ ਨੂੰ ਅਜਿਹੇ ਵਿਵਹਾਰ ਵਿਰੁਧ ਚੇਤਾਵਨੀ ਦਿੱਤੀ ਸੀ।
 

ਪਿਛਲੇ ਮਹੀਨੇ, ਸ਼ਾਰਜਾਹ ਵਿੱਚ ਸਥਿਤ ਕਾਰੋਬਾਰੀ ਸੋਹਨ ਰਾਏ ਨੂੰ ਆਪਣੀ ਕਵਿਤਾ ਰਾਹੀਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁਆਫੀ ਮੰਗਣੀ ਪਈ ਸੀ। ਮਾਰਚ ਵਿੱਚ, ਤ੍ਰਿਲੋਕ ਸਿੰਘ, ਜੋ ਦੁਬਈ ਦੇ ਇੱਕ ਰੈਸਟੋਰੈਂਟ ਵਿੱਚ ਸ਼ੈੱਫ ਦਾ ਕੰਮ ਕਰਦਾ ਸੀ, ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।
...

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian worker in UAE fired for Islamobhobic social media posts