ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੋਨ `ਤੇ ਉੱਚੀ ਬੋਲਦੇ ਸਾਥੀ ਨੂੰ ਇੱਕ ਭਾਰਤੀ ਨੇ ਕੀਤਾ ਕਤਲ

ਫ਼ੋਨ `ਤੇ ਉੱਚੀ ਬੋਲਦੇ ਸਾਥੀ ਨੂੰ ਇੱਕ ਭਾਰਤੀ ਨੇ ਕੀਤਾ ਕਤਲ

ਇੱਕ ਭਾਰਤੀ ਕਾਮੇ ਨੇ ਆਪਣੇ ਨਾਲ ਕਮਰੇ `ਚ ਰਹਿੰਦੇ ਸਾਥੀ ਨੂੰ ਸਿਰਫ਼ ਇਸ ਲਈ ਚਾਕੂ ਮਾਰ ਕੇ ਸਦਾ ਦੀ ਨੀਂਦਰ ਸੁਆ ਦਿੱਤਾ ਕਿਉਂਕਿ ਉਹ ਫ਼ੋਨ `ਤੇ ਕੁਝ ਉੱਚੀ ਬੋਲ ਰਿਹਾ ਸੀ। 37 ਸਾਲਾ ਭਾਰਤੀ ਇਮਾਰਤ ਉਸਾਰੀ ਦੇ ਕੰਮ ਨਾਲ ਜੁੜਿਆ ਹੋਇਆ ਹੈ। ਇਹ ਘਟਨਾ ਬੀਤੇ ਮਾਰਚ ਮਹੀਨੇ ਅਲ ਕਿਊਸਾਇਸ ਇਲਾਕੇ `ਚ ਵਾਪਰੀ ਸੀ। ਹੁਣ ਉਸ ਭਾਰਤੀ `ਤੇ ਦੋਸ਼ ਆਇਦ ਕੀਤੇ ਗਏ ਹਨ।


ਸਰਕਾਰੀ ਵਕੀਲਾਂ ਨੇ ਮੁਲਜ਼ਮ ਲਈ ਸਖ਼ਤ ਸਜ਼ਾ ਲਈ ਅਦਾਲਤ ਨੂੰ ਅਪੀਲ ਕੀਤੀ ਹੈ। ਭਾਰਤੀ ਕਾਮਿਆਂ ਦੇ ਸੁਪਰਵਾਈਜ਼ਰ ਨੇ ਦੱਸਿਆ ਕਿ ਜਦੋਂ ਉਸ ਨੂੰ ਇਸ ਘਟਨਾ ਬਾਰੇ ਪਤਾ ਲੱਗਾ, ਤਾਂ ਉਹ ਤੁਰੰਤ ਕਮਰੇ ਵਿੱਚ ਗਿਆ, ਜਿੱਥੇ ਇੱਕ ਵਿਅਕਤੀ ਬੇਸੁਧ ਪਿਆ ਸੀ ਤੇ ਉਸ ਦੇ ਢਿੱਡ ਵਿੱਚ ਚਾਕੂ ਦਾ ਵੱਡਾ ਜ਼ਖ਼ਮ ਸੀ।


ਇੱਕ ਗਵਾਹ ਨੇ ਦੱਸਿਆ ਕਿ ਉਸ ਨੇ ਇੱਕ ਭਾਰਤੀ ਨੂੰ ਇਮਾਰਤ ਤੋਂ ਬਾਹਰ ਨੱਸਦਿਆਂ ਤੱਕਿਆ ਸੀ। ਉਹ ਸ਼ਰਾਬੀ ਹਾਲਤ ਵਿੱਚ ਜਾਪ ਰਿਹਾ ਸੀ ਤੇ ਉਸ ਸਦੀਆਂ ਉਂਗਲਾਂ `ਚੋਂ ਖ਼ੂਨ ਚੋ ਰਿਹਾ ਸੀ। ਪੁੱਛਣ ਦੇ ਬਾਵਜੂਦ ਉਸ ਨੇ ਇਹ ਨਹੀਂ ਸੀ ਦੱਸਿਆ ਕਿ ਉਸ ਦੇ ਸੱਟ ਕਿਵੇਂ ਲੱਗੀ।


ਸੀਸੀਟੀਵੀ ਦੀ ਫ਼ੁਟੇਜ ਮੁਤਾਬਕ ਮੁਲਜ਼ਮ ਆਪਣੇ ਕੱਪੜਿਆਂ ਹੇਠਾਂ ਚਾਕੂ ਲੁਕਾ ਰਿਹਾ ਸੀ, ਜਦੋਂ ਉਹ ਰੈਸਟ-ਰੂਮ `ਚ ਦਾਖ਼ਲ ਹੋਇਆ ਸੀ ਤੇ ਇੰਝ ਜਤਾ ਰਿਹਾ ਸੀ, ਜਿਵੇਂ ਉਸ ਕੋਲ ਕੁਝ ਨਾ ਹੋਵੇ।


ਪੋਸਟਮਾਰਟਮ ਰਿਪੋਰਟ ਵਿੱਚ ਮ੍ਰਿਤਕ ਦੀ ਮੌਤ ਦਾ ਕਾਰਨ ਚਾਕੂ ਨਾਲ ਹੋਇਆ ਜ਼ਖ਼ਮ ਹੀ ਦੱਸਿਆ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian worker murdered a roommate