ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਲੇਖਿਕਾ ਐਨੀ ਜ਼ੈਦੀ ਨੇ ਜਿੱਤਿਆ 1 ਲੱਖ ਡਾਲਰ ਦਾ ਪੁਰਸਕਾਰ

ਭਾਰਤੀ ਲੇਖਿਕਾ ਐਨੀ ਜ਼ੈਦੀ ਨੇ ਬ੍ਰਿਟੇਨ ਚ ਬੁੱਧਵਾਰ ਨੂੰ 1 ਲੱਖ ਡਾਲਰ ਦਾ ਨਾਮੀ ਪੁਸਤਕ ਪੁਰਸਕਾਰ ‘ਨਾਇਨ ਡਾਟਸ’ ਜਿੱਤਿਆ ਹੈ। ਇਹ ਪੁਰਸਕਾਰ ਵਿਸ਼ਵ ਭਰ ਚ ਸਮਕਾਲੀ ਮੁੱਦਿਆਂ ਨੂੰ ਚੁੱਕਣ ਵਾਲੇ ਨਵੀਨਤਾਕਾਰੀ ਵਿਚਾਰਾਂ ਨੂੰ ਸਨਮਾਨਿਤ ਕਰਨ ਲਈ ਦਿੱਤਾ ਜਾਂਦਾ ਹੈ।

 

ਮੁੰਬਈ ਦੀ ਰਹਿਣ ਵਾਲੀ ਜ਼ੈਦੀ ਇਕ ਖੁੱਦਮੁਖਤਿਆਰ ਲੇਖਿਕਾ ਹਨ। ਉਹ ਰਿਪੋਰਟਾਂ, ਲੇਖ, ਛੋਟੀ ਕਹਾਣੀਆਂ, ਕਵਿਤਾਵਾਂ ਅਤੇ ਨਾਟਕ ਲਿਖਦੀ ਹਨ। ਉਨ੍ਹਾਂ ਨੂੰ ਇਹ ਪੁਰਸਕਾਰ ਉਨ੍ਹਾਂ ਦੇ ਇੰਦਰਾਜ਼ ‘ਬ੍ਰੇਡ, ਸੀਮੇਂਟ, ਕੈਕਟਸ’ ਲਈ ਦਿੱਤਾ ਗਿਆ ਹੈ। ਇਹ ਪੁਸਤਕ ਭਾਰਤ ਚ ਉਨ੍ਹਾਂ ਦੇ ਸਮਕਾਲੀ ਜੀਵਨ ਦੇ ਤਜੁਰਬਿਆਂ ਚ ਲਿਖੀਆਂ ਯਾਦਾਂ ਅਤੇ ਘਰ ਤੇ ਜਾਇਦਾਦ ਦੀ ਮੰਨੀ ਜਾਣ ਵਾਲੀ ਧਾਰਨਾ ਨੂੰ ਲੱਭਦਿਆਂ ਰਿਪੋਰਟਾਂ ਦਾ ਮੇਲ ਹੈ।

 

ਐਨੀ ਜ਼ੈਦੀ ਨੇ ਇਸ ਕੰਮ ਚ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਕ ਆਮ ਆਦਮੀ ਦੀ ਘਰ ਨੂੰ ਲੈ ਕੇ ਸੋਚ ਕਿਸ ਤਰ੍ਹਾਂ ਵਿਗੜਦੀ ਹੈ। ਜ਼ੈਦੀ ਜਿਨ੍ਹਾਂ ਲੇਖਾਂ ਲਈ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ, ਉਨ੍ਹਾਂ ਨੂੰ ਮਈ 2020 ਚ ਕੈਂਬ੍ਰਿਜ ਯੂਨੀਵਰਸਿਟੀ ਪ੍ਰੈੱਸ (ਸੀਯੂਪੀ) ਦੁਆਰਾ ਛਾਪਿਆ ਜਾਵੇਗਾ। ਇਸ ਪੁਸਤਕ ਚ ਭਾਰਤ ਚ ਮੌਤ ਪਿੱਛੇ ਦੀ ਸਿਆਸਤ ਅਤੇ ਅਰਥਵਿਵਸਥਾ, ਜਾਤ ਦਾ ਸੰਘਰਸ਼, ਵਿਆਹ ਦੇ ਧਾਰਮਿਕ ਪਹਿਲੂਆਂ ਅਤੇ ਭਾਰਤ ਦੀ ਵੰਡ ਦੇ ਸਭਿਆਚਾਰਕ ਅਤੇ ਭਾਵਨਾਤਮਕ ਪਹਿਲੂਆਂ ਨੂੰ ਛੂਹਿਆ ਗਿਆ ਹੈ।

 

ਇਸ ਪੁਰਸਕਾਰ ਨੂੰ ਜਿੱਤਣ ਲਈ ਉਮੀਦਵਾਰ ਨੂੰ 3000 ਸ਼ਬਦਾਂ ਚ ਇਕ ਵਿਸ਼ੇ ਤੇ ਲੇਖ ਲਿਖਣਾ ਹੁੰਦਾ ਹੈ। ਜਿਸ ਨੂੰ ਬਾਅਦ ਸੀਯੂਪੀ ਵਲੋਂ ਛਾਪਿਆ ਜਾਂਦਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian writer Annie Zaidi wins Nine Dots Prize worth one lakh dollar