ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅਫ਼ਗ਼ਾਨਿਸਤਾਨ ’ਚ ਅਮਰੀਕੀ ਡ੍ਰੋਨ ਹਮਲੇ ਨਾਲ ਭਾਰਤੀ ਨੌਜਵਾਨ ਦੀ ਮੌਤ

​​​​​​​ਅਫ਼ਗ਼ਾਨਿਸਤਾਨ ’ਚ ਅਮਰੀਕੀ ਡ੍ਰੋਨ ਹਮਲੇ ਨਾਲ ਭਾਰਤੀ ਨੌਜਵਾਨ ਦੀ ਮੌਤ

ਅਮਰੀਕੀ ਖ਼ੁਫ਼ੀਆ ਰਿਪੋਰਟਾਂ ਨੇ ਹੁਣ ਪੁਸ਼ਟੀ ਕਰ ਦਿੱਤੀ ਹੈ ਕਿ ਅਫ਼ਗ਼ਾਨਿਸਤਾਨ ਦੇ ਨਾਂਗਰਹਾਰ ਸੂਬੇ ਵਿੱਚ ਅਮਰੀਕਾ ਦੇ ਫ਼਼ੌਜੀ ਜਵਾਨਾਂ ਵੱਲੋਂ ਛੱਡੇ ਇੱਕ ਡ੍ਰੋਨ ਰਾਹੀਂ ਕੀਤੇ ਹਮਲੇ ਦੌਰਾਨ ਭਾਰਤੀ ਸੂਬੇ ਕੇਰਲ ਦੇ ਮੁਹੰਮਦ ਮੋਹਸਿਨ ਦੀ ਮੌਤ ਹੋਈ ਹੈ।

 

 

ਉਂਝ ਇਹ ਵੀ ਇੱਕ ਸੱਚਾਈ ਹੈ ਕਿ ਅੱਤਵਾਦੀ ਜੱਥੇਬੰਦੀ ‘ਇਸਲਾਮਿਕ ਸਟੇਟ’ ਦੇ ਅਖੌਤੀ ਖੁਰਾਸਾਨ ਵਿੰਗ ਦੇ 59 ਮਰਦ, ਔਰਤਾਂ ਤੇ ਬੱਚੇ ਸਰਗਰਮ ਹਨ।

 

 

ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕੀ ਡ੍ਰੋਨ ਹਮਲੇ ’ਚ ਮਾਰਿਆ ਗਿਆ ਮੋਹਸਿਨ ਕੇਰਲ ਦੇ ਮਾਲਾਪੁਰਮ ਜ਼ਿਲ੍ਹੇ ਦੇ ਸ਼ਹਿਰ ਏਡੱਪਲ ਕਸਬੇ ਦਾ ਜੰਮਪਲ਼ ਸੀ। ਉਸ ਦੇ ਨਾਲ ਪਾਕਿਸਤਾਨ ’ਚ ਇਸਲਾਮਿਕ ਸਟੇਟ ਦੇ ਕਮਾਂਡਰ ਹੁਜ਼ੈਫ਼ਾ ਅਲ–ਬਾਕਿਸਤਾਨੀ ਵੀ ਮਾਰਿਆ ਗਿਆ ਹੈ। ਇਹ ਘਟਨਾ ਬੀਤੀ 18 ਜੁਲਾਈ ਦੀ ਦੱਸੀ ਜਾ ਰਹੀ ਹੈ।

 

 

ਕੇਰਲ ਪੁਲਿਸ ਅਤੇ ਖ਼ੁਫ਼ੀਆ ਅਧਿਕਾਰੀਆਂ ਮੁਤਾਬਕ ਮੋਹਸਿਨ ਦੀ ਮੌਤ ਬਾਰੇ ਬੀਤੀ 23 ਜੁਲਾਈ ਨੂੰ ਹੀ ਕੇਰਲ ’ਚ ਰਹਿੰਦੇ ਉਸ ਦੇ ਪਰਿਵਾਰ ਨੂੰ ਜਾਣਕਾਰੀ ਦੇ ਦਿੱਤੀ ਗਈ ਸੀ।

 

 

ਭਾਰਤੀ ਅਧਿਕਾਰੀਆਂ ਨੂੰ ਹੁਣ ਵੱਡੀ ਚਿੰਤਾ ਇਹ ਲੱਗ ਗਈ ਹੈ ਕਿ ਦੇਸ਼ ਦੇ ਨੌਜਵਾਨ ਅੱਤਵਾਦੀ ਜੱਥੇਬੰਦੀ ਇਸਲਾਮਿਕ ਸਟੇਟ ਦੇ ਢਹੇ ਕਿਵੇਂ ਇੰਨੀ ਆਸਾਨੀ ਨਾਲ ਚੜ੍ਹ ਰਹੇ ਹਨ।

 

 

ਉਂਝ ਇਸ ਅੱਤਵਾਦੀ ਜੱਥੇਬੰਦੀ ਵਿੱਚ ਮੁੱਖ ਤੌਰ ਉੱਤੇ ਪੱਛਮੀ ਏਸ਼ੀਆ ਦੇ ਦੇਸ਼ ਖ਼ਾਸ ਕਰਕੇ ਸਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕਤਰ ਤੇ ਓਮਾਨ ਦੇ ਨੌਜਵਾਨ ਹੀ ਸ਼ਾਮਲ ਹੋ ਰਹੇ ਹਨ ਤੇ ਭਾਰਤੀ ਨੌਜਵਾਨਾਂ ਦਾ ਉਸ ਢਾਹੂ ਪਾਸੇ ਰੁਝਾਨ ਬਹੁਤ ਖ਼ਤਰਨਾਕ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian youth killed during US drone attack in Afghanistan