ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਾਈਮ ਮੈਗਜ਼ੀਨ ਦੀ '100 women of the year' ਸੂਚੀ 'ਚ ਇੰਦਰਾ ਗਾਂਧੀ ਤੇ ਅੰਮ੍ਰਿਤ ਕੌਰ ਸ਼ਾਮਲ

ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਆਜ਼ਾਦੀ ਘੁਲਾਟੀਏ ਰਾਜਕੁਮਾਰੀ ਅੰਮ੍ਰਿਤ ਕੌਰ ਨੂੰ ਟਾਈਮ ਮੈਗਜ਼ੀਨ ਨੇ ਪਿਛਲੀ ਸਦੀ ਦੀ ਦੁਨੀਆ ਦੀਆਂ 100 ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਟਾਈਮ ਨੇ ਅੰਮ੍ਰਿਤ ਕੌਰ ਨੂੰ 1947 ਅਤੇ ਇੰਦਰਾ ਗਾਂਧੀ ਨੂੰ 1976 ਲਈ ਲਈ 'ਵੂਮੈਨ ਆਫ਼ ਦੀ ਈਯਰ' ਚੁਣਿਆ ਹੈ। ਮੈਗਜ਼ੀਨ ਨੇ ਇਸ ਦੇ ਲਈ ਇੱਕ ਵਿਸ਼ੇਸ਼ ਕਵਰ ਬਣਾਇਆ ਹੈ।
 

 

ਟਾਈਮ ਨੇ ਇੰਦਰਾ ਗਾਂਧੀ ਬਾਰੇ ਲਿਖਿਆ ਹੈ ਕਿ ਭਾਰਤ ਦੀ ਆਮ ਔਰਤ 1976 'ਚ ਭਾਰਤ ਦੀ ਵੱਡੀ ਅਧਿਨਾਇਕਵਾਦੀ ਬਣ ਗਈ ਸੀ। ਅੰਮ੍ਰਿਤ ਕੌਰ ਬਾਰੇ ਲਿਖਿਆ ਹੈ ਕਿ ਨੌਜਵਾਨ ਰਾਜਕੁਮਾਰੀ ਆਕਸਫੋਰਡ 'ਚ ਪੜ੍ਹਨ ਤੋਂ ਬਾਅਦ 1918 'ਚ ਭਾਰਤ ਵਾਪਸ ਆ ਗਈ ਅਤੇ ਛੇਤੀ ਹੀ ਮਹਾਤਮਾ ਗਾਂਧੀ ਦੀ ਸਿੱਖਿਆ ਤੋਂ ਬਹੁਤ ਪ੍ਰਭਾਵਤ ਹੋ ਜਾਂਦੀ ਹੈ। ਕੌਰ ਦਾ ਜਨਮ ਕਪੂਰਥਲਾ ਦੇ ਸ਼ਾਹੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਨੇ ਭਾਰਤ ਨੂੰ ਬਸਤੀਵਾਦੀ ਬੇੜੀਆਂ ਤੋਂ ਆਜ਼ਾਦ ਕਰਵਾਉਣ ਲਈ ਸੰਘਰਸ਼ ਕੀਤਾ ਸੀ।
 

'ਵੂਮੈਨ ਆਫ ਦੀ ਈਯਰ' ਸ਼ੁਰੂ ਕਰਨ ਦਾ ਕਾਰਨ ਦੱਸਦਿਆਂ ਟਾਈਮ ਨੇ ਕਿਹਾ ਕਿ 72 ਸਾਲਾਂ ਤੋਂ 'ਮੈਨ ਆਫ ਦੀ ਈਯਰ' ਦਿੱਤਾ ਗਿਆ, ਜੋ ਹਮੇਸ਼ਾ ਕੋਈ ਨਾ ਕੋਈ ਮਰਦ ਹੁੰਦਾ ਸੀ। ਸਾਲ 1999 'ਚ ਲੈਂਗਿਕ ਬਰਾਬਰੀ ਲਈ 'ਮੈਨ ਆਫ ਦੀ ਈਯਰ' ਨੂੰ 'ਪਰਸਨ ਆਫ ਦੀ ਈਯਰ' ਬਣਾ ਦਿੱਤਾ ਗਿਆ।
 

 

ਮੈਗਜ਼ੀਨ ਨੇ ਕਿਹਾ ਕਿ ਹੁਣ '100 ਵੂਮੈਨ ਆਫ਼ ਦੀ ਈਯਰ' 'ਚ ਉਨ੍ਹਾਂ ਔਰਤਾਂ ਨੂੰ ਥਾਂ ਦਿੱਤੀ ਜਾ ਰਹੀ ਹੈ, ਜਿਨ੍ਹਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indira Gandhi Amrit Kaur named by TIME among 100 Women powerful women