ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਟੈਕਸਾਸ ਸਿਨੇਮਾ ਹਾਲ ’ਚ ਅੰਨ੍ਹੇਵਾਹ ਗੋਲੀਬਾਰੀ, 5 ਮਰੇ – 21 ਫੱਟੜ

​​​​​​​ਟੈਕਸਾਸ ਸਿਨੇਮਾ ਹਾਲ ’ਚ ਅੰਨ੍ਹੇਵਾਹ ਗੋਲੀਬਾਰੀ, 5 ਮਰੇ – 21 ਫੱਟੜ

ਅਮਰੀਕੀ ਸੂਬੇ ਟੈਕਸਾਸ ਦੇ ਸ਼ਹਿਰ ਓਡੇਸਾ ਦੇ ਇੱਕ ਸਿਨੇਮਾ ਹਾਲ ’ਚ ਅੱਜ ਇੱਕ ਵਿਅਕਤੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਚਾਰ ਵਿਅਕਤੀਆਂ ਦੀ ਜਾਨ ਲੈ ਲਈ ਤੇ ਸੁਰੱਖਿਆ ਬਲਾਂ ਨੇ ਹਮਲਾਵਰ ਨੂੰ ਵੀ ਮਾਰ ਮੁਕਾਇਆ। ਇੰਝ ਇਸ ਗੋਲੀਬਾਰੀ ਵਿੱਚ ਪੰਜ ਮਨੁੱਖੀ ਜਾਨਾਂ ਚਲੀਆਂ ਗਈਆਂ ਹਨ। ਇਸ ਹਾਦਸੇ ਵਿੱਚ 21 ਵਿਅਕਤੀ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿੱਚ ਤਿੰਨ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ।

 

 

ਓਡੇਸਾ ਪੁਲਿਸ ਮੁਖੀ ਮਾਈਕਲ ਗੇਰਕੇ ਨੇ ਦੱਸਿਆ ਕਿ ਹਮਲਾਵਰ ਗੋਰਾ ਸੀ ਤੇ ਉਸ ਦੀ ਉਮਰ 30ਵਿਆਂ ’ਚ ਸੀ। ਇਹ ਹਾਦਸਾ ਅਮਰੀਕੀ ਸਮੇਂ ਮੁਤਾਬਕ ਬਾਅਦ ਦੁਪਹਿਰ ਵਾਪਰਿਆ। ਉਨ੍ਹਾਂ ਦੰਸਿਆ ਕਿ ਪਹਿਲਾਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਸ਼ੱਕੀ ਵਿਅਕਤੀ ਨੇ ਅਮਰੀਕੀ ਡਾਕ ਸੇਵਾ ਦਾ ਇੱਕ ਵਾਹਨ ਅਗ਼ਵਾ ਕਰ ਲਿਆ ਹੈ ਤੇ ਉਹ ਓਡੇਸਾ ਤੇ ਮਿਡਲੈਂਡ ਦੇ ਇਲਾਕਿਆਂ ਵਿੱਚ ਅੰਨ੍ਹੇਵਾਹ ਗੋਲੀਬਾਰੀ ਕਰ ਰਿਹਾ ਹੈ।

 

 

ਪੁਲਿਸ ਨੂੰ ਪਹਿਲਾਂ ਇਹ ਰਿਪੋਰਟ ਵੀ ਮਿਲੀ ਸੀ ਕਿ ਹਮਲਾਵਰ ਇੱਕ ਤੋਂ ਵੱਧ ਵੀ ਹੋ ਸਕਦੇ ਹਨ ਪਰ ਬਾਅਦ ’ਚ ਪੁਸ਼ਟੀ ਹੋਈ ਕਿ ਹਮਲਾਵਰ ਇੱਕੋ ਹੀ ਸੀ। ਜ਼ਖ਼ਮੀਆਂ ਦੀ ਮੈਡੀਕਲ ਹਾਲਤ ਤੁਰੰਤ ਪਤਾ ਨਹੀਂ ਚੱਲ ਸਕੀ।

 

 

ਟੈਕਸਾਸ ਦੇ ਜਨ–ਸੁਰੱਖਿਆ ਵਿਭਾਗ ਨੇ ਆਮ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਜਦੋਂ ਕਦੇ ਅਜਿਹੀ ਗੋਲੀਬਾਰੀ ਹੋ ਰਹੀ ਹੋਵੇ, ਤਾਂ ਉਹ ਕਦੇ ਵੀ ਇੰਟਰਸਟੇਟ 20 ਸਮੇਤ ਵੱਡੇ ਹਾਈਵੇਅਜ਼ ਉੱਤੇ ਨਾ ਜਾਣ ਕਿਉਂਕਿ ਹਮਲਾਵਰ ਅਕਸਰ ਨੱਸਣ ਲਈ ਅਜਿਹੀਆਂ ਵੱਡੀਆਂ ਸੜਕਾਂ ਦੀ ਹੀ ਵਰਤੋਂ ਕਰਦੇ ਹਨ, ਜਿਨ੍ਹਾਂ ਉੱਤੇ ਉਹ ਤੇਜ਼–ਰਫ਼ਤਾਰ ਨਾਲ ਆਪਣੇ ਵਾਹਨ ਭਜਾ ਕੇ ਫ਼ਰਾਰ ਹੋ ਸਕਦੇ ਹਨ।

​​​​​​​ਟੈਕਸਾਸ ਸਿਨੇਮਾ ਹਾਲ ’ਚ ਅੰਨ੍ਹੇਵਾਹ ਗੋਲੀਬਾਰੀ, 5 ਮਰੇ – 21 ਫੱਟੜ

 

ਹਾਲੇ ਕੁਝ ਹਫ਼ਤੇ ਪਹਿਲਾਂ ਹੀ ਇੱਕ ਬੰਦੂਕਧਾਰੀ ਨੇ ਟੈਕਸਾਸ ਦੇ ਸਰਹੱਦੀ ਸ਼ਹਿਰ ਅਲ ਪਾਸੋ ਵਿਖੇ ਵਾਲਮਾਰਟ ਦੇ ਇੱਕ ਸਟੋਰ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ 22 ਵਿਅਕਤੀਆਂ ਦੀ ਜਾਨ ਲੈ ਲਈ ਸੀ। ਟੈਕਸਾਸ ਦੇ ਗਵਰਨਰ ਗ੍ਰੇਗ ਐਬਟ ਨੇ ਹਾਲੇ ਇਸੇ ਹਫ਼ਤੇ ਦੋ ਮੀਟਿੰਗਾਂ ਕੀਤੀਆਂ ਸਨ; ਜਿਨ੍ਹਾਂ ਵਿੱਚ ਸੂਬੇ ’ਚ ਇੰਝ ਅੰਨ੍ਹੇਵਾਹ ਗੋਲੀਬਾਰੀ ਦੀਆਂ ਘਟਨਾਵਾਂ ਰੋਕਣ ਲਈ ਲੋੜੀਂਦੇ ਕਦਮ ਚੁੱਕਣ ਬਾਰੇ ਵਿਚਾਰ–ਵਟਾਂਦਰਾ ਹੋਇਆ ਸੀ।

 

 

ਓਡੇਸਾ ਸ਼ਹਿਰ ਮਿਡਲੈਂਡ ਦੇ ਦੱਖਣ–ਪੱਛਮ ਵੱਲ 32 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹਨ ਤੇ ਇਹ ਦੋਵੇਂ ਸ਼ਹਿਰ ਟੈਕਸਾਸ ਸੂਬੇ ਦੇ ਮਹਾਂਨਗਰ ਡੈਲਸ ਤੋਂ 483 ਕਿਲੋਮੀਟਰ ਪੱਛਮ ਵੱਲ ਸਥਿਤ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indiscriminate Firing in Texas 5 killed 21 injured