ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਲੋਕ ਸਭਾ ਚੋਣਾਂ ਪਿੱਛੋਂ ਭਾਰਤ–ਪਾਕਿ ਸਬੰਧ ਸੁਧਰ ਜਾਣਗੇ: ਇਮਰਾਨ ਖ਼ਾਨ

​​​​​​​ਲੋਕ ਸਭਾ ਚੋਣਾਂ ਪਿੱਛੋਂ ਭਾਰਤ–ਪਾਕਿ ਸਬੰਧ ਸੁਧਰ ਜਾਣਗੇ: ਇਮਰਾਨ ਖ਼ਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤ ਨਾਲ ਪਾਕਿਸਤਾਨ ਦੇ ਸਬੰਧ ਆਮ ਵਰਗੇ ਹੋ ਸਕਦੇ ਹਨ। ਉਨਾਂ ਭਾਰਤ ਤੇ ਪਾਕਿਸਤਾਨ ਦੇ ਮੌਜੂਦਾ ਰਿਸ਼ਤਿਆਂ ਨੂੰ ਇਸ ਖੇਤਰ ਵਿੱਚ ਸ਼ਾਂਤੀ ਤੇ ਸਥਿਰਤਾ ਲਈ ਇੱਕੋ–ਇੱਕ ਸਮੱਸਿਆ ਦੱਸਿਆ।

 

 

ਇਮਰਾਨ ਖ਼ਾਨ ਨੇ ‘ਚਾਈਨਾ ਇੰਟਰਨੈਸ਼ਨਲ ਕਲਚਰਲ ਕਮਿਊਨੀਕੇਸ਼ਨ ਸੈਂਟਰ’ ਵਿੱਚ ਸਨਿੱਚਰਵਾਰ ਨੂੰ ਇਹ ਗੱਲ ਆਖੀ। ਉਹ ਇੱਥੇ ‘ਬੈਲਟ ਐਂਡ ਰੋਡ ਫ਼ੋਰਮ’ ਦੇ ਦੂਜੇ ਪ੍ਰੋਗਰਾਮ ਵਿੱਚ ਭਾਗ ਲੈਣ ਪੁੱਜੇ ਸਨ।

 

 

ਆਪਣੇ ਸੰਬੋਧਨ ਦੌਰਾਨ ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿਸਤਾਨ ਦੀ ਆਰਥਿਕ ਖ਼ੁਸ਼ਹਾਲੀ ਲਈ ਖੇਤਰ ਦੀ ਸਥਿਰਤਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹੋਰ ਗੁਆਂਢੀ ਦੇਸ਼ਾਂ ਨਾਲ ਪਾਕਿਸਤਾਨ ਦੇ ਰਿਸ਼ਤੇ ਵਧੀਆ ਹਨ, ਸਿਰਫ਼ ਭਾਰਤ ਨਾਲ ਹੀ ਰਿਸ਼ਤੇ ਸਮੱਸਿਆ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਇਸ ਸਮੱਸਿਆ ਨੂੰ ਸੁਲਝਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਇਸ ਨੁਕਤੇ ਉੱਤੇ ਕੰਮ ਕਰ ਰਹੀ ਹੈ।

 

 

ਇਮਰਾਨ ਖ਼ਾਨ ਨੇ ਗੁਆਂਢੀ ਦੇਸ਼ ਅਫ਼ਗ਼ਾਨਿਸਤਾਨ ਦੇ ਹਾਲਾਤ ਉੱਤੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਉੱਥੇ ਸਿਆਸੀ ਹੱਲ ਸਫ਼ਲ ਹੋਵੇਗਾ ਤੇ ਉਨ੍ਹਾਂ ਦੇ ਸਰਹੱਦੀ ਇਲਾਕੇ ਸ਼ਾਂਤ ਰਹਿਣਗੇ। ਉਨ੍ਹਾਂ ਕਿਹਾ ਕਿ ਈਰਾਨ ਨਾਲ ਸਬੰਧ ਮਜ਼ਬੂਤ ਕਰਨ ਲਈ ਉਹ ਕੋਸ਼ਿਸ਼ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indo Pak relations will be improved after LS polls Imran Khan