ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ–ਪਾਕਿ ਵਿਚਾਲੇ ਛਿੜ ਸਕਦੀ ਹੈ ਜੰਗ – ਪਾਕਿਸਤਾਨੀਆਂ ਨੂੰ ਲਗਦੈ

ਭਾਰਤ–ਪਾਕਿ ਵਿਚਾਲੇ ਛਿੜ ਸਕਦੀ ਹੈ ਜੰਗ – ਪਾਕਿਸਤਾਨੀਆਂ ਨੂੰ ਲਗਦੈ

ਪਾਕਿਸਤਾਨ ’ਚ ਹੋਏ ਇੱਕ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ 66 ਫ਼ੀ ਸਦੀ ਪਾਕਿਸਤਾਨੀਆਂ ਦਾ ਇਹ ਮੰਨਣਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਦੀ ਸੰਭਾਵਨਾ ਬਣੀ ਹੋਈ ਹੈ। ਇਹ ਜਾਣਕਾਰੀ ‘ਰੋਜ਼ਨਾਮਾ ਪਾਕਿਸਤਾਨ’ ਵਿੱਚ ਦਿੱਤੀ ਗਈ ਹੈ।

 

 

ਇਸ ਅਖ਼ਬਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਰਵੇਖਣ ਕਰਨ ਵਾਲੀ ਸੰਸਥਾ ‘ਗੈਲਪ’ ਦੀ ਪਾਕਿਸਤਾਨ ਸ਼ਾਖਾ ਤੇ ਇੱਕ ਹੋਰ ਸੰਸਥਾ ‘ਗਿਲਾਨੀ ਪੋਲ ਪਾਕਿਸਤਾਨ’ ਨੇ ਇੱਕ ਸਾਂਝੇ ਸਰਵੇਖਣ ਦੌਰਾਨ ਲੋਕਾਂ ਤੋਂ ਪੁੱਛਿਆ ਕਿ ਉਨ੍ਹਾਂ ਦੀ ਰਾਇ ਵਿੱਚ ਇਸ ਵੇਲੇ ਭਾਰਤ ਤੇ ਪਾਕਿਸਤਾਨ ਵਿਚਾਲੇ ਕੀ ਜੰਗ ਹੋ ਸਕਦੀ ਹੈ?

 

 

ਤਦ 66 ਫ਼ੀ ਸਦੀ ਲੋਕਾਂ ਨੇ ਜਵਾਬ ਦਿੱਤਾ ਕਿ ਮੌਜੂਦਾ ਹਾਲਾਤ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਦੀ ਸੰਭਾਵਨਾ ਬਣੀ ਹੋਈ ਹੈ। ਰਿਪੋਰਟ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਸਰਵੇਖਣ ਵਿੱਚ ਕਿੰਨੇ ਲੋਕ ਸ਼ਾਮਲ ਹੋਏ ਸਨ।

 

 

ਕਸ਼ਮੀਰ ਨੂੰ ਦਿੱਤਾ ਵਿਸ਼ੇਸ਼ ਦਰਜਾ ਵਾਪਸ ਲੈਣ ਦੇ ਭਾਰਤੀ ਫ਼ੈਸਲੇ ਤੋਂ ਬਾਅਦ ਪਾਕਿਸਤਾਨ ਕਾਫ਼ੀ ਘਬਰਾਇਆ ਹੋਇਆ ਹੈ। ਆਈਏਐੱਨਐੱਸ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਇਸ ਮੁੱਦੇ ਨੂੰ ਕੌਮਾਂਤਰੀ ਪੱਧਰ ਉੱਤੇ ਉਛਾਲਣ ਵਿੱਚ ਲੱਗਾ ਰਿਹਾ ਪਰ ਉਸ ਨੂੰ ਕਿਤੇ ਵੀ ਸਫ਼ਲਤਾ ਨਹੀਂ ਮਿਲ ਸਕੀ।

 

 

ਸੰਯੁਕਤ ਰਾਸ਼ਟਰ ’ਚ ਵੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਸ਼ਮੀਰ ਰਾਗ ਅਲਾਪ ਆਏ ਪਰ ਉਸ ਦਾ ਵੀ ਉਨ੍ਹਾਂ ਨੂੰ ਕੋਈ ਲਾਭ ਨਹੀਂ ਪੁੱਜਾ। ਅੰਤ ’ਚ ਉਨ੍ਹਾਂ ਨੂੰ ਇਹੋ ਆਖਣਾ ਪਿਆ ਕਿ ਦੁਨੀਆ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।

 

 

ਪਾਕਿਸਤਾਨੀ ਆਗੂਆਂ ਵੱਲੋਂ ਜੰਗ ਦਾ ਖ਼ਦਸ਼ਾ ਵਾਰ–ਵਾਰ ਪ੍ਰਗਟਾਇਆ ਜਾ ਰਿਹਾ ਹੈ। ਇਨ੍ਹਾਂ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਸ਼ਾਮਲ ਹਨ। ਪਾਕਿਸਤਾਨ ’ਚ ਵਿਵਾਦਗ੍ਰਸਤ ਬਿਆਨ ਦੇਣ ਲਈ ਜਾਣੇ ਜਾਂਦੇ ਰੇਲਵੇ ਮੰਤਰੀ ਸ਼ੇਖ਼ ਰਸ਼ੀਦ ਨੇ ਤਾਂ ਕੁਝ ਦਿਨ ਪਹਿਲਾਂ ਇੱਥੋਂ ਤੱਕ ਆਖ ਦਿੱਤਾ ਸੀ ਕਿ ਅਕਤੂਬਰ–ਨਵੰਬਰ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕੰਮਲ ਜੰਗ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indo-Pak War imminent Pakistanis think so