ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਡੋਨੇਸ਼ੀਆ ’ਚ ਆਇਆ 7.3 ਤੀਬਰਤਾ ਵਾਲਾ ਤੇਜ਼ ਭੂਚਾਲ

ਇੰਡੋਨੇਸ਼ੀਆ ਦੇ ਸੁਦੂਰ ਮਲੁਕੂ ਦੀਪ ’ਤੇ ਐਤਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਭੂਚਾਲੇ ਦੀ ਤੀਬਰਤਾ 7.3 ਮਾਪੀ ਗਈ ਹੈ। ਅਮਰੀਕਾ ਦੇ ਵਿਗਿਆਨੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਸੁਨਾਮੀ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ।

 

ਅਮਰੀਕੀ ਭੂ-ਵਿਗਿਆਨੀਆਂ ਮੁਤਾਬਕ ਭੂਚਾਲੇ ਉੱਤਰੀ ਮੁਲੁਕੂ ਸੂਬੇ ਦੇ ਟਰਨੇਟ ਸ਼ਹਿਰ ਤੋਂ ਲਗਭਗ 165 ਕਿਲੋਮੀਟਰ ਦੂਰ ਦੱਖਣੀ-ਪੱਛਮੀ ਚ ਸਥਾਨਕ ਸਮੇਂ ਮੁਤਾਬਕ ਸ਼ਾਮ 6:28 ਵਜੇ ਆਇਆ। ਇਹ 10 ਕਿਲੋਮੀਟਰ ਦੀ ਡੂੰਘਾਈ ’ਤੇ ਸਥਿਤ ਸੀ।

 

ਸਥਾਨਕ ਆਫਤ ਪ੍ਰਬੰਧਕ ਅਫਸਰ ਮਸਰੂਰ ਨੇ ਕਿਹਾ, ਭੂਚਾਲੇ ਬਹੁਤ ਤਾਕਤਵਰ ਸੀ, ਜਿਸ ਕਾਰਨ ਲੋਕ ਆਪੋ ਆਪਣੇ ਘਰਾਂ ਚੋਂ ਬਾਹਰ ਭੱਜ ਆਏ। ਉਹ ਡਰੇ ਹੋੲੋ ਸਨ ਤੇ ਕਈ ਲੋਕ ਹੁਣ ਵੀ ਸੜਕਾਂ ਕੰਢੇ ਉਡੀਕ ਕਰ ਰਹੇ ਹਨ। ਅਫਸਰ ਹਾਲਾਤ ਦੀ ਸਮੀਖਿਆ ਕਰ ਰਹੇ ਹਨ ਪਰ ਹਾਲੇ ਤਕ ਕਿਸੇ ਦੇ ਨੁਕਸਾਨੇ ਜਾਣ ਦੀ ਖ਼ਬਰ ਨਹੀਂ ਮਿਲੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:indonesia Major earthquake strikes eastern Indonesia