ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਡੋਨੇਸ਼ੀਆ `ਚ ਪਾਇਥੌਨ ਅਜਗਰ ਦਾ ਢਿੱਡ ਪਾੜ ਕੇ ਕੱਢੀ ਔਰਤ ਦੀ ਸਾਬਤ ਲਾਸ਼

Python Swallows the Whole Woman

ਵੀਰਵਾਰ ਦੇਰ ਰਾਤ ਨੂੰ ਇੰਡੋਨੇਸ਼ੀਆ `ਚ ਸੁਲਾਵੇਸੀ ਲਾਗਲੇ ਮਿਊਨਾ ਟਾਪੂ ਦੇ ਪਿੰਡ ਪਰਸੀਆਪੈਨ ਲਾਵੇਲਾ ਵਿਖੇ 54 ਸਾਲਾਂ ਦੀ ਇੱਕ ਔਰਤ ਵਾ ਤਿਬਾ ਭੇਤ ਭਰੀ ਹਾਲਤ ਵਿੱਚ ਗ਼ਾਇਬ ਹੋ ਗਈ। ਪਿੰਡ ਵਾਸੀਆਂ ਨੇ ਉਸ ਦੀ ਬਹੁਤ ਭਾਲ਼ ਕੀਤੀ ਪਰ ਉਹ ਕਿਤੇ ਨਾ ਮਿਲੀ। ਉਹ ਆਪਣੇ ਸਬਜ਼ੀਆਂ ਵਾਲੇ ਬਾਗ਼ `ਚੋਂ ਹੀ ਅਚਾਨਕ ਗ਼ਾਇਬ ਹੋ ਗਈ ਸੀ। ਉਸ ਦੇ ਸੈਂਡਲ ਮਿਲ ਗਏ ਪਰ ਉਹ ਨਾ ਮਿਲ ਸਕੀ। ਪਿੰਡ ਵਾਸੀਆਂ ਨੇ ਭਾਲ਼ ਜਾਰੀ ਰੱਖੀ ਤਾਂ 30 ਕੁ ਮੀਟਰ ਦੀ ਦੂਰੀ ਉੱਤੇ ਬਹੁਤ ਭਾਰੀ ਤੇ ਮੋਟਾ ਪਾਇਥੌਨ ਅਜਗਰ ਵੇਖਿਆ ਗਿਆ। ਉਸ ਦੀ ਲੰਬਾਈ 7 ਮੀਟਰ ਭਾਵ 23 ਫ਼ੁੱਟ ਦੇ ਲਗਭਗ ਸੀ। ਪਿੰਡ ਵਾਸੀਆਂ ਨੇ ਉਸ ਨੂੰ ਮਾਰ ਦੇਣ ਦਾ ਫ਼ੈਸਲਾ ਕੀਤਾ ਕਿਉਂਕਿ ਉਨ੍ਹਾਂ ਨੂੰ ਸ਼ੱਕ ਪੈ ਗਿਆ ਕਿ ਲਾਪਤਾ ਔਰਤ ਜ਼ਰੂਰ ਉਸ ਦੇ ਢਿੱਡ `ਚੋਂ ਹੀ ਮਿਲੇਗੀ।
ਇਹ ਸ਼ੱਕ ਸਹੀ ਸਿੱਧ ਹੋਇਆ। ਜਦੋਂ ਅਜਗਰ ਦਾ ਢਿੱਡ ਪਾੜਿਆ ਗਿਆ, ਤਾਂ ਔਰਤ ਦੀ ਲਾਸ਼ ਬਿਲਕੁਲ ਸਾਬਤ ਪਈ ਸੀ। ਅਜਗਰ ਨੇ ਪਹਿਲਾਂ ਉਸ ਦਾ ਸਿਰ ਤੇ ਫਿਰ ਸਾਰਾ ਸਰੀਰ ਪੂਰੇ ਦਾ ਪੂਰਾ ਨਿਗਲ਼ ਲਿਆ ਸੀ।
ਪੁਲਿਸ ਅਧਿਕਾਰੀ ਹਮਕਾ ਨੇ ਦੱਸਿਆ ਕਿ ਜਿੱਥੇ ਇਹ ਔਰਤ ਰਹਿ ਰਹੀ ਸੀ, ਉਹ ਚੱਟਾਨੀ ਜਿਹਾ ਇਲਾਕਾ ਹੈ ਤੇ ਬਹੁਤ ਸਾਰੀਆਂ ਗੁਫ਼ਾਵਾਂ ਵੀ ਬਣੀਆਂ ਹੋਈਆਂ ਹਨ ਅਤੇ ਇਹ ਸੱਪਾਂ ਤੇ ਵੱਡੇ ਨਾਗਾਂ ਅਤੇ ਅਜਗਰਾਂ ਦਾ ਘਰ ਮੰਨਿਆ ਜਾਦਾ ਹੈ। ਅਜਗਰ ਆਮ ਤੌਰ `ਤੇ ਛੋਟੇ ਜਾਲਵਰਾਂ `ਤੇ ਹੀ ਹਮਲਾ ਕਰਦੇ ਹਨ, ਮਨੁੱਖਾਂ `ਤੇ ਹਮਲਾ ਕਰਨ ਦੀਆਂ ਘਟਨਾਵਾਂ ਬੇਹੱਦ ਦੁਰਲੱਭ ਹੁੰਦੀਆਂ ਹਨ। ਪਿਛਲੇ ਵਰ੍ਹੇ ਵੀ ਸੁਲਾਵੇਸੀ ਟਾਪੂ ਦੇ ਪਿੰਡ ਸਾਲੂਬਿਰੋ ਵਿਖੇ ਇੱਕ ਅਜਗਰ ਨੇ ਇੱਕ ਕਿਸਾਨ ਦੀ ਜਾਨ ਲੈ ਲਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indonesia Python Swallowed whole Woman