ਅਗਲੀ ਕਹਾਣੀ

ਤਕੜੇ ਭੂਚਾਲ ਨੇ ਫਿਰ ਹਿਲਾਇਆ ਇੰਡੋਨੇਸ਼ੀਆ, ਸੁਨਾਮੀ ਦੀ ਚੇਤਾਵਨੀ

ਤਕੜੇ ਭੂਚਾਲ ਨੇ ਫਿਰ ਹਿਲਾਇਆ ਇੰਡੋਨੇਸ਼ੀਆ, ਸੁਨਾਮੀ ਦੀ ਚੇਤਾਵਨੀ

ਐਤਵਾਰ ਨੂੰ ਭੂਚਾਲ ਦੇ ਤਕੜੇ ਝਟਕਿਆਂ ਨਾਲ ਇੰਡੋਨੇਸ਼ੀਆ ਇੱਕ ਵਾਰ ਫਿਰ ਹਿੱਲਿਆ। ਇਹ ਤੇਜ਼ ਝਟਕੇ ਇੰਡੋਨੇਸ਼ੀਆ ਦੇ ਲੌਂਬੋਕ ਟਾਪੂ ਨੂੰ ਲੱਗੇ ਤੇ ਰਿਕਟਰ ਪੈਮਾਨੇ `ਤੇ ਇਸ ਦੀ ਤੀਬਰਤਾ 7 ਦਰਜ ਕੀਤੀ ਗਈ।


ਇਸ ਭੂਚਾਲ ਦਾ ਕੇਂਦਰ ਧਰਤੀ ਦੇ ਸਿਰਫ਼ 10 ਕਿਲੋਮੀਟਰ ਹੇਠਾਂ ਸੀ, ਇਸੇ ਲਈ ਸਮੁੰਦਰ `ਚ ਸੁਨਾਮੀ ਲਹਿਰਾਂ ਉੱਠਣ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ। ਆਮ ਲੋਕਾਂ ਨੂੰ ਸਮੁੰਦਰੀ ਕੰਢਿਆਂ ਤੋਂ ਦੂਰ ਸੁਰੱਖਿਅਤ ਅਤੇ ਉੱਚੇ ਸਥਾਨਾਂ `ਤੇ ਚਲੇ ਜਾਣ ਦੀ ਸਲਾਹ ਦਿੱਤੀ ਗਈ ਹੈ।


ਹਾਲੇ ਇੱਕ ਹਫ਼ਤਾ ਪਹਿਲਾਂ ਇੰਡੋਨੇਸ਼ੀਆ `ਚ ਆਏ ਭੂਚਾਲ ਨੇ 17 ਵਿਅਕਤੀਆਂ ਦੀਆਂ ਜਾਨਾਂ ਲੈ ਲਈਆਂ ਸਨ।


ਮੌਸਮ ਵਿਭਾਗ ਦੀ ਏਜੰਸੀ ਦੇ ਮੁਖੀ ਦਵਿਕੋਰਿਤਾ ਕਰਨਾਵਤੀ ਨੇ ਆਮ ਜਨਤਾ ਨੂੰ ਉੱਚੇ ਸਥਾਨਾਂ `ਤੇ ਜਾਣ ਦੇ ਨਾਲ-ਨਾਲ ਸ਼ਾਂਤ ਰਹਿਣ ਤੇ ਦਹਿਸ਼ਤਜ਼ਦਾ ਨਾ ਹੋਣ ਦੀ ਸਲਾਹ ਵੀ ਦਿੱਤੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indonesia shivers again with Earthquake Tsunami alert