ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਜ਼ਾਰੇ ਭੱਤੇ ਵਜੋਂ ਸਾਬਕਾ ਪਤਨੀ ਨੂੰ ਦਿੱਤੇ 10,000 ਡਾਲਰ ਦੇ ਸਿੱਕੇ

10,000 ਡਾਲਰ ਦੇ ਸਿੱਕੇ

ਇੰਡੋਨੇਸ਼ੀਆ ਦੇ ਇਕ ਸਰਕਾਰੀ ਕਰਮਚਾਰੀ ਨੇ ਆਪਣੀ ਸਾਬਕਾ ਪਤਨੀ ਨੂੰ ਗੁਜਾਰੇ ਪੱਤੇ ਵਜੋਂ 10,000 ਡਾਲਰ ਦੇ ਸਿੱਕੇ ਥਮਾ ਦਿੱਤੇ।  ਉਸਨੇ ਕੁਝ ਸਮੇਂ ਤੋਂ ਆਪਣੀ ਸਾਬਕਾ ਪਤਨੀ ਨੂੰ ਗੁਜਾਰਾ ਭੱਤਾ ਨਹੀਂ ਦਿੱਤਾ ਸੀ ਤੇ ਇਕੱਠਿਆਂ ਇੰਨੀ ਰਾਸ਼ੀ ਦੇ ਸਿੱਕੇ ਦੇ ਦਿੱਤੇ।

 

ਦਵੀ ਸੁਸੀਲਾਰਤੋ ਕੱਲ੍ਹ 10,500 ਡਾਲਰ ਦੇ ਸਿੱਕਿਆਂ ਨਾਲ ਅਦਾਲਤ ਪਹੁੰਚ ਗਿਆ। ਉਸ ਦੇ ਵਕੀਲ ਨੇ ਦੱਸਿਆ ਕਿ ਇਨ੍ਹਾਂ ਸਿੱਕਿਆਂ ਦਾ ਭਾਰ ਲਗਭਗ 890 ਕਿਲੋਗ੍ਰਾਮ ਹੈ।

 

ਵਿਅਕਤੀ ਅਤੇ ਉਸ ਦੀ ਸਾਬਕਾ ਪਤਨੀ ਦੇ ਵਕੀਲਾਂ ਵਿਚਕਾਰ ਇਸਨੂੰ ਲੈ ਕੇ ਲੜਾਈ ਹੋ ਗਈ। 54 ਸਾਲਾ ਵਿਅਕਤੀ ਅਤੇ ਉਸਦੇ ਦੋ ਦੋਸਤਾਂ ਨੇ ਇਹ ਪੈਸਾ ਇਕ ਠੇਲੇ 'ਤੇ ਲਿਆਂਦਾ, ਜਿਸਨੂੰ ਔਰਤ ਦੇ ਵਕੀਲ ਨੇ ਗਿਣਤੀ ਕਰਨ ਤੋਂ ਇਨਕਾਰ ਕਰ ਦਿਤਾ।

 

ਵਕੀਲ ਨੇ ਕਿਹਾ ਕਿ ਉਸਦਾ ਮੁਵੱਕਲ ਆਪਣੀ ਸਾਬਕਾ ਪਤਨੀ ਹੇਰਮੀ ਸਤਿਆਵਤੀ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਦਾਲਤ ਨੇ ਨੌਂ ਸਾਲਾਂ ਤੋਂ ਭੱਤਾ ਨਾ ਦੇ ਰਹੇ ਵਿਅਕਤੀ ਨੂੰ ਭੱਤਾ ਦੇਣ ਲਈ ਕਿਹਾਾ ਸੀ, ਜਿਸ ਕਰਕੇ ਘੱਟ ਵਿਅਕਤੀ  ਨੂੰ ਆਪਣੇ ਦੋਸਤਾਂ ਤੋਂ ਮਦਦ ਮੰਗਣੀ ਪਈ।

 

ਵਕੀਲ ਨੇ ਕਿਹਾ  ਕਿ, "ਇਮਾਨਦਾਰੀ ਨਾਲ ਦੱਸਾ ਤਾਂ ਮੈਂ ਵੀ ਰਕਮ ਤੋਂ ਹੈਰਾਨ ਸੀ ਪਰ ਮੇਰੇ ਮੁਵੱਕਲ ਨੇ ਕਿਹਾ ਕਿ ਉਸਦੇ ਦੋਸਤਾਂ ਅਤੇ ਪਰਿਵਾਰ ਨੇ ਉਸਨੂੰ ਦਾਨ ਦਿੱਤਾ ਹੈ. ਉਨ੍ਹਾਂ ਵਿਚੋਂ ਜ਼ਿਆਦਾਤਰ ਨੇ ਸਿੱਕੇ ਦਿੱਤੇ।

 

ਸਤਿਆਵਤੀ ਨੇ ਇਸ ਪੈਸੇ ਨੂੰ ਸਵੀਕਾਰ ਕਰ ਲਿਆ ਹੈ। ਅਦਾਲਤ ਨੇ ਆਪਣੇ ਕਰਮਚਾਰੀਆਂ ਨੂੰ ਸਿੱਕਿਆਂ ਦੀ ਗਿਣਤੀ ਕਰਨ ਦਾ ਹੁਕਮ ਦਿੱਤਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indonesian man gives his ex wife 10000 dollars as alimony all of it in coins