ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਆਸਤ `ਚ ਨਹੀਂ ਆਉਣਗੇ ਇੰਦਰਾ ਨੂਈ, ਪਰਿਵਾਰ `ਤੇ ਹੀ ਫ਼ੋਕਸ ਰੱਖਣਗੇ

ਸਿਆਸਤ `ਚ ਨਹੀਂ ਆਉਣਗੇ ਇੰਦਰਾ ਨੂਈ, ਪਰਿਵਾਰ `ਤੇ ਹੀ ਫ਼ੋਕਸ ਰੱਖਣਗੇ

ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸੀਤਲ ਪੇਅ ਕੰਪਨੀ ‘ਪੈਪਸੀਕੋ` `ਚ ਲੰਮੀ ਪਾਰੀ ਤੋਂ ਬਾਅਦ ਇੰਦਰਾ ਨੂਈ ਹੁਣ ਸਿਰਫ਼ ਆਪਣੇ ਪਰਿਵਾਰ `ਤੇ ਹੀ ਆਪਣਾ ਧਿਆਨ ਕੇਂਦ੍ਰਿਤ ਕਰਨਗੇ। ਉਨ੍ਹਾਂ ਤੋਂ ਪੁੱਛੇ ਸੁਆਲਾਂ ਦੌਰਾਨ ਉਨ੍ਹਾਂ ਸਿਆਸਤ `ਚ ਆਉਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ।


ਪੈਪਸੀਕੋ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਉਸ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਸਰਬਸੰਮਤੀ ਨਾਲ ਰੇਮਨ ਲੈਗੁਆਰਟਾ (54) ਨੂੰ ਨਵਾਂ ਸੀਈਓ ਭਾਵ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕਰ ਦਿੱਤਾ ਹੈ।


62 ਸਾਲਾ ਇੰਦਰਾ ਨੂਈ 3 ਅਕਤੂਬਰ ਨੂੰ 24 ਸਾਲਾਂ ਦੀ ਸੇਵਾ ਤੋਂ ਬਾਅਦ ਆਪਣੇ ਸੀਈਓ ਦੇ ਅਹੁਦੇ ਤੋਂ ਲਾਂਭੇ ਹੋਣਗੇ। ਉਹ ਪਿਛਲੇ 12 ਵਰ੍ਹਿਆਂ ਤੋਂ ਪੈਪਸੀਕੋ ਦੇ ਸੀਈਓ ਚੱਲੇ ਆ ਰਹੇ ਸਨ। ਉਹ 2019 ਦੇ ਅਰੰਭ ਤੱਕ ਚੇਅਰਮੈਨ ਰਹਿਣਗੇ, ਤਾਂ ਜੋ ਸਾਰਾ ਕੰਮਕਾਜ ਨਵੇਂ ਚੇਅਰਮੈਨ ਨੂੰ ਰਵਾਂ ਤਰੀਕੇ ਨਾਲ ਸੰਭਾਲਿਆ ਜਾ ਸਕੇ।


ਆਪਣੇ ਇੱਕ ਤਾਜ਼ਾ ਇੰਟਰਵਿਊ ਦੌਰਾਨ ਭਾਰਤੀ ਸੂਬੇ ਤਾਮਿਲ ਨਾਡੂ ਦੀ ਰਾਜਧਾਨੀ ਚੇਨਈ ਦੇ ਜੰਮਪਲ਼ ਇੰਦਰਾ ਨੂਈ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਪਤਾ ਨਹੀਂ ਹੈ ਕਿ ਉਹ ਅੱਗੇ ਕੀ ਕਰਨਗੇ ਪਰ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਹੁਣ ਉਹ ਕੋਈ ਨੌਕਰੀ ਨਹੀਂ ਕਰਨਗੇ।


ਇੱਥੇ ਵਰਨਣਯੋਗ ਹੈ ਕਿ ਸਾਲ 2016 ਜਦੋਂ ਰੀਪਬਲਿਕਨ ਡੋਨਾਲਡ ਟਰੰਪ ਨੇ ਡੈਮੋਕਰੈਟ ਹਿਲੇਰੀ ਕਲਿੰਟਨ ਨੂੰ ਹਰਾਇਆਸੀ, ਤਦ ਉਨ੍ਹਾਂ ਕਿਹਾ ਸੀ ਕਿ - ‘‘ਉਨ੍ਹਾਂ ਦੀਆਂ ਧੀਆਂ ਤੇ ਪੈਪਸੀਕੋ ਦੇ ਸਮੂਹ ਮੁਲਾਜ਼ਮ ਖ਼ੁਦ ਨੂੰ ਬਰਬਾਦ ਹੋਏ ਸਮਝ ਰਹੇ ਹਨ ਕਿਉਂਕਿ ਹੁਣ ਪਤਾ ਨਹੀਂ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪੈਪਸੀਕੋ ਦੇ ਗ਼ੈਰ-ਗੋਰੇ ਮੁਲਾਜ਼ਮ ਅਮਰੀਕਾ `ਚ ਸੁਰੱਖਿਅਤ ਵੀ ਰਹਿਣਗੇ ਜਾਂ ਨਹੀਂ।``


ਇੰਦਰਾ ਨੂਈ ਦਾ ਵਿਆਹ 1980 `ਚ ਐਮਸੌਫ਼ਟ ਸਿਸਟਮਜ਼ ਦੇ ਪ੍ਰਧਾਨ ਰਾਜ ਨੂਈ ਨਾਲ ਹੋਇਆ ਸੀ। ਉਨ੍ਹਾਂ ਦੀਆਂ ਦੋ ਧੀਆਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indra Nooyi will not join politics will focus upon family