ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਦੇ ਲੋਕਾਂ ’ਤੇ ਟੁੱਟ ਕੇ ਪਈ ਮਹਿੰਗਾਈ, ਟਮਾਟਰ 400 ਰੁਪਏ ਕਿੱਲੋ

ਪਾਕਿਸਤਾਨ ਚ ਮਹਿੰਗਾਈ ਲਗਾਤਾਰ ਆਪਣਾ ਰਿਕਾਰਡ ਤੋੜ ਰਹੀ ਹੈ। ਰੋਜ਼ ਦੀਆਂ ਚੀਜ਼ਾਂ ਦੇ ਅਸਮਾਨੀ ਭਾਅ ਦੇ ਵਿਚਕਾਰ ਹੁਣ ਇਹ ਖਬਰਾਂ ਸਾਹਮਣੇ ਆਈਆਂ ਹਨ ਕਿ ਦੇਸ਼ ਵਿੱਚ ਅਜਿਹੀਆਂ ਥਾਵਾਂ ਹਨ ਜਿੱਥੇ ਇੱਕ ਕਿਲੋ ਟਮਾਟਰ ਦੀ ਕੀਮਤ 400 ਪਾਕਿਸਤਾਨੀ ਰੁਪਏ ਹੋ ਗਈ ਹੈ। ਪਾਕਿਸਤਾਨ ਚ ਪਿਛਲੇ ਕਈ ਦਿਨਾਂ ਤੋਂ ਸਬਜ਼ੀਆਂ ਖ਼ਾਸਕਰ ਟਮਾਟਰ ਦੀਆਂ ਕੀਮਤਾਂ ਲੋਕਾਂ ਨੂੰ ਰੋਆ ਰਹੀਆਂ ਹਨ।

 

ਸਥਿਤੀ ਨੂੰ ਸੰਭਾਲਣ ਲਈ ਪਾਕਿਸਤਾਨ ਸਰਕਾਰ ਨੇ ਈਰਾਨ ਤੋਂ ਟਮਾਟਰ ਦੀ ਦਰਾਮਦ ਕੀਤੀ ਪਰ ਈਰਾਨੀ ਟਮਾਟਰ ਦੀ ਮਾਰਕੀਟ ਤੱਕ ਪਹੁੰਚ ਨਾ ਹੋਣ ਕਾਰਨ ਨਾ ਮੰਡੀਆਂ ਚ ਇਸ ਦੀ ਕੀਮਤ ਘਟਾ ਸਕੀ, ਤੇ ਨਾ ਹੀ ਸਪਲਾਈ। ਮੰਗ ਨਾਲੋਂ ਘੱਟ ਹੋਣ ਕਾਰਨ ਇਸ ਦੀ ਕੀਮਤ ਚਾਰ ਸੌ ਰੁਪਏ ਕਿੱਲੋ ਪਹੁੰਚ ਗਈ।

 

ਡਾਨ ਦੀ ਰਿਪੋਰਟ ਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਕਰਾਚੀ ਵਿੱਚ ਟਮਾਟਰ ਤਿੰਨ ਸੌ ਰੁਪਏ ਪ੍ਰਤੀ ਕਿਲੋ ਵਿਕਿਆ। ਮੰਗਲਵਾਰ ਨੂੰ ਇਸ ਦੀ ਕੀਮਤ ਚਾਰ ਸੌ ਰੁਪਏ ਪ੍ਰਤੀ ਕਿੱਲੋ ਹੋ ਗਈ।

 

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਿਛਲੇ ਸਮੇਂ ਦੀ ਤਰ੍ਹਾਂ ਸਥਾਨਕ ਪ੍ਰਸ਼ਾਸਨ ਨੇ ਇਕ ਵਾਰ ਫਿਰ ਟਮਾਟਰਾਂ ਦੇ ਇਸ ਪ੍ਰਚੂਨ ਭਾਅ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਕ ਕਿਲੋ ਟਮਾਟਰ ਮੰਗਲਵਾਰ ਨੂੰ 253 ਰੁਪਏ ਚ ਵਿਕਿਆ। ਹਾਲਾਂਕਿ, ਪ੍ਰਸ਼ਾਸਨ ਨੇ ਮੰਨਿਆ ਕਿ ਟਮਾਟਰ ਦੀ ਕੀਮਤ ਸੋਮਵਾਰ ਦੇ ਮੁਕਾਬਲੇ ਮੰਗਲਵਾਰ ਨੂੰ 50 ਰੁਪਏ ਪ੍ਰਤੀ ਕਿਲੋ ਵਧੀ ਹੈ।

 

ਇਕ ਕਾਰੋਬਾਰੀ ਨੇ ਕਿਹਾ ਕਿ ਸਰਕਾਰ ਨੇ ਈਰਾਨ ਤੋਂ ਸਾਢੇ ਚਾਰ ਹਜ਼ਾਰ ਟਨ ਟਮਾਟਰ ਦੀ ਦਰਾਮਦ ਕਰਨ ਦਾ ਪਰਮਿਟ ਜਾਰੀ ਕੀਤਾ ਸੀ, ਪਰ ਸਿਰਫ 989 ਟਨ ਪਾਕਿਸਤਾਨ ਪਹੁੰਚ ਸਕਿਆ ਹੈ।

 

ਕਰਾਚੀ ਦੀ ਥੋਕ ਵੇਜੀਟੇਬਲ ਡੀਲਰਜ਼ ਐਸੋਸੀਏਸ਼ਨ ਨੇ ਕਿਹਾ ਹੈ ਕਿ ਸਰਕਾਰ ਨੇ ਖੁੱਲੀ ਮਾਰਕੀਟ ਨੀਤੀ ਦੀ ਪਾਲਣਾ ਕਰਨ ਦੀ ਬਜਾਏ ਕੁਝ ਵਪਾਰੀਆਂ ਨੂੰ ਇਰਾਨ ਤੋਂ ਟਮਾਟਰ ਮੰਗਵਾਉਣ ਦੀ ਆਗਿਆ ਦਿੱਤੀ ਹੈ। ਨਤੀਜਾ ਇਹ ਹੋਇਆ ਕਿ ਸੀਮਤ ਮਾਤਰਾ ਵਿਚ ਬੁੱਕ ਕੀਤੇ ਟਮਾਟਰ ਬਾਰਡਰ 'ਤੇ ਹੀ ਵੇਚ ਦਿੱਤੇ ਗਏ ਸਨ।

 

ਸਥਿਤੀ ਚ ਸੁਧਾਰ ਹੋਇਆ ਹੁੰਦਾ ਜੇ ਟਮਾਟਰ ਦੀ ਦਰਾਮਦ ਖੁੱਲੀ ਮਾਰਕੀਟ ਨੀਤੀ ਤਹਿਤ ਹੁੰਦੀ। ਸਰਕਾਰੀ ਨੀਤੀ ਕਾਰਨ ਕੁਝ ਵਪਾਰੀਆਂ ਨੇ ਆਯਾਤ ਕੀਤੇ ਟਮਾਟਰਾਂ ਨੂੰ ਆਪੋ ਆਪਣਾ ਹੱਕ ਬਣਾਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Inflation hit Pakistani people tomato is Rs 400 per kg