ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਵੈਤ: ਨੌਜਵਾਨਾਂ 'ਚ ਟਿੱਡਿਆਂ ਨਾਲ ਬਣੇ ਪਕਵਾਨਾਂ ਦਾ ਸ਼ੌਕ ਹੋਇਆ ਘੱਟ, ਬਜ਼ੁਰਗਾਂ 'ਚ ਅਜੇ ਵੀ ਹਰਮਨ ਪਿਆਰਾ

ਕੁਵੈਤ ਵਿੱਚ ਲੋਕਾਂ ਵਿਚਕਾਰ ਟਿੱਡਿਆਂ ਨਾਲ ਬਣੇ ਪਕਵਾਨਾਂ ਨੇ ਧੂਮ ਮਚਾ ਰਖੀ ਹੈ। ਕੁਝ ਲੋਕ ਸੇਕੇ ਹੋਏ ਟਿੱਡਿਆਂ ਦਾ ਲੁਤਫ ਲੈਣਾ ਪਸੰਦ ਕਰਦੇ ਹਨ ਅਤੇ ਕੁਝ ਟਿੱਡਿਆਂ ਦੇ ਸੁੱਕੇ ਪਕਵਾਨ ਪਸੰਦ ਕਰਦੇ ਹਨ। 

 

ਪੇਸ਼ੇ ਤੋਂ ਇੱਕ ਪੱਤਰਕਾਰ ਮੂਦੀ ਅਲ ਮਿਫਤਾਹ (64) ਨੇ ਕਿਹਾ ਕਿ ਮੈਨੂੰ ਟਿੱਡਿਆਂ ਨਾਲ ਬਣੇ ਪਕਵਾਨ ਬਹੁਤ ਪਸੰਦ ਹਨ। ਇਹ ਮੇਰੇ ਬਚਪਨ ਦੀਆਂ ਯਾਦਾਂ ਨਾਲ ਜੁੜਿਆ ਹੈ ਅਤੇ ਮੈਨੂੰ ਆਪਣੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਦੀ ਯਾਦ ਦਿਵਾਉਂਦੇ ਹਨ। ਮਿਫਤਾਹ ਹਰ ਸਾਲ ਟਿੱਡਿਆਂ ਦੇ ਬਾਜ਼ਾਰ ਵਿੱਚ ਆਉਣ ਦਾ ਇੰਤਜ਼ਾਰ ਕਰਦੀ ਹੈ ਅਤੇ ਖ਼ੁਦ ਹੀ ਉਨ੍ਹਾਂ ਨੂੰ ਪਕਾਉਂਦੇ ਹਨ। ਉਨ੍ਹਾਂ ਨੂੰ ਟਿੱਡਿਆਂ ਦਾ ਕਰਾਰਾ ਪਕਵਾਨ ਪਸੰਦ ਹੈ। 

 

ਹਾਲਾਂਕਿ, ਮਿਫਤਾਹ ਕਹਿੰਦੀ ਹੈ ਕਿ ਉਨ੍ਹਾਂ ਦੇ ਬਹੁਤ ਸਾਰੇ ਜਾਣੂ ਲੋਕਾਂ ਨੇ ਪਹਿਲਾਂ ਹੀ ਟਿੱਡੇ ਜਾਂ ਹੋਰ ਕੀੜੇ-ਮਕੌੜੇ ਖਾਣਾ ਛੱਡ ਦਿੱਤੇ ਹਨ ਪਰ ਕੁਵੈਤ ਵਿੱਚ ਟਿੱਡਿਆਂ ਦੀ ਖਪਤ ਘੱਟ ਰਹੀ ਹੈ, ਖ਼ਾਸਕਰ ਨੌਜਵਾਨ ਪੀੜ੍ਹੀ ਵਿੱਚ।

 

ਕਰਿਆਨੇ ਦੀ ਖ਼ਰੀਦ ਕਰਨ ਆਏ ਅਲੀ ਸਾਦ (20) ਵੀ ਟਿੱਡਿਆਂ ਜਾਂ ਹੋਰ ਕੀੜੇ ਖਾਣਾ ਪਸੰਦ ਨਹੀਂ ਕਰਦੇ। ਉਹ ਕਹਿੰਦਾ ਹੈ ਕਿ ਮੈਂ ਕਦੇ ਟਿੱਡੀ ਖਾਣ ਬਾਰੇ ਨਹੀਂ ਸੋਚਿਆ। ਜਦੋਂ ਸਾਡੇ ਕੋਲ ਖਾਣ ਲਈ ਹਰ ਕਿਸਮ ਦਾ ਮਾਸ ਹੈ, ਤਾਂ ਮੈਂ ਕੀੜੇ ਕਿਉਂ ਖਾਵਾਂ? ਟਿੱਡੇ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਖਾਧੇ ਜਾਂਦੇ ਹਨ ਅਤੇ ਕੁਝ ਪਕਵਾਨਾਂ ਦਾ ਮੁੱਖ ਸਰੋਤ ਵੀ ਹੈ। 

 

ਮਾਹਰ ਕਹਿੰਦੇ ਹਨ ਕਿ ਉਹ ਪ੍ਰੋਟੀਨ ਦਾ ਇੱਕ ਉੱਤਮ ਸਰੋਤ ਹਨ। ਕੁਵੈਤ ਦੇ ਬਜ਼ੁਰਗ ਲੋਕਾਂ ਵਿਚਕਾਰ ਹੁਣ ਵੀ ਇਹ ਪਕਵਾਨ ਬਹੁਤ  ਪ੍ਰਸਿੱਧ ਹੈ।

 

ਅਬੂ ਮਹਿਮੂਦ (63) ਆਮ ਤੌਰ 'ਤੇ ਮੱਛੀ ਵੇਚਦੇ ਹਨ, ਪਰ ਜਦੋਂ ਮੌਸਮ ਆਉਂਦਾ ਹੈ ਤਾਂ ਉਹ ਟਿੱਡਿਆਂ ਅਤੇ ਕਵਕ ਵੇਚਣਾ ਸ਼ੁਰੂ ਕਰ ਦਿੰਦੇ ਹਨ। ਮਹਿਮੂਦ ਨੇ ਕਿਹਾ ਕਿ ਸਰਦੀਆਂ ਦੀਆਂ ਰਾਤਾਂ ਦੌਰਾਨ ਟਿੱਡਿਆਂ ਨੂੰ ਫੜਿਆਂ ਜਾਂਦਾ ਹੈ ਅਤੇ ਅਸੀਂ ਉਨ੍ਹਾਂ ਨੂੰ ਸਾਊਦੀ ਅਰਬ ਤੋਂ ਆਯਾਤ ਕਰਦੇ ਹਾਂ।

 

ਉਨ੍ਹਾਂ ਕਿਹਾ ਕਿ ਉਹ ਜਨਵਰੀ ਤੋਂ ਅਪ੍ਰੈਲ ਤੱਕ ਚੱਲਣ ਵਾਲੇ ਮੌਸਮ ਦੌਰਾਨ ਟਿੱਡਿਆਂ ਦੀ ਲਗਭਗ  500 ਥੈਲੀਆਂ ਵੇਚਦੇ ਹਨ। ਇਕ ਥੈਲੀ ਦਾ ਭਾਰ ਆਮ ਤੌਰ 'ਤੇ 250 ਗ੍ਰਾਮ ਹੁੰਦਾ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:interest to locust-based recipes decreased in youths but still popular among elders in Kuwait