ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਟਰਪੋਲ ਜਾਰੀ ਕਰ ਸਕਦੀ ਹੈ ਸ਼ਰੀਫ਼ ਦੇ ਪੁੱਤਰਾਂ ਵਿਰੁੱਧ ‘ਰੈੱਡ ਕਾਰਨਰ ਨੋਟਿਸ`

ਇੰਟਰਪੋਲ ਜਾਰੀ ਕਰ ਸਕਦੀ ਹੈ ਸ਼ਰੀਫ਼ ਦੇ ਪੁੱਤਰਾਂ ਵਿਰੁੱਧ ‘ਰੈੱਡ ਕਾਰਨਰ ਨੋਟਿਸ`

ਇਸ ਵੇਲੇ ਪਾਕਿਸਤਾਨ `ਚ ਸਭ ਤੋਂ ਵੱਡਾ ਸੁਆਲ ਇਹੋ ਬਣਿਆ ਹੋਇਆ ਕਿ ਕੀ ਕੌਮਾਂਤਰੀ ਏਜੰਸੀ ‘ਇੰਟਰਪੋਲ` ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਪੁੱਤਰਾਂ ਹਸਨ ਤੇ ਹੁਸੈਨ ਵਿਰੁੱਧ ‘ਰੈੱਡ ਕਾਰਨਰ ਨੋਟਿਸ` ਜਾਰੀ ਕਰੇਗੀ? ਅਜਿਹਾ ਨੋਟਿਸ ਜਾਰੀ ਕਰਨ ਲਈ ਇੰਟਰਪੋਲ ਨੂੰ ਹੋਰ ਕਿਸੇ ਨੇ ਨਹੀਂ, ਸਗੋਂ ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਨੇ ਕਿਹਾ ਹੈ।


ਇੱਕ ਅਦਾਲਤ ਪਹਿਲਾਂ ਨਵਾਜ਼ ਸ਼ਰੀਫ਼ ਦੇ ਪੁੱਤਰਾਂ ਨੂੰ ਭਗੌੜੇ ਕਰਾਰ ਦੇ ਚੁੱਕੀ ਹੈ ਕਿਉਂਕਿ ਉਹ ਆਪਣੇ ਖਿ਼ਲਾਫ਼ ਦਾਇਰ ਤਿੰਨਾਂ `ਚੋਂ ਕਿਸੇ ਵੀ ਮਾਮਲੇ `ਚ ਪੇਸ਼ ਨਹੀਂ ਹੋਏ ਸਨ। ਇਹ ਕੇਸ ਉਨ੍ਹਾਂ ਦੇ ਪਿਤਾ ਨਵਾਜ਼ ਸ਼਼ਰੀਫ਼ ਖਿ਼ਲਾਫ਼ ਵੀ ਚੱਲੇ ਹਨ।


ਪਾਕਿਸਤਾਨ ਦੇ ਰਾਸ਼ਟਰੀ ਜਵਾਬਦੇਹੀ ਬਿਊਰੋ ਦੇ ਚੇਅਰਮੈਨ ਜਸਟਿਸ (ਸੇਵਾ-ਮੁਕਤ) ਜਾਵੇਦ ਇਕਬਾਲ ਨੇ ਗ੍ਰਹਿ ਮੰਤਰਾਲੇ ਨੂੰ ਇੰਟਰਪੋਲ ਤੋਂ ‘ਰੈੱਡ ਕਾਰਨਰ ਨੋਟਿਸ` ਜਾਰੀ ਕਰਵਾਉਣ ਦੀ ਪ੍ਰਕਿਰਿਆ ਅਰੰਭਣ ਦੀ ਹਦਾਇਤ ਜਾਰੀ ਕੀਤੀ ਸੀ। ਨਵਾਜ਼ ਸ਼ਰੀਫ਼ ਦੇ ਦੋਵੇਂ ਪੁੱਤਰ ਹਸਨ ਤੇ ਹੁਸੈਨ ਇਸ ਵੇਲੇ ਲੰਡਨ (ਇੰਗਲੈਂਡ) `ਚ ਆਪਣੀ ਬੀਮਾਰ ਮਾਂ ਕੁਲਸੂਮ ਨਵਾਜ਼ ਦੀ ਤੀਮਾਰਦਾਰੀ ਵਿੱਚ ਰੁੱਝੇ ਹੋਏ ਹਨ।


ਕੇਂਦਰੀ ਜਾਂਚ ਏਜੰਸੀ ‘ਐੱਫ਼ਆਈਏ` ਨੇ ਫ਼ਰਾਂਸ ਸਥਿਤ ਇੰਟਰਪੋਲ ਦੇ ਹੈੱਡਕੁਆਰਟਰਜ਼ ਵਿਖੇ ਹਸਨ ਤੇ ਹੁਸੈਨ ਦੀ ਗ੍ਰਿਫ਼ਤਾਰੀ ਲਈ ਰੈੱਡ ਅਲਰਟ ਜਾਰੀ ਕਰਨ ਸਬੰਧੀ ਅਰਜ਼ੀ ਦਾਖ਼ਲ ਕਰ ਦਿੱਤੀ ਹੈ।


ਹਸਨ ਤੇ ਹੁਸੈਨ ਜਦੋਂ ਅਦਾਲਤ `ਚ ਪੇਸ਼ ਨਹੀਂ ਹੋਏ ਸਨ, ਤਦ ਅਦਾਲਤ ਨੇ ਉਨ੍ਹਾਂ ਦੋਵਾਂ ਦੇ ਮਾਮਲਿਆਂ ਦੀ ਵੱਖਰੀ ਸੁਣਵਾਈ ਕਰਨ ਦੀ ਹਦਾਇਤ ਵੀ ਜਾਰੀ ਕੀਤੀ ਸੀ। ਬੀਤੀ 6 ਜੁਲਾਈ ਨੂੰ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ 10 ਵਰ੍ਹੇ, ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਨੂੰ 7 ਸਾਲ ਅਤੇ ਜਵਾਈ ਸਫ਼ਦਰ ਨੂੰ ਇੱਕ ਸਾਲ ਕੈਦ ਦੀ ਸਜ਼ਾ ਸੁਣਾਈ ਸੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:INTERPOL can issue Red Corner Notice against Sharif s sons