ਅਗਲੀ ਕਹਾਣੀ

ਇੰਟਰਪੋਲ ਮੁਖੀ ਚੀਨ `ਚ ਗ੍ਰਿਫ਼ਤਾਰ, ਪਹਿਲਾਂ ਉੱਡੀ ਸੀ ਲਾਪਤਾ ਹੋਣ ਦੀ ਖ਼ਬਰ

ਇੰਟਰਪੋਲ ਮੁਖੀ ਚੀਨ `ਚ ਗ੍ਰਿਫ਼ਤਾਰ, ਪਹਿਲਾਂ ਉੱਡੀ ਸੀ ਲਾਪਤਾ ਹੋਣ ਦੀ ਖ਼ਬਰ

ਇੰਟਰਪੋਲ ਦੇ ਪ੍ਰੈਜ਼ੀਡੈਂਟ ਮੇਂਗ ਹੋਂਗਵੇਈ ਨੂੰ ਉਨ੍ਹਾਂ ਵਿਰੁੱਧ ਚੱਲ ਰਹੀ ਜਾਂਚ ਦੇ ਸਿਲਸਿਲੇ `ਚ ਪੁੱਛਗਿੱਛ ਲਈ ਹਿਰਾਸਤ `ਚ ਲਿਆ ਗਿਆ ਹੈ। ਮੀਡੀਆ `ਚ ਅੱਜ ਸਨਿੱਚਰਵਾਰ ਨੂੰ ਪਹਿਲਾਂ ਆਈਆਂ ਖ਼ਬਰਾਂ ਰਾਹੀਂ ਇਹ ਦਾਅਵਾ ਕੀਤਾ ਗਿਆ ਸੀ ਕਿ ਇੰਟਰਪੋਲ ਮੁਖੀ  ਚੀਨ ਪੁੱਜਦੇ ਸਾਰ ਹੀ ਅਚਾਨਕ ਲਾਪਤਾ ਹੋ ਗਏ ਹਨ।


64 ਸਾਲਾ ਮੇਂਗ ਇੰਟਰਪੋਲ ਦੇ ਮੁਖੀ ਬਣਨ ਵਾਲੇ ਪਹਿਲੇ ਚੀਨੀ ਹਨ। ਇਸ ਦਾ ਮੁੱਖ ਦਫ਼ਤਰ ਫ਼ਰਾਂਸ ਦੇ ਲਿਓਨ `ਚ ਸਥਿਤ ਹੈ। ਪਿਛਲੇ ਹਫ਼ਤੇ ਚੀਨ ਪੁੱਜਣ `ਤੇ ਮੇਂਗ ਨੂੰ ਅਨੁਸ਼ਾਸਨ ਅਧਿਕਾਰੀ ਪੁੱਛਗਿੱਛ ਲਈ ਲੈ ਗਏ। ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਵਿਰੁੱਧ ਜਾਂਚ ਕਿਉਂ ਚੱਲ ਰਹੀ ਹੈ ਤੇ ਉਨ੍ਹਾਂ ਨੂੰ ਕਿੱਮੇ ਰੱਖਿਆ ਗਿਆ ਹੈ।


ਮੇਂਗ ਦਰਅਸਲ ਚੀਨ ਦੇ ਜਨਤਕ ਸੁਰੱਖਿਆ ਮੰਤਰਾਲੇ ਦੇ ਉੱਪ-ਮੰਤਰੀ ਵੀ ਹਨ। ਉਨ੍ਹਾਂ ਵਿਰੁੱਧ ਚੀਨ ਵਿੱਚ ਜਾਂਚ ਚੱਲ ਰਹੀ ਹੈ। ਮੇਂਗ ਦੀ ਪਤਨੀ ਨੇ ਉਨ੍ਹਾਂ ਦੇ ਲਾਪਤਾ ਹੋਣ ਦੀ ਖ਼ਬਰ ਫ਼ਰਾਂਸੀਸੀ ਪੁਲਿਸ ਨੂੰ ਦਿੱਤੀ ਸੀ। ਇੰਟਰਪੋਲ ਨੇ ਸ਼ੁੱਕਰਵਾਰ ਨੂੰ ਕਿਹ ਸੀ ਕਿ ਉਸ ਨੂੰ ਮੇਂਗ ਦੇ ਕਥਿਤ ਤੌਰ `ਤੇ ਲਾਪਤਾ ਹੋਣ ਦੀ ਜਾਣਕਾਰੀ ਹੈ।


ਫ਼ਰਾਂਸ ਤੋਂ ਆਈਆਂ ਖ਼ਬਰਾਂ ਅਨੁਸਾਰ ਮੇਂਗ ਨੂੰ ਆਖ਼ਰੀ ਵਾਰ 29 ਸਤੰਬਰ ਨੂੰ ਫ਼ਰਾਂਸ `ਚ ਵੇਖਿਆ ਗਿਆ ਸੀ। ਹੁਣ ਤੱਕ ਨਾ ਤਾਂ ਚੀਨੀ ਜਨਤਕ ਸੁਰੱਖਿਆ ਮੰਤਰਾਲਾ ਤੇ ਨਾ ਹੀ ਚੀਨੀ ਵਿਦੇਸ਼ ਮੰਤਰਾਲੇ ਨੇ ਇਸ `ਤੇ ਕੋਈ ਟਿੱਪਣੀ ਕੀਤੀ ਹੈ। ਚੀਨ ਦੇ ਨਿਗਰਾਨੀ ਕਾਨੂੰਨ ਤਹਿਤ ਸ਼ੱਕੀ ਦੇ ਪਰਿਵਾਰ ਤੇ ਉਸ ਦੇ ਰੁਜ਼ਗਾਰਦਾਤਾ ਨੂੰ 24 ਘਟਿਆਂ ਅੰਦਰ ਹਿਰਾਸਤ ਵਿੱਚ ਰੱਖੇ ਹੋਣ ਦੀ ਸੂਚਨਾ ਦਿੱਤੀ ਜਾਣੀ ਚਾਹੀਦੀ ਹੈ।


ਸਿਰਫ਼ ਜਾਂਚ ਵਿੱਚ ਵਿਘਨ ਪੈਣ ਦੀ ਹਾਲਤ `ਚ ਅਜਿਹਾ ਨਹੀਂ ਕੀਤਾ ਜਾ ਸਕਦਾ। ਇੰਝ ਲੱਗਦਾ ਹੈ ਕਿ ਮੇਂਗ ਦੀ ਪਤਨੀ ਨੂੰ ਵੀ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:INTERPOL Head arrested in China