ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਲਾਂਘਾ: ਜਾਣੋ ਕਿਥੇ ਭਾਰਤ-ਪਾਕਿ ਵਿਚਕਾਰ ਨਹੀਂ ਬਣੀ ਸਹਿਮਤੀ 

ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਡੇਰਾ ਬਾਬਾ ਨਾਨਕ ਨਾਲ ਜੋੜਨ ਵਾਲੇ ਕਰਤਾਰਪੁਰ ਲਾਂਘੇ ਵਿੱਚ ਉਸ ਸਮੇਂ ਰੁਕਾਵਟ ਆ ਗਈ ਜਦੋਂ ਦੋਹਾਂ ਦੇਸ਼ਾਂ ਦੇ ਤਕਨੀਕੀ ਮਾਹਰਾਂ ਵਿਚਕਾਰ ਰਵੀ ਨਦੀ ਉੱਤੇ ਪੁਲ ਦੀ ਉਸਾਰੀ ਨੂੰ ਲੈ ਕੇ ਸਹਿਮਤੀ ਨਾ ਬਣ ਸਕੀ।  ਪਾਕਿਸਤਾਨ ਅਤੇ ਭਾਰਤ ਦੇ ਮਾਹਰਾਂ ਨੇ ਸੋਮਵਾਰ ਨੂੰ ਕਰਤਾਰਪੁਰ ਜ਼ੀਰੋ ਪੁਆਇੰਟ ਉੱਤੇ ਲਾਂਘੇ ਦੀ ਕਾਰਜ ਪ੍ਰਣਾਲੀ ਉੱਤੇ ਚਰਚਾ ਲਈ ਬੈਠਕ ਕੀਤੀ ਸੀ।

 


'ਐਕਸਪ੍ਰੈਸ ਟ੍ਰਿਬਿਊਨ' ਦੀ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਬੈਠਕ ਸਿਰਫ ਇੱਕ ਘੰਟੇ ਚਲੀ ਅਤੇ ਇਸ ਦੌਰਾਨ ਦੋਹਾਂ ਪੱਖਾਂ ਦੇ ਪ੍ਰਤੀਨਿਧੀਆਂ ਨੇ ਨਿਰਮਾਣ ਕਾਰਜਾਂ ਨੂੰ ਲੈ ਕੇ ਜਾਣਕਾਰੀ ਸਾਂਝਾ ਕੀਤੀ। ਉਸ ਨੇ ਦੱਸਿਆ ਕਿ ਭਾਰਤ ਰਾਵੀ ਨਦੀ ਦੇ ਉਪਰ ਇੱਕ ਕਿਲੋਮੀਟਰ ਲੰਮਾ ਪੁਲ ਬਣਾਉਣਾ ਚਾਹੁੰਦਾ ਹੈ ਜਦਕਿ ਪਾਕਿਸਤਾਨ ਨੇ ਸੜਕ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ।

 


ਖ਼ਬਰ ਅਨੁਸਾਰ, ਭਾਰਤੀ ਅਧਿਕਾਰੀਆਂ ਨੇ ਨਦੀ ਵਿਚ ਹੜ੍ਹ ਦੇ ਮੱਦੇਨਜ਼ਰ ਸੜਕ ਦੀ ਉਸਾਰੀ ਦਾ ਵਿਰੋਧ ਕੀਤਾ। ਹਾਲਾਂਕਿ, ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਕਿ ਸੜਕ ਦੇ ਚਾਰੇ ਪਾਸੇ ਬੰਨ੍ਹ ਬਣਾਇਆ ਜਾਵੇਗਾ ਅਤੇ ਹੜ੍ਹਾਂ ਦੇ ਪਾਣੀ ਤੋਂ ਬਚਣ ਲਈ ਸੜਕ ਉੱਚੀ ਰੱਖੀ ਜਾ ਸਕਦੀ ਹੈ। ਦੋਵੇਂ ਮੁਲਕ ਆਗਾਮੀ ਮੀਟਿੰਗ ਦੀ ਤਰੀਕ 'ਤੇ ਸਹਿਮਤ ਨਹੀਂ ਹੋ ਸਕੇ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Interruption on Kartarpur corridor project know where india and Pakistan Not agreed agreement