ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਲਾਈ ਲਾਮਾ ਦੀ ਖ਼ਬਰ ਲਿਖਣ 'ਤੇ ਨੇਪਾਲ 'ਚ ਪੱਤਰਕਾਰਾਂ ਵਿਰੁੱਧ ਜਾਂਚ

ਤਿੱਬਤ ਦੇ ਅਧਿਆਤਮਿਕ ਧਰਮ ਗੁਰੂ ਦਲਾਈ ਲਾਮਾ 'ਤੇ ਇਕ ਖ਼ਬਰ ਪ੍ਰਕਾਸ਼ਤ ਕਰਨ ਦੇ ਮਾਮਲੇ ਵਿਚ ਤਿੰਨ ਪੱਤਰਕਾਰਾਂ ਵਿਰੁੱਧ ਨੇਪਾਲ ਸਰਕਾਰ ਦੀ ਜਾਂਚ ਬੈਠਾ ਦਿੱਤੀ ਹੈ।

 

ਨੇਪਾਲ ਵਿੱਚ ਮੀਡੀਆ ਕਾਊਂਸਲ ਬਿੱਲ ਲਿਆਉਣ ਤੋਂ ਬਾਅਦ ਮੀਡੀਆ ਅੰਦਰੋਂ ਉਠ ਰਹੀ ਵਿਰੋਧੀ ਆਵਾਜ਼ਾਂ ਵਿਚਕਾਰ ਇਸ ਨਵੀਂ ਘਟਨਾ ਨੇ ਮਾਹੌਲ ਨੂੰ ਗਰਮਾ ਦਿੱਤਾ ਹੈ।

 

ਨਿਊਜ਼ ਏਜੰਸੀ ਨੈਸ਼ਨਲ ਜਨਸੰਚਾਰ ਕਮੇਟੀ ਵਿਚ ਇਹ ਤਿੰਨ ਪੱਤਰਕਾਰ ਵਿਦੇਸ਼ੀ ਬੀਟ ਉੱਤੇ  ਕੰਮ ਕਰਦੇ ਹਨ। ਉਨ੍ਹਾਂ ਨੇ ਦਲਾਈ ਲਾਮਾ ਦੀ ਸਿਹਤ ਵਿਗੜਨ ਕਾਰਨ ਹਸਪਤਾਲ ਵਿੱਚ ਭਰਤੀ ਹੋਣ ਦੀ ਖ਼ਬਰ ਛਾਪੀ ਸੀ ਜਿਸ ਵਿੱਚ ਉਨ੍ਹਾਂ ਨੇ ਸਿਹਤ ਉੱਤੇ ਚਿੰਤਾ ਪ੍ਰਗਟਾਈ ਗਈ ਸੀ।

 

ਇਹ ਕਿਹਾ ਜਾ ਰਿਹਾ ਹੈ ਕਿ ਨੇਪਾਲੀ ਏਜੰਸੀ ਦੀ ਇਸ ਖ਼ਬਰ ਨੇ ਚੀਨ ਨੂੰ ਗੁੱਸਾ ਕਰ ਦਿੱਤਾ। ਇਸ ਤੋਂ ਬਾਅਦ ਤਿੰਨਾਂ ਪੱਤਰਕਾਰਾਂ ਮੋਹਨੀ ਰਿਸਲ, ਸੋਮਨਾਥ ਲਮੀਛਾਨੇ ਅਤੇ ਜੀਵਨ ਭੰਡਾਰੀ ਨੂੰ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਹੁਕਮਾਂ 'ਤੇ ਰੱਖਿਆ ਗਿਆ ਹੈ।

 

ਇਸ ਤੋਂ ਪਹਿਲਾਂ ਵੀ ਚੀਨੀ ਸਫਾਰਤਖਾਨਾ ਦੇ ਕਹਿਣ ਉੱਤੇ ਸਮਾਚਾਰ ਏਜੰਸੀ ਦੇ ਪੱਤਰਕਾਰਾਂ ਦੇ ਖਿਲਾਫ ਜਾਂਚ ਕੀਤੀ ਜਾਂਦੀ ਰਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Investigations against journalists in Nepal on writing news of the Dalai Lama