ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ ਨੇ ਮੰਨਿਆ – ਜਹਾਜ਼ ’ਤੇ ਕੀਤਾ ਸੀ ਮਿਸਾਇਲ ਹਮਲਾ, ਲਈਆਂ ਸਨ 176 ਜਾਨਾਂ

ਈਰਾਨ ਨੇ ਮੰਨਿਆ – ਜਹਾਜ਼ ’ਤੇ ਕੀਤਾ ਸੀ ਮਿਸਾਇਲ ਹਮਲਾ, ਲਈਆਂ ਸਨ 176 ਜਾਨਾਂ

ਈਰਾਨ ਨੇ ਹੁਣ ਮੰਨ ਲਿਆ ਹੈ ਕਿ ਮਨੁੱਖੀ ਗ਼ਲਤੀ ਕਾਰਨ ਉਸ ਨੇ ਆਪਣੇ ਹੀ ਹਵਾਈ ਜਹਾਜ਼ ਨੂੰ ਮਿਸਾਇਲ ਹਮਲੇ ਨਾਲ ਹਾਦਸਾਗ੍ਰਸਤ ਕਰ ਦਿੱਤਾ ਸੀ ਤੇ 176 ਵਿਅਕਤੀਆਂ ਦੀ ਜਾਨ ਲੈ ਲਈ ਸੀ।

 

 

ਦਰਅਸਲ, ਅਮਰੀਕਾ ਨੇ ਕੁਝ ਹੀ ਘੰਟੇ ਪਹਿਲਾਂ ਇਰਾਕ ਦੀ ਰਾਜਧਾਨੀ ਬਗ਼ਦਾਦ ਦੇ ਹਵਾਈ ਅੱਡੇ ’ਤੇ ਮਿਸਾਇਲਾਂ ਨਾਲ ਹਮਲੇ ਕਰ ਕੇ ਈਰਾਨ ਦੇ ਫ਼ੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਜਾਨ ਲਈ ਸੀ। ਉਸ ਤੋਂ ਬਾਅਦ ਈਰਾਨੀ ਫ਼ੌਜੀ ਕਮਾਂਡਰ ਇੰਨੇ ਘਬਰਾਏ ਹੋਏ ਸਨ ਕਿ ਉਨ੍ਹਾਂ ਨੇ ਯੂਕਰੇਨ ਤੋਂ ਆ ਰਹੇ ਯਾਤਰੀ ਹਵਾਈ ਜਹਾਜ਼ ਨੂੰ ਹੀ ਆਪਣੀਆਂ ਮਿਸਾਇਲਾਂ ਦਾ ਨਿਸ਼ਾਨਾ ਬਣਾ ਦਿੱਤਾ।

 

 

ਚੇਤੇ ਰਹੇ ਕਿ ਪਹਿਲਾਂ ਈਰਾਨ ਨੇ ਕਿਹਾ ਸੀ ਕਿ ਉਹ ਹਵਾਈ ਜਹਾਜ਼ ਤਕਨੀਕੀ ਨੁਕਸ ਕਾਰਨ ਹਾਦਸਾਗ੍ਰਸਤ ਹੋਇਆ ਹੈ। ਉਸ ਜਹਾਜ਼ ਦੇ ਕੁੱਲ 176 ਯਾਤਰੀਆਂ ’ਚੋਂ 82 ਤਾਂ ਈਰਾਨ ਦੇ ਆਪਣੇ ਹੀ ਨਾਗਰਿਕ ਸਨ। ਉਨ੍ਹਾਂ ਤੋਂ ਇਲਾਵਾ 63 ਕੈਨੇਡੀਅਨ ਸਨ ਤੇ ਯੂਕਰੇਨ ਦੇ 11 ਯਾਤਰੀ ਸਨ। ਉਨ੍ਹਾਂ ਦੇ ਨਾਲ 10 ਯਾਤਰੀ ਸਵੀਡਨ ਦੇ, 4 ਅਫ਼ਗ਼ਾਨਿਸਤਾਨ ਦੇ, 3 ਜਰਮਨੀ ਦੇ ਅਤੇ 3 ਯਾਤਰੀ ਇੰਗਲੈਂਡ ਦੇ ਵੀ ਮਾਰੇ ਗਏ ਸਨ।

 

 

ਹਾਦਸੇ ਦੇ ਤੁਰੰਤ ਬਾਅਦ ਬੀਬੀਸੀ ਦੀ ਰਿਪੋਰਟ ’ਚ ਏਵੀਏਸ਼ਨ ਸੇਫ਼ਟੀ ਐਨਾਲਿਸਟ ਟੋਡ ਕਰਟਿਸ ਨੇ ਬਿਆਨ ਦਿੱਤਾ ਸੀ – ‘ਪਲੇਨ ਬੁਰੀ ਤਰ੍ਹਾਂ ਟੁਕੜਿਆਂ ’ਚ ਟੁੱਟ ਗਿਆ ਸੀ। ਇਸ ਦਾ ਮਤਲਬ ਹੈ ਕਿ ਜਾਂ ਤਾਂ ਹਵਾ ’ਚ ਜਾਂ ਜ਼ਮੀਨ ਉੱਤੇ ਹਵਾਈ ਜਹਾਜ਼ ਦੀ ਭਿਆਨਕ ਟੱਕਰ ਹੋਈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਹਵਾ ’ਚ ਏਅਰਕ੍ਰਾਫ਼ਟ ਦੀ ਟੱਕਰ ਕਿਸੇ ਬਾਹਰੀ ਵਸਤੂ ਨਾਲ ਨਹੀਂ ਹੋਈ ਹੋਵੇਗੀ।’

 

 

ਆਪਣੇ ਹੀ ਹਵਾਈ ਜਹਾਜ਼ ਨੂੰ ਡੇਗਣ ਦੀ ਘਟਨਾ ਪਹਿਲਾਂ ਵੀ ਵਾਪਰ ਚੁੱਕੀ ਹੈ। ਪਾਕਿਸਤਾਨ ਦੇ ਕਸਬੇ ਬਾਲਾਕੋਟ ’ਚ ਭਾਰਤੀ ਹਵਾਈ ਫ਼ੌਜ ਨੇ ਪਿਛਲੇ ਸਾਲ 26 ਫ਼ਰਵਰੀ ਨੂੰ ਹਵਾਈ ਹਮਲਾ ਕੀਤਾ ਸੀ। ਉਸ ਤੋਂ ਬਾਅਦ ਅਗਲੇ ਹੀ ਨਿ 27 ਫ਼ਰਵਰੀ ਨੂੰ ਪਾਕਿਸਤਾਨੀ ਜੰਗੀ ਹਵਾਈ ਜਹਾਜ਼ ਭਾਰਤ ’ਚ ਆ ਗਏ ਸਨ।

 

 

ਜਵਾਬੀ ਕਾਰਵਾਈੀ ਦੌਰਾਨ ਭਾਰਤੀ ਹਵਾਈ ਫ਼ੌਜ ਨੇ ਗ਼ਲਤੀ ਨਾਲ ਆਪਣੇ ਹੀ ਇੱਕ ਹੈਲੀਕਾਪਟਰ ਉੱਤੇ ਮਿਸਾਇਲ ਦਾਗ ਦਿੱਤੀ ਸੀ। ਉਹ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ ਤੇ ਭਾਰਤੀ ਹਵਾਈ ਫ਼ੌਜ ਦੇ ਕਈ ਅਧਿਕਾਰੀਆਂ ਦੀ ਮੌਤ ਹੋ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Iran admitted that it crashed aeroplane by missile attack and took 176 lives