ਇਰਾਨ ਦੇ ਰੱਖਿਆ ਮੰਤਰੀ ਨੇ ਬੁੱਧਵਾਰ ਨੂੰ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕੀਤਾ ਕਿ ਓਮਾਨ ਦੀ ਖਾੜੀ 'ਚ ਦੋ ਟੈਂਕਰਾਂ ਉੱਤੇ ਹਮਲੇ ਵਿੱਚ ਇਰਾਨ ਦਾ ਹੱਥ ਹੈ। ਨਾਲ ਹੀ ਕਿਹਾ ਕਿ ਵਾਸ਼ਿੰਗਟਨ ਨੇ ਜੋ ਸਬੂਤ ਪੇਸ਼ ਕੀਤੇ ਹਨ, ਉਹ ਪ੍ਰਮਾਣਿਤ ਨਹੀਂ ਹਨ। ਨਿਊਜ਼ ਏਜੰਸੀ ਇਰਨਾ ਨੇ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ।
ਦਰਅਸਲ, ਅਮਰੀਕਾ ਨੇ ਪਿਛਲੇ ਹਫ਼ਤੇ ਹੋਏ ਹਮਲੇ ਲਈ ਇਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਕੁਝ ਤਸਵੀਰਾਂ ਅਤੇ ਵੀਡੀਓਜ਼ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ ਕਥਿਤ ਤੌਰ 'ਤੇ ਇਰਾਨੀ ਨਾਗਰਿਕ ਨੂੰ ਗਸ਼ਤੀ ਕਿਸਤੀ ਉੱਤੇ ਬੈਠੇ ਆਪਣੇ ਇਕ ਟੈਂਕਰ ਤੋਂ ਲਿਮਪੇਟ ਮਾਈਨ ਹਟਾਉਂਦੇ ਦਿਖਾਇਆ ਗਿਆ ਹੈ।
ਨਿਊਜ਼ ਏਜੰਸੀ ਇਰਨਾ ਨੇ ਰੱਖਿਆ ਮੰਤਰੀ ਬ੍ਰਿਗੇਡੀਅਰ-ਜਨਰਲ ਆਮਿਰ ਹਤਾਮੀ ਦੇ ਹਵਾਲੇ ਨਾਲ ਕਿਹਾ, ਇਰਾਨ ਦੇ ਹਥਿਆਰ ਬਲਾਂ ਵਿਰੁਧ ਲਾਏ ਗਏ ਦੋਸ਼ ਅਤੇ ਪੋਤੋ ਨਾਲ ਹੋਈ ਘਟਨਾ ਦੇ ਸਬੰਧ ਵਿੱਚ ਜਾਰੀ ਕੀਤੀ ਗਈ ਫ਼ਿਲਮ ਪ੍ਰਮਾਣਿਤ ਨਹੀਂ ਅਤੇ ਅਸੀਂ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦੇ ਹਾਂ।