ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ ਦਾ ਟਰੰਪ 'ਤੇ ਜਵਾਬੀ ਹਮਲਾ, ਕਿਹਾ-ਸਾਡੀਆਂ ਵੀ ਸੈਂਕੜੇ ਮਿਜ਼ਾਈਲਾਂ ਤਿਆਰ ਸਨ

ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਬਿਆਨ ਤੋਂ ਈਰਾਨ ਗੁੱਸੇ ਚ ਹੈ ਕਿ ਇਰਾਨ ਕਦੇ ਵੀ ਪ੍ਰਮਾਣੂ ਸ਼ਕਤੀ ਨਹੀਂ ਬਣੇਗਾ।

 

ਟਰੰਪ ਦੇ ਬਿਆਨ ਨੂੰ ਉਲਟਾਉਂਦਿਆਂ ਈਰਾਨ ਦੇ ਏਅਰਸਪੇਸ ਪ੍ਰੋਗਰਾਮ ਦੀ ਅਗਵਾਈ ਕਰਨ ਵਾਲੇ ਬ੍ਰਿਗੇਡੀਅਰ ਨੇ ਕਿਹਾ ਕਿ ਈਰਾਨ ਨੇ ਸੈਂਕੜੇ ਮਿਜ਼ਾਈਲਾਂ ਤਿਆਰ ਕੀਤੀਆਂ ਹੋਈਆਂ ਸਨ।

 

ਈਰਾਨ ਦੇ ਬ੍ਰਿਗੇਡੀਅਰ ਜਨਰਲ ਆਮਿਰ ਅਲੀ ਹਾਜੀਜ਼ਾਦੇਹ ਨੇ ਕਿਹਾ ਕਿ ਬੁੱਧਵਾਰ ਨੂੰ ਈਰਾਨੀ ਫ਼ੌਜ ਨੇ ਇਰਾਕ ਦੇ ਇਕ ਅਮਰੀਕੀ ਸੈਨਿਕ ਅੱਡੇ ‘ਤੇ 13 ਮਿਜ਼ਾਈਲਾਂ ਦਾਗੀਆਂ। ਅਸੀਂ ਸੈਂਕੜੇ ਮਿਜ਼ਾਈਲਾਂ ਚਲਾਉਣ ਲਈ ਤਿਆਰ ਸੀ।

 

ਬ੍ਰਿਗੇਡੀਅਰ ਨੇ ਕਿਹਾ ਕਿ ਸਾਡੇ ਮਿਜ਼ਾਈਲ ਹਮਲੇ ਵਿਚ ਬਹੁਤ ਸਾਰੇ ਅਮਰੀਕੀ ਸੈਨਿਕ ਮਾਰੇ ਗਏ ਤੇ ਕਈ ਜ਼ਖਮੀ ਹੋ ਗਏ। ਬ੍ਰਿਗੇਡੀਅਰ ਹਾਜੀਜ਼ਾਦੇਹ ਨੇ ਕਿਹਾ ਕਿ ਈਰਾਨ ਦੀ ਫੌਜ ਨੇ ਮਿਜ਼ਾਈਲ ਹਮਲਾ ਕਰਨ ਦੇ ਨਾਲ ਨਾਲ ਯੂਐਸ ਫੌਜ ਦੀ ਨਿਗਰਾਨੀ ਸੇਵਾ 'ਤੇ ਸਾਈਬਰ ਹਮਲਾ ਕੀਤਾ ਸੀ।

 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਅਮਰੀਕੀ ਸੈਨਿਕ ਈਰਾਨੀ ਮਿਜ਼ਾਈਲ ਹਮਲੇ ਚ ਮਾਰੇ ਗਏ ਹਨ। ਟਰੰਪ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਈਰਾਨ ਨੇ ਮਿਜ਼ਾਈਲ ਨਾਲ ਅਮਰੀਕੀ ਸੈਨਿਕ ਟਿਕਾਣਿਆਂ ‘ਤੇ ਹਮਲਾ ਕੀਤਾ ਹੈ। ਪਰ ਇਸ ਵਿਚ ਕਿਸੇ ਵੀ ਅਮਰੀਕੀ ਫੌਜੀ ਦੀ ਮੌਤ ਨਹੀਂ ਹੋਈ ਹੈ।

 

ਉਨ੍ਹਾਂ ਕਿਹਾ ਕਿ ਈਰਾਨੀ ਹਮਲੇ ਵਿਚ ਅਮਰੀਕੀ ਸੈਨਿਕ ਬੇਸ ਨੂੰ ਥੋੜਾ ਜਿਹਾ ਨੁਕਸਾਨ ਹੋਇਆ ਹੈ। ਇਸ ਦੌਰਾਨ ਡੋਨਾਲਡ ਟਰੰਪ ਨੇ ਈਰਾਨ 'ਤੇ ਜ਼ੋਰਦਾਰ ਹਮਲਾ ਕੀਤਾ ਸੀ ਪਰ ਪ੍ਰਤੀਕ੍ਰਿਆਵਾਦੀ ਕਾਰਵਾਈ ਤੋਂ ਪ੍ਰਹੇਜ ਵੇਖਿਆ ਗਿਆ। ਟਰੰਪ ਨੇ ਕਿਹਾ ਕਿ ਸੰਯੁਕਤ ਰਾਜ ਇਰਾਨ ਦੇ ਸੁਪਨੇ ਨੂੰ ਪਰਮਾਣੂ ਸ਼ਕਤੀ ਬਣਨ ਦੀ ਕਦੇ ਆਗਿਆ ਨਹੀਂ ਦੇਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Iran counterattacked on trump said Hundreds of our missiles were ready