ਇਰਾਨ ਦੇ ਸਟੇਟ ਟੀਵੀ ਨੇ ਕਿਹਾ ਹੈ ਕਿ ਰੱਖਿਆ ਮੰਤਰਾਲੇ ਦੇ ਇਕ ਸਾਬਕਾ ਕਰਮਚਾਰੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਹੈ। ਉਸ ਨੂੰ ਅਮਰੀਕੀ ਖੁਫੀਆ ਏਜੰਸੀ ਸੀ ਆਈ ਏ ਲਈ ਜਾਸੂਸੀ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਸ਼ਨੀਵਾਰ ਨੂੰ ਜਾਰੀ ਇਸ ਟੀਵੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਲਾਲ ਹਾਜੀਜ਼ਵਾਰ ਨੂੰ ਆਖ਼ਰੀ ਹਫ਼ਤੇ ਵਿੱਚ ਤੇਹਰਾਨ ਦੇ ਨਜ਼ਦੀਕ ਇਕ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ।
ਰਿਪੋਰਟਾਂ ਮੁਤਾਬਕ ਜਲਾਲ ਨੇ ਅਦਾਲਤ ਵਿੱਚ ਮੰਨਿਆ ਕਿ ਸੀਆਈਏ ਲਈ ਜਾਸੂਸੀ ਕਰਨ ਦੀ ਬਦਲੇ ਉਸ ਨੂੰ ਪੈਸੇ ਦਿੱਤੇ ਗਏ ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਬੰਧਤ ਅਧਿਕਾਰੀਆਂ ਨੇ ਜਲਾਲ ਦੇ ਘਰ ਤੋਂ ਵੀ ਜਾਸੂਸੀ ਯੰਤਰ ਜ਼ਬਤ ਕੀਤੇ ਸਨ। ਜਲਾਲ ਦੀ ਪਤਨੀ ਨੂੰ ਵੀ ਜਾਸੂਸੀ ਵਿੱਚ ਸਹਾਇਤਾ ਲਈ ਅਦਾਲਤ ਨੇ 15 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਉਥੇ, ਦੂਸੇ ਪਾਸੇ ਹੋਰ ਖਾੜੀ ਦੇਸ਼ਾਂ ਵਿੱਚ ਵਧੇ ਤਣਾਅ ਵਿਚਕਾਰ ਇਰਾਨ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ। ਇਰਾਨ ਨੇ ਕਿਹਾ ਕਿ ਖੇਤਰ ਵਿੱਚ ਅਮਰੀਕੀ ਹਮਲੇ ਦਾ ਕਰਾਰਾ ਜਵਾਬ ਦੇਣਗੇ। ਇਰਾਨ ਦੀ ਸੈਨਾ ਨੇ ਕਿਹਾ ਕਿ ਖੇਤਰ ਵਿੱਚ ਸ਼ੁਰੂ ਹੋਇਆ ਸੰਘਰਸ਼ ਅਨਿਰੰਤਰ ਹੋ ਸਕਦਾ ਹੈ ਅਤੇ ਅਮਰੀਕੀ ਸੈਨਿਕਾਂ ਦੀ ਜਾਨ ਖ਼ਤਰੇ ਵਿੱਚ ਆ ਸਕਦੀ ਹੈ। ਉਥੇ ਅਮਰੀਕਾ ਨੇ ਇਰਾਨ ਨੂੰ ਕਿਹਾ ਹੈ ਕਿ ਇਰਾਨ ਉੱਤੇ ਹਮਲੇ ਨੂੰ ਆਖ਼ਰੀ ਸਮੇਂ ਵਿੱਚ ਰੱਦ ਕਰਨ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫ਼ੈਸਲੇ ਨੂੰ ਇਰਾਨ ਕਮਜ਼ੋਰੀ ਸਮਝਣ ਦੀ ਭੁੱਲ ਨਾ ਕਰੇ।
ਇਰਾਨੀ ਸੈਨਾ ਦੇ ਇੱਕ ਉੱਚ ਕਮਾਂਡਰ ਮੇਜਰ ਜਨਰਲ ਗੋਲਾਮ ਅਲੀ ਰਸ਼ੀਦ ਨੇ ਕਿਹਾ ਹੈ ਕਿ ਇਰਾਨ ਆਪਣੇ ਖਿਲਾਫ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਅਮਰੀਕਨ ਸੈਨਿਕ ਕਾਰਵਾਰਈ ਦਾ ਪੂਰਾ ਜਵਾਬ ਦੇਵੇਗਾ। ਰਾਸ਼ਿਦ ਨੇ ਕਿਹਾ ਕਿ ਅਮਰੀਕਾ, ਯਹੂਦੀ ਅਤੇ ਸਾਊਦੀ ਗੱਠਜੋੜ ਵਿਰੁੱਧ ਇਰਾਨ ਆਪਣੀ ਪ੍ਰਭੂਸੱਤਾ, ਪਛਾਣ ਅਤੇ ਇਸ ਖੇਤਰ ਦੀ ਸਥਿਰਤਾ ਨੂੰ ਕਾਇਮ ਰੱਖਣ ਲਈ ਪਾਬੰਦ ਹੈ।