ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਊਦੀ ਬੰਦਰਗਾਹ ਕੋਲ ਈਰਾਨੀ ਟੈਂਕਰ 'ਤੇ ਮਿਜ਼ਾਈਲ ਹਮਲਾ, ਲਾਲ ਸਾਗਰ 'ਚ ਫੈਲਿਆ ਤੇਲ

ਸ਼ੁੱਕਰਵਾਰ ਨੂੰ ਸਾਊਦੀ ਅਰਬ ਦੇ ਜੇਦਾਹ ਬੰਦਰਗਾਹ ਨੇੜੇ ਇੱਕ ਈਰਾਨੀ ਤੇਲ ਟੈਂਕਰ ਵਿੱਚ ਹੋਏ ਧਮਾਕੇ ਪਿੱਛੇ ਮਿਜ਼ਾਈਲ ਹਮਲੇ ਦਾ ਖ਼ਦਸ਼ਾ ਹੈ। ਟੈਂਕਰ ਦੀ ਕੰਪਨੀ ਨੇ ਇਹ ਖ਼ਦਸ਼ਾ ਜ਼ਾਹਰ ਕੀਤਾ ਹੈ। ਸਮੁੰਦਰੀ ਜਹਾਜ਼ ਵਿੱਚ ਹੋਏ ਧਮਾਕੇ ਕਾਰਨ ਲਾਲ ਸਾਗਰ ਵਿੱਚ ਤੇਲ ਫੈਲਣ ਲੱਗਾ ਹੈ।

 

 

 

 

ਨੈਸ਼ਨਲ ਈਰਾਨੀ ਟੈਂਕਰ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਾਊਦੀ ਦੇ ਤੱਟ ਤੋਂ ਲਗਭਗ 100 ਕਿਲੋਮੀਟਰ (60 ਮੀਲ) ਦੂਰ ਸਾਬਿਤੀ ਦੇ ਜਹਾਜ਼ ਵਿੱਚ ਦੋ ਧਮਾਕੇ ਹੋਏ। ਬਿਆਨ ਵਿੱਚ ਕਿਹਾ ਗਿਆ ਹੈ ਕਿ ਧਮਾਕਿਆਂ ਦੇ ਪਿੱਛੇ ਮਿਜ਼ਾਈਲ ਹਮਲੇ ਦੀ ਸੰਭਾਵਨਾ ਹੈ।

 

ਐਨਆਈਟੀਸੀ ਨੇ ਕਿਹਾ ਕਿ ਜਹਾਜ਼ ਦੇ ਸਾਰੇ ਚਾਲਕ ਦਲ ਸੁਰੱਖਿਅਤ ਹਨ ਅਤੇ ਜਹਾਜ਼ ਦੀ ਹਾਲਤ ਵੀ ਸਥਿਰ ਹੈ।

 

ਕੰਪਨੀ ਨੇ ਕਿਹਾ ਕਿ ਜਹਾਜ਼ ਵਿੱਚ ਸਵਾਰ ਲੋਕ ਉਸ ਦੀ ਮੁਰੰਮਤ ਕਰ ਰਹੇ ਹਨ। ਜਹਾਜ਼ ਨੂੰ ਅੱਗ ਲੱਗਣ ਦੀਆਂ ਖ਼ਬਰਾਂ ਦੇ ਉਲਟ, ਈਰਾਨ ਸਰਕਾਰੀ ਦੀ ਮਾਲਕੀਅਤ ਵਾਲੀ ਕੰਪਨੀ ਨੇ ਕਿਹਾ ਕਿ ਜਹਾਜ਼ ਵਿੱਚ ਅੱਗ ਨਹੀਂ ਲੱਗੀ ਹੈ ਅਤੇ ਜਹਾਜ਼ ਪੂਰੀ ਤਰ੍ਹਾਂ ਸਥਿਰ ਹੈ।

 

ਇਸ ਤੋਂ ਪਹਿਲਾਂ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਦੱਸਿਆ ਸੀ ਕਿ ਧਮਾਕੇ ਕਾਰਨ ਜਹਾਜ਼ ਨੂੰ ਅੱਗ ਲੱਗ ਗਈ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Iran Oil Tanker hit by missile strikes near Saudi port