ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਰਾਸ਼ਟਰਪਤੀ ਦੇ ਭਰਾ ਨੂੰ ਭੇਜਿਆ ਜੇਲ੍ਹ

ਇਰਾਨ ਦੀ ਅਰਧ ਸਰਕਾਰੀ ਆਈਐਸਐਨਏ ਸਮਾਚਾਰ ਏਜੰਸੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਹਸਨ ਰੂਹਾਨੀ ਦੇ ਭਰਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਇਸ ਦੀ ਮਿਆਦ ਅਜੇ ਤੈਅ ਨਹੀਂ ਹੈ।

 

ਆਈਐਸਐਨਏ  ਨੇ ਸ਼ਨਿੱਚਰਵਾਰ ਨੂੰ ਕਿਹਾ ਹੈ ਕਿ ਰਾਸ਼ਟਰਪਤੀ ਦੇ ਕਰੀਬੀ ਵਿਸ਼ਵਸਤ ਹੂਸੈਨ ਫਿਰਦੌਨ ਇਸ ਫ਼ੈਸਲੇ ਵਿਰੁਧ ਅਪੀਲ ਕਰ ਸਕਣਗੇ। ਵਿੱਤੀ ਭ੍ਰਿਸ਼ਟਾਚਾਰ ਦੇ ਦੋਸ਼ 2016 ਦੇ ਹਨ ਅਤੇ ਕੱਟਰਪੰਥੀਆਂ ਨੇ ਲਾਏ ਹਨ ਜਿਨ੍ਹਾਂ ਦਾ ਦੇਸ਼ ਦੀ ਨਿਆਂ ਪਾਲਿਕਾ ਵਿੱਚ ਵਿਸ਼ਵਾਸ ਹੈ।

 

ਇਰਾਨ ਦੀ ਰਾਜਨੀਤਿਕ ਵਿਵਸਥਾ ਵਿੱਚ ਉਦਾਰਪੰਥੀ ਰੂਹਾਨੀ ਦੇ ਆਪਣਾ ਉਪਨਾਮ ਦਹਾਕਿਆਂ ਪਹਿਲਾਂ ਬਦਲ ਲਿਆ ਸੀ। 

 

ਫਿਰਦੌਨ ਦਾ ਮੁਕੱਦਮਾ ਫ਼ਰਵਰੀ ਵਿੱਚ ਸ਼ੁਰੂ ਹੋਇਆ ਸੀ ਅਤੇ 2017 ਵਿੱਚ ਜੇਲ ਵਿੱਚ ਇੱਕ ਰਾਤ ਲੰਘਾਉਣ ਤੋਂ ਬਾਅਦ ਤੋਂ ਉਹ ਜ਼ਮਾਨਤ ਉੱਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Iran presidents brother in jail for corruption