ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਨਾਲ ਕੋਈ ਜੰਗ ਨਹੀਂ ਹੋਣ ਜਾ ਰਹੀ: ਈਰਾਨੀ ਆਗੂ ਖੋਮੀਨੀ

ਅਮਰੀਕਾ ਨਾਲ ਕੋਈ ਯੁੱਧ ਨਹੀਂ ਹੋਣ ਜਾ ਰਿਹਾ : ਇਰਾਨ ਸਰਵ ਉਚ ਆਗੂ ਖਾਮੇਨੀ

ਇਰਾਨ ਦੇ ਸਰਵ ਉਚ ਆਗੂ ਅਯਾਤੁੱਲ੍ਹਾ ਅਲੀ ਖੋਮੀਨੀ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਨਾਲ ਕੋਈ ਯੁੱਧ ਨਹੀਂ ਹੋਣ ਜਾ ਰਿਹਾ। ਇਹ ਜਾਣਕਾਰੀ ਉਨ੍ਹਾਂ ਦੀ ਅਧਿਕਾਰਤ ਵੈਬਸਾਈਟ ਉਤੇ ਦਿੱਤੀ ਗਈ ਹੈ।  ਸਰਕਾਰੀ ਅਧਿਕਾਰੀਆਂ ਨੂੰ ਦਿੱਤੇ ਇਕ ਭਾਸ਼ਣ ਵਿਚ ਖਾਮੇਨੀ ਨੇ ਕਿਹਾ ਕਿ ਤੇਹਰਾਨ ਅਤੇ ਅਮਰੀਕਾ ਦੇ ਵਿਚ ਜੋ ਹੋਇਆ ਉਹ ਇਕ ਫੌਜ ਮੁਕਾਬਲੇ ਦੀ ਬਜਾਏ ਸੰਕਲਪ ਦਾ ਪ੍ਰੀਖਣ ਸੀ।

 

ਖਾਮੇਨੀ ਡਾਟ ਆਈਆਰ ਵੈਸਸਾਈਟ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਕਿ ਕੋਈ ਯੁੱਧ ਨਹੀਂ ਹੋਣ ਜਾ ਰਿਹਾ ਹੈ। ਨਾ ਤਾਂ ਅਸੀਂ ਅਤੇ ਨਾ ਹੀ ਉਹ (ਅਮਰੀਕਾ) ਯੁੱਧ ਚਾਹੁੰਦਾ ਹੈ। ਉਹ ਜਾਣਦੇ ਹਨ ਕਿ ਇਹ ਉਨ੍ਹਾਂ ਦੇ ਹਿੱਤ ਵਿਚ ਨਹੀਂ ਹੈ।

 

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪੀਓ ਨੇ ਵੀ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਇਰਾਨ ਨਾਲ ਯੁੱਧ ਨਹੀਂ ਚਾਹੁੰਦਾ। ਹਾਲਾਂਕਿ ਉਨ੍ਹਾਂ ਕਿਹਾ ਕਿ ਤੇਹਰਾਨ ਉਤੇ ਦਬਾਅ ਬਣਾਕੇ ਰੱਖਿਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:iran supreme leader khamenei says there will be no war with america