ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ ਨੇ ਰੂਸੀ ਮਿਸਾਇਲ ਨਾਲ ਡੇਗਿਆ ਸੀ ਯੂਕਰੇਨ ਦਾ ਹਵਾਈ ਜਹਾਜ਼

ਈਰਾਨ ਨੇ ਰੂਸੀ ਮਿਸਾਇਲ ਨਾਲ ਡੇਗਿਆ ਸੀ ਯੂਕਰੇਨ ਦਾ ਹਵਾਈ ਜਹਾਜ਼

ਯੂਕਰੇਨ ਦੇ ਯਾਤਰੀ ਹਵਾਈ ਜਹਾਜ਼ ਉੱਤੇ ਹਮਲੇ ਦੀ ਗੱਲ ਕਬੂਲਣ ਤੋਂ ਬਾਅਦ ਈਰਾਨ ਨੇ ਹੁਣ ਇੱਕ ਹੋਰ ਗੱਲ ਪ੍ਰਵਾਨ ਕਰ ਲਈ ਹੈ। ਈਰਾਨ ਨੇ ਇਹ ਮੰਨ ਲਿਆ ਹੈ ਕਿ ਉਸ ਦੀ ਫ਼ੌਜ ਨੇ ਯੂਕਰੇਨ ਦੇ ਹਵਾਈ ਜਹਾਜ਼ ਉੱਤੇ ਦੋ ਮਿਸਾਇਲਾਂ ਦਾਗੀਆਂ ਸਨ; ਜਿਸ ਨਾਲ 176 ਵਿਅਕਤੀ ਮਾਰੇ ਗਏ ਸਨ।

 

 

ਈਰਾਨ ਨੇ ਇਹ ਹਮਲਾ ਆਪਣੇ ਫ਼ੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਕੀਤਾ ਸੀ। ਕਾਸਿਮ ਸੁਲੇਮਾਨੀ ਨੂੰ ਅਮਰੀਕਾ ਨੇ ਇਰਾਕ ਦੀ ਸਰਹੱਦ ਵਿੱਚ ਹਵਾਈ ਹਮਲੇ ਦੌਰਾਨ ਡੇਗਿਆ ਸੀ। ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਦੇ ਚੱਕਰ ਵਿੱਚ ਈਰਾਨ ਨੇ ਯਾਤਰੀ ਹਵਾਈ ਜਹਾਜ਼ ਨੂੰ ਨਿਸ਼ਾਨਾ ਬਣਾਇਆ ਸੀ।

 

 

ਸ਼ੁਰੂਆਤ ’ਚ ਦੋਸ਼ਾਂ ਨੂੰ ਇਨਕਾਰ ਕਰਨ ਤੋਂ ਬਾਅਦ ਈਰਾਨ ਨੇ ਬਾਅਦ ’ਚ ਇਹ ਮਨ ਲਿਆ ਸੀ ਕਿ ਇਹ ਹਮਲਾ ਉਸ ਦੀ ਆਪਣੀ ਗ਼ਲਤੀ ਕਾਰਨ ਹੀ ਹੋਇਆ ਹੈ। ਹੁਣ ਈਰਾਨ ਨੇ ਰੂਸੀ ਮਿਸਾਇਲਾਂ ਦੀ ਵਰਤੋਂ ਦੀ ਗੱਲ ਵੀ ਕਬੂਲ ਕਰ ਲਈ ਹੈ। ਇਹ ਮਿਸਾਇਲ ਟੀਓਆਰ–ਐੱਮ1 ਨਾਲ ਦਾਗੀ ਗਈ ਸੀ।

 

 

ਟੀਓਆਰ–ਐੱਮ1 ਇੱਕ ਅਜਿਹਾ ਮਿਸਾਇਲ ਸਿਸਟਮ ਹੈ, ਜੋ ਜ਼ਮੀਨ ਤੋਂ ਆਕਾਸ਼ ਤੱਕ ਵਾਰ ਕਰਦਾ ਹੈ। ਇਸ ਦੀ ਵਰਤੋਂ ਅਸਮਾਨ ਵਿੱਚ ਹਮਲਾ ਕਰਨ ਲਈ ਕੀਤੀ ਜਾਂਦੀ ਹੈ। ਇਹ ਰੂਸੀ ਤਕਨੀਕ ਦਾ ਬਿਹਤਰ ਮਿਸਾਇਲ ਸਿਸਟਮ ਹੈ, ਜੋ ਹਰ ਤਰ੍ਹਾਂ ਦੇ ਹਾਲਾਤ ਵਿੱਚ ਕੰਮ ਕਰਦਾ ਹੈ।

 

 

ਈਰਾਨ ਨੇ 2017 ’ਚ ਰੂਸ ਤੋਂ 29 TOIR M-1 ਖ਼ਰੀਦੇ ਸਨ, ਜਿਸ ਦੀ ਵਰਤੋਂ ਯੂਕਰੇਨੀ ਹਵਾਈ ਜਹਾਜ਼ ਡੇਗਣ ਲਈ ਕੀਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Iran targeted Ukraine Aeroplane with Russian Missile