ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ ਨੇ ਦੁਬਾਰਾ ਧਮਕੀ ਦਿੱਤੀ ਤਾਂ ਤਬਾਹੀ : ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਈਰਾਨੀ ਰਾਸ਼ਟਰਪਤੀ ਹਸਨ ਰੁਹਾਨੀ ਨੂੰ ਅਮਰੀਕਾ ਨੁੰ ਧਮਕਾਉਣ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੂੰ ਦੁਬਾਰਾ ਧਮਕਾਉਣ ਦੀ ਕੋਸਿ਼ਸ਼ ਕੀਤੀ ਤਾਂ ਇਸ ਦੇ ਖਤਰਕਨਾ ਨਤੀਜੇ ਭੁੱਗਣਤੇ ਪੈਣਗੇ ਜੋ ਇਤਿਹਾਸ ਚ ਵੀ ਕਦੇ ਕਿਸੇ ਨੇ ਨਹੀਂ ਭੁਗਤੇ ਹੋਣਗੇ।

 

ਜਿ਼ਕਰਯੋਗ ਹੈ ਕਿ ਰਾਸ਼ਟਰਪਤੀ ਰੁਹਾਨੀ ਨੇ ਇੱਕ ਸਮਾਗਮ ਚ ਕਿਹਾ ਕਿ ਉਨ੍ਹਾਂ ਦਾ ਮੁਲਕ ਅਮਰੀਕਾ ਨਾਲ ਦੁਸ਼ਮਨੀ ਨਹੀਂ ਚਾਹੁੰਦਾ ਪਰ ਜੇਕਰ ਲੋੜ ਪਈ ਤਾਂ ਉਹ ਜੰਗ ਕਰਨ ਚ ਵੀ ਪਿੱਛੇ ਨਹੀਂ ਹਟੇਗਾ।ਰੁਹਾਨੀ ਨੇ ਇਹ ਵੀ ਕਿਹਾ ਸੀ ਕਿ ਅਮਰੀਕਾ ਨਾਲ ਕੰਮਕਾਜ ਕਰਨ ਦਾ ਮਤਲਬ ਆਤਮ ਸਮਰਪਣ ਕਰਨਾ ਅਤੇ ਈਰਾਨ ਦੀਆਂ ਪ੍ਰਾਪਤੀਆਂ ਨੂੰ ਖ਼ਤਮ ਕਰਨਾ ਨਹੀਂ ਹੈ।

 

ਇਸਦਾ ਜਵਾਬ ਟਰੰਪ ਨੇ ਟਵੀਟਰ ਤੇ ਐਤਵਾਰ ਦੀ ਰਾਤ ਨੂੰ ਦਿੰਦਿਆਂ ਕਿਹਾ ਕਿ ਅਮਰੀਕਾ ਨੂੰ ਹੁਣ ਕਦੇ ਮੁੜ ਕੇ ਧਮਕਾਉਣ ਦੀ ਲੋੜ ਨਹੀਂ, ਅਸੀਂ ਹੁਣ ਉਹ ਮੁਲਕ ਨਹੀਂ ਹਾਂ ਜੋ ਤੁਹਾਡੇ ਹਿੰਸਾ ਅਤੇ ਮੌਤ ਦੀ ਮਾੜੀ ਸ਼ਬਦਾਵਲੀ ਨੂੰ ਸੁਣ ਲੈਣ। ਇਸ ਲਈ ਚੌਕਸ ਰਹੋ। 

 

ਜਿ਼ਕਰਯੋਗ ਹੈ ਕਿ ਟਰੰਪ ਨੇ ਮਈ ਚ ਈਰਾਨ ਨਾਲ 2015 ਲਈ ਕੀਤੇ ਗਏ ਪਰਮਾਣੂ ਸਮਝੌਤੇ ਤੋਂ ਆਪਣੇ ਹੱਥ ਖਿੱਚ ਲਏ ਸਨ ਤੇ ਤੇਹਰਾਨ ਤੇ ਮੁੜ ਤੋਂ ਪਾਬੰਦੀ ਲਗਾ ਦਿੱਤੀ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Iran threatens again Trump