ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ ਨੇ ਦਿੱਤੀ ਇਜ਼ਰਾਇਲ ਤੇ ਦੁਬਈ ’ਤੇ ਹਮਲਿਆਂ ਦੀ ਚੇਤਾਵਨੀ

ਈਰਾਨ ਦੇ ਰੈਵੋਲਿਯੂਸ਼ਨਰੀ ਗਾਰਡ

ਪਹਿਲਾਂ ਅਮਰੀਕਾ ਦੇ ਇਰਾਕ ਸਥਿਤ ਹਵਾਈ ਅੱਡੇ ਤੇ ਜਵਾਬੀ ਕਾਰਵਾਈ ’ਚ ਈਰਾਨ ਦੇ ਅਮਰੀਕੀ ਫ਼ੌਜੀ ਅੱਡਿਆਂ ਉੱਤੇ ਹਮਲਿਆਂ ਤੋਂ ਬਾਅਦ ਇਜ਼ਰਾਇਲ ਤੇ ਸਊਦੀ ਅਰਬ ਵੀ ਅਲਰਟ ’ਤੇ ਹਨ। ਦਰਅਸਲ, ਈਰਾਨ ਨੇ ਇਜ਼ਰਾਇਲ ਦੇ ਹਾਇਫ਼ਾ ਸ਼ਹਿਰ ਤੇ ਸਊਦੀ ਅਰਬ ਉੱਤੇ ਵੀ ਹਮਲੇ ਦੀ ਚੇਤਾਵਨੀ ਦਿੱਤੀ ਹੈ। ਇਸ ਤੋਂ ਬਾਅਦ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਬਹੁਤ ਚੌਕਸ ਹੋ ਗਈਆਂ ਹਨ।

 

 

ਦਰਅਸਲ, ਇਰਾਕ ਸਥਿਤ ਅਮਰੀਕੀ ਫ਼ੌਜੀ ਅੱਡਿਆਂ ਉੱਤੇ ਦੋ ਹਵਾਈ ਹਮਲਿਆਂ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵਿਰੁੱਧ ਕਿਸੇ ਵੱਡੀ ਕਾਰਵਾਈ ਦੇ ਸੰਕੇਤ ਦਿੱਤੇ ਸਨ। ਉਸ ਤੋਂ ਬਾਅਦ ਹੀ ਈਰਾਨ ਨੇ ਵੀ ਚੇਤਾਵਨੀ ਦੇ ਦਿੱਤੀ ਹੈ ਕਿ ਜੇ ਅਮਰੀਕਾ ਨੇ ਕੋਈ ਜਵਾਬੀ ਕਾਰਵਾਈ ਕੀਤੀ, ਤਾਂ ਉਹ ਇਜ਼ਰਾਇਲ ਤੇ ਦੁਬਈ ਉੱਤੇ ਹਵਾਈ ਹਮਲੇ ਕਰ ਦੇਵੇਗਾ।

 

 

ਇਸ ਦੌਰਾਨ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਨੇ ਵੀ ਫ਼ੌਜੀ ਕਮਾਂਡਰਾਂ ਦੀ ਮੀਟਿੰਗ ਸੱਦ ਲਈ ਹੈ; ਜਿਸ ਵਿੱਚ ਸੁਰੱਖਿਆ ਸਬੰਧੀ ਚਿੰਤਾਵਾਂ ਉੱਤੇ ਵਿਚਾਰ ਕੀਤਾ ਜਾਵੇਗਾ।

 

 

ਮੰਗਲਵਾਰ ਦੀ ਰਾਤ ਨੂੰ ਈਰਾਨ ਨੇ ਪੱਛਮੀ ਇਰਾਕ ਦੇ ਜਿਹੜੇ ਆਇਨ ਅਲ ਅਸਦ ਹਵਾਈ ਅੱਡੇ ਉੱਤੇ ਹਮਲਾ ਬੋਲਿਆ ਹੈ, ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਉਸ ਅੱਡੇ ਉੱਤੇ ਦਸੰਬਰ 2018 ’ਚ ਗਏ ਸਨ। ਇਰਾਕੀ ਕੁਰਦਿਸਤਾਨ ਸਥਿਤ ਇਰਬਿਲ ਦੇ ਹਵਾਈ ਅੱਡੇ ਉੱਤੇ ਹੁਣ ਇਰਾਕ ਨੇ ਕੱਲ੍ਹ ਰਾਤੀਂ ਮਿਸਾਇਲ ਹਮਲੇ ਕੀਤੇ ਸਨ।

 

 

ਉਨ੍ਹਾਂ ਹਮਲਿਆਂ ਦੇ ਬਾਅਦ ਹੀ ਈਰਾਨ ਦੇ ਰੈਵੋਲਿਯੂਸ਼ਨਰੀ ਗਾਰਡ ਨੇ ਅਮਰੀਕਾ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਉਹ ਉਸ ਦੀ ਹਮਾਇਤ ਕਰ ਰਹੇ ਦੁਬਈ ਤੇ ਇਜ਼ਰਾਇਲ ਨੂੰ ਆਪਣੇ ਹਵਾਈ ਹਮਲਿਆਂ ਦਾ ਨਿਸ਼ਾਨਾ ਬਣਾ ਦੇਵੇਗਾ।

 

 

ਈਰਾਨ ਨੇ ਅਮਰੀਕੀ ਫ਼ੌਜ ਨੂੰ ‘ਦਹਿਸ਼ਤਗਰਦ ਫ਼ੌਜ’ ਦੱਸਿਆ ਹੈ। ਈਰਾਨ ਦੇ ਫ਼ੌਜੀ ਕਮਾਂਡਰਾਂ ਨੇ ਕਿਹਾ ਹੈ ਕਿ ਜਿਹੜੇ ਦੇਸ਼ ਹੁਣ ਆਪਣੇ ਅੱਡਿਆਂ ਦੀ ਵਰਤੋਂ ਅਮਰੀਕੀ ਫ਼ੌਜ ਨੂੰ ਕਰਨ ਲਈ ਦੇ ਰਹੇ ਹਨ, ਉਨ੍ਹਾਂ ਉੱਤੇ ਹਮਲੇ ਕੀਤੇ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Iran threatens Attacks on Israel and Dubai