ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ ਨੇ ਇਤਿਹਾਸਕ ਮਸਜਿਦ ’ਤੇ ਲਹਿਰਾਇਆ ਲਾਲ ਝੰਡਾ, ਖ਼ੂਨੀ ਜੰਗ ਦਾ ਸੰਕੇਤ?

ਈਰਾਨ ਨੇ ਇਤਿਹਾਸਕ ਮਸਜਿਦ ’ਤੇ ਲਹਿਰਾਇਆ ਲਾਲ ਝੰਡਾ, ਖ਼ੂਨੀ ਜੰਗ ਦਾ ਸੰਕੇਤ?

ਅਮਰੀਕੀ ਹਮਲੇ ’ਚ ਈਰਾਨ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਹੁਣ ਈਰਾਨ ਨੇ ਅਮਰੀਕਾ ਤੋਂ ਬਦਲਾ ਲੈਣ ਦੀ ਧਮਕੀ ਦਿੱਤੀ ਹੈ। ਈਰਾਨ ਦੇ ਸ਼ਹਿਰ ਕੋਮ ਦੀ ਇੱਕ ਇਤਿਹਾਸਕ ਮਸਜਿਦ ਉੱਤੇ ਕੱਲ੍ਹ ਐਤਵਾਰ ਨੂੰ ਲਾਲ ਝੰਡਾ ਲਹਿਰਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਈਰਾਨ ਨੇ ਆਪਣੇ ਵੱਲੋਂ ਜੰਗ ਦਾ ਐਲਾਨ ਕਰ ਦਿੱਤਾ ਹੈ।

 

 

ਦਰਅਸਲ, ਈਰਾਨ ’ਚ ਲਾਲ ਝੰਡਾ ਬਦਲਾ ਲੈਣ ਤੇ ਖ਼ੂਨੀ ਜੰਗ ਦਾ ਸੰਕੇਤ ਹੁੰਦਾ ਹੈ। ਉੱਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਈਰਾਨ ਨੂੰ ਧਮਕੀ ਦੇ ਦਿੱਤੀ ਹੈ ਕਿ ਈਰਾਨ ਵੱਲੋਂ ਹਮਲਾ ਕੀਤੇ ਜਾਣ ਦੀ ਹਾਲਤ ’ਚ ਅਮਰੀਕਾ ਕਰਾਰਾ ਜਵਾਬ ਦੇਵੇਗਾ।

 

 

ਸ੍ਰੀ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਕੋਲ ਮੌਜੂਦ ਆਧੁਨਿਕ ਹਥਿਆਰਾਂ ਨੂੰ ਈਰਾਨ ਕਦੇ ਵੀ ਝੱਲ ਨਹੀਂ ਸਕੇਗਾ। ਈਰਾਨ ਨੇ ਲਾਲ ਝੰਡਾ ਜਾਮਕਰਨ ਮਸਜਿਦ ਉੱਤੇ ਲਹਿਰਾਇਆ ਹੈ, ਜੋ ਕੋਮ ਸ਼ਹਿਰ ’ਚ ਸਥਿਤ ਹੈ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਇਹ ਝੰਡਾ ਲਹਿਰਾਏ ਜਾਣ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਹੈ।

 

 

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਨੇ ਈਰਾਨ ਦੇ 52 ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕੀਤੀ ਹੋਈ ਹੈ। ਦਰਅਸਲ, 1979 ’ਚ ਅਮਰੀਕੀ ਦੂਤਾਵਾਸ ’ਚੋਂ 52 ਅਮਰੀਕਨਾਂ ਨੇ ਹਿਰਾਸਤ ’ਚ ਲੈ ਲਿਆ ਸੀ। ਉਨ੍ਹਾਂ ਨੂੰ ਛੁਡਾਉਣ ’ਚ ਅਮਰੀਕਾ ਦਾ ਕਾਫ਼ੀ ਵਿੱਤੀ ਨੁਕਸਾਨ ਹੋ ਗਿਆ ਸੀ।

 

 

ਈਰਾਨ ’ਚ ਲਾਲ ਝੰਡਾ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਉਣ ਦਾ ਪ੍ਰਤੀਕ ਹੈ। ਦੱਸਿਆ ਜਾ ਰਿਹਾ ਹੈ ਕਿ ਕਰਬਲਾ ’ਚ ਇਮਾਮ ਹੁਸੈਨ ਦੇ ਕਤਲ ਤੋਂ ਬਾਅਦ ਵੀ ਅਜਿਹਾ ਝੰਡਾ ਲਹਿਰਾਇਆ ਗਿਆ ਸੀ; ਜੋ ਇਸ ਗੱਲ ਦਾ ਸੰਕੇਤ ਸੀ ਕਿ ਇਮਾਮ ਹੁਸੈਨ ਦੇ ਕਤਲ ਦਾ ਬਦਲਾ ਲਿਆ ਜਾਵੇਗਾ।

 

 

ਸੋਸ਼ਲ ਮੀਡੀਆ ਉੱਤੇ ਈਰਾਨ ਦੀ ਜਨਤਾ ’ਚ ਵੀ ਲਾਲ ਝੰਡੇ ਨੂੰ ਲੈ ਕੇ ਬਹੁਤ ਸਾਰੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿ ਇਹ ਫ਼ੈਸਲੇ ਤੇ ਦ੍ਰਿੜ੍ਹ ਇਰਾਦੇ ਦਾ ਪ੍ਰਤੀਕ ਹੈ। ਹਾਲੇ ਈਰਾਨ ਦੀਆਂ ਸੜਕਾਂ ਉੱਤੇ ਲੋਕ ਅਮਰੀਕਾ ਵਿਰੁੱਧ ਲਗਾਤਾਰ ਪ੍ਰਦਰਸ਼ਨ ਕਰ ਕੇ ਬਦਲੇ ਦੀ ਕਾਰਵਾਈ ਦੀ ਮੰਗ ਕਰ ਰਹੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Iran unfurls Red flag over Historical Mosque Is it a sign of War