ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ ਨੇ ਅਮਰੀਕਾ ਨਾਲ ਹੋਇਆ 4 ਵਰ੍ਹੇ ਪੁਰਾਣਾ ਪ੍ਰਮਾਣੂ ਸਮਝੌਤਾ ਤੋੜਿਆ

ਈਰਾਨ ਨੇ ਅਮਰੀਕਾ ਨਾਲ ਹੋਇਆ 4 ਵਰ੍ਹੇ ਪੁਰਾਣਾ ਪ੍ਰਮਾਣੂ ਸਮਝੌਤਾ ਤੋੜਿਆ

ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਅਮਰੀਕੀ ਹਵਾਈ ਹਮਲੇ ’ਚ ਈਰਾਨ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ ਪੂਰੀ ਦੁਨੀਆ ਇੱਕ ਸੰਭਾਵੀ ਜੰਗ ਦੇ ਪਰਛਾਵੇਂ ਹੇਠ ਆ ਗਈ ਹੈ। ਇਸ ਦੌਰਾਨ ਈਰਾਨ ਨੇ ਅਮਰੀਕਾ ਨਾਲ ਹੋਏ ਪਰਮਾਣੂ ਸਮਝੌਤੇ ਤੋਂ ਬਾਹਰ ਨਿੱਕਲਣ ਦਾ ਐਲਾਨ ਕਰ ਦਿੱਤਾ ਹੇ।

 

 

ਈਰਾਨ ਦੇ ਸਰਕਾਰੀ ਟੀਵੀ ਦੀ ਰਿਪੋਰਟ ਮੁਤਾਬਕ ਈਰਾਨ ਹੁਣ 2015 ਦੇ ਆਪਣੇ ਪ੍ਰਮਾਣੂ ਸਮਝੌਤੇ ਦੀ ਕਿਸੇ ਵੀ ਸੀਮਾ ਦੀ ਪਾਲਣਾ ਨਹੀਂ ਕਰੇਗਾ। ਇੱਥੇ ਵਰਨਣਯੋਗ ਹੈ ਕਿ ਈਰਾਨ ਨਾਲ ਹੋਏ ਬਹੁ–ਪੱਖੀ ਸਮਝੌਤੇ ਨਾਲ ਅਮਰੀਕਾ ਦੇ ਪਿੱਛੇ ਹਟਣ ਤੇ ਉਸ ਉੱਤੇ ਮੁੜ ਪਾਬੰਦੀਆਂ ਲਾਉਣ ਦੇ ਜਵਾਬ ਵਿੱਚ ਈਰਾਨ ਨੇ ਹੁਣ ਪ੍ਰਮਾਣੂ ਸਮਝੌਤੇ ਤੋਂ ਪਿਛਾਂਹ ਹਟਣ ਨਾਲ ਸਬੰਧ ਆਪਣੇ ਪੰਜਵੇਂ ਕਦਮ ਨੂੰ ਵੀ ਅੰਤਿਮ ਰੂਪ ਦੇ ਦਿੱਤਾ।

 

 

ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅੱਬਾਸ ਮੌਸਾਵੀ ਨੇ ਕਿਹਾ ਸੀ ਕਿ ਪੰਜਵੇਂ ਕਦਮ ਬਾਰੇ ਫ਼ੈਸਲਾ ਪਹਿਲਾਂ ਹੀ ਲਿਆ ਜਾ ਚੁੱਕਾ ਹੈ ਪਰ ਮੌਜੂਦਾ ਹਾਲਾਤ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਸਿਆਸਤ ਦੀ ਦੁਨੀਆ ’ਚ ਸਾਰੀਆਂ ਚੀਜ਼ਾਂ ਇੱਕ–ਦੂਜੇ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸੇ ਲਈ ਮੌਸਾਵੀ ਨੇ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਕਿ ਅਗਲਾ ਕਦਮ ਕੀ ਹੋਵੇਗਾ ਤੇ ਨਾ ਹੀ ਇਸ ਦਾ ਐਲਾਨ ਕੀਤੇ ਜਾਣ ਦਾ ਸਮਾਂ ਦੱਸਿਆ।

 

 

ਈਰਾਨ ਦਾ ਇਹ ਸਮਝੌਤਾ ਤੋੜਨਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇੱਕ ਵੱਡਾ ਝਟਕਾ ਹੈ। ਲੈਬਨਾਨ ਦੇ ਸ਼ੀਆ ਅੰਦੋਲਨ ਹਿਜ਼ਬੁੱਲ੍ਹਾ ਦੇ ਮੁਖੀ ਨੇ ਐਤਵਾਰ ਨੂੰ ਕਿਹਾ ਸੀ ਕਿ ਈਰਾਨ ਦੇ ਸੀਨੀਅਰ ਕਮਾਂਡਰ ਕਾਸਿਮ ਸੁਲੇਮਾਨੀ ਦੇ ਕਤਲ ਤੋਂ ਬਾਅਦ ਹੁਣ ਅਮਰੀਕੀ ਫ਼ੌਜ ਨੂੰ ਇਸ ਦੀ ਕੀਮਤ ਚੁਕਾਉਣੀ ਹੋਵੇਗੀ।

 

 

ਬਗ਼ਦਾਦ ਵਿੱਚ ਕੀਤੇ ਅਮਰੀਕੀ ਹਮਲੇ ਦੌਰਾਨ ਸੁਲੇਮਾਨੀ ਮਾਰਿਆ ਗਿਆ ਸੀ। ਈਰਾਨ ਦੇ ਜਨਰਲ ਕਾਸਿਮ ਸੁਲੇਮਾਨੀ ਦੀ ਧੀ ਜੈਨਬ ਸੁਲੇਮਾਨੀ ਨੇ ਕਿਹਾ ਹੈ ਕਿ ਉਸ ਦੇ ਪਿਤਾ ਦੀ ਮਤ ਉਸ ਨੂੰ ਤੋੜ ਨਹੀਂ ਸਕੇਗੀ ਤੇ ਅਮਰੀਕਾ ਇਹ ਜਾਣ ਲਵੇ ਕਿ ਉਸ ਦੇ ਪਿਤਾ ਦਾ ਖ਼ੂਨ ਬੇਕਾਰ ਨਹੀਂ ਜਾਵੇਗਾ।

 

 

ਜੈਨਬ ਸੁਲੇਮਾਨੀ ਨੇ ਕਿਹਾ ਕਿ ‘ਘਟੀਆ ਰਾਸ਼ਟਰਪਤੀ ਟਰੰਪ ਈਰਾਨ ਦੇ ਮਰਹੂਮ ਆਗੂ ਦੀਆਂ ਉਪਲਬਧੀਆਂ ਨੂੰ ਕਦੇ ਵੀ ਨਹੀਂ ਮਿਟਾ ਸਕਦਾ।’

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Iran withdraws from 4 year Old Nuclear Pact with US