ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਂਜਲੀਨਾ ਜੋਲੀ ਵਰਗੀ ਫੋਟੋ ਪੋਸਟ ਕਰਨ ’ਤੇ ਈਰਾਨੀ ਇੰਸਟਾ-ਸਟਾਰ ਗ੍ਰਿਫਤਾਰ

ਇਕ ਈਰਾਨੀ ਇੰਸਟਾਗ੍ਰਾਮ ਸਟਾਰ ਜਿਹੜੀ ਕਿ ਹਾਲੀਵੁੱਡ ਅਦਾਕਾਰਾ ਐਂਜਲੀਨਾ ਜੋਲੀ ਵਰਗੀ ਲੱਗਣ ਵਾਲੀ ਆਪਣੀਆਂ ਡਰਾਉਣੀਆਂ ਫੋਟੋਆਂ ਪੋਸਟ ਕਰਿਆ ਕਰਦੀ ਸੀ, ਨੂੰ ਇਸ਼ਨਿੰਦਾ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।

 

ਅਰਧ-ਸਰਕਾਰੀ ਨਿਊਜ਼ ਏਜੰਸੀ ਤਸਨੀਮ ਦਾ ਹਵਾਲਾ ਦਿੰਦੇ ਹੋਏ ਦ ਨੈਸ਼ਨਲ ਦੀ ਰਿਪੋਰਟ ਚ ਕਿਹਾ ਗਿਆ ਹੈ ਕਿ ਈਰਾਨੀ ਇੰਸਟਾਗ੍ਰਾਮ ਸਟਾਰ ਸਹਰ ਤਬਾਰ ਨੂੰ ‘ਸੱਭਿਆਚਾਰਕ ਅਪਰਾਧ, ਸਮਾਜਿਕ ਅਤੇ ਨੈਤਿਕ ਭ੍ਰਿਸ਼ਟਾਚਾਰ’ ਦੇ ਦੋਸ਼ ਚ ਹਿਰਾਸਤ ਵਿੱਚ ਲਿਆ ਗਿਆ ਹੈ।

 

ਸਹਰ ਨੇ ਕਾਸਮੈਟਿਕ ਸਰਜਰੀ ਜ਼ਰੀਏ ਆਪਣੇ ਚਿਹਰੇ ਨੂੰ ਬਦਲ ਕੇ ਐਂਜਲੀਨਾ ਜੋਲੀ ਦੇ ਡਰਾਉਣੇ ਚਿਹਰਾ ਦਾ ਰੂਪ ਦੇ ਦਿੱਤਾ ਸੀ ਤੇ ਆਪਣੇ ਨਵੇਂ ਚਿਹਰੇ ਨੂੰ ਫੇਸਬੁੱਕ ਦੀ ਮਾਲਕੀ ਵਾਲੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਸੀ।

 

ਰਿਪੋਰਟ ਚ ਅੱਗੇ ਕਿਹਾ ਗਿਆ ਹੈ, "ਉਸ ’ਤੇ ਇਸ਼ਨਿੰਦਾ ਸਮੇਤ, ਹਿੰਸਾ ਭੜਕਾਉਣ, ਗ਼ਲਤ ਢੰਗ ਨਾਲ ਆਮਦਨੀ ਕਮਾਉਣ ਅਤੇ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਲਈ ਉਤਸ਼ਾਹਤ ਕਰਨ ਦਾ ਦੋਸ਼ ਲਗਾਇਆ ਗਿਆ ਹੈ।"

 

ਸਹਰ ਤਬਾਰ ਪਿਛਲੇ ਸਾਲ ਪਲਾਸਟਿਕ ਸਰਜਰੀ ਤੋਂ ਬਾਅਦ ਆਪਣੀਆਂ ਕਈ ਫੋਟੋਆਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਨ ਤੋਂ ਬਾਅਦ ਪ੍ਰਸਿੱਧ ਹੋਈ ਸੀ।

 

ਦੱਸ ਦੇਈਏ ਕਿ ਇੰਸਟਾਗ੍ਰਾਮ ਹੀ ਇਕ ਅਜਿਹਾ ਸੋਸ਼ਲ ਪਲੇਟਫਾਰਮ ਹੈ ਜਿਸ ਨੂੰ ਇਰਾਨ ਚ ਕੰਮ ਕਰਨ ਦੀ ਆਗਿਆ ਮਿਲੀ ਹੈ ਜਦਕਿ ਬਹੁਤ ਸਾਰੇ ਪ੍ਰਸਿੱਧ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ ਫੇਸਬੁੱਕ ਅਤੇ ਟਵਿੱਟਰ 'ਤੇ ਇੱਥੇ ਪਾਬੰਦੀ ਲਗਾ ਦਿੱਤੀ ਗਈ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Iranian Insta-star arrested for posting a photo like Angelina Jolie