ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Video : ਰਨਵੇ ਤੋਂ ਫਿਸਲ ਕੇ ਸੜਕ 'ਤੇ ਪਹੁੰਚਿਆ ਯਾਤਰੀ ਜਹਾਜ਼

ਜੇ ਤੁਸੀਂ ਜਹਾਜ਼ 'ਚ ਬੈਠੇ ਹੋ ਅਤੇ ਅਚਾਨਕ ਤੁਹਾਡਾ ਜਹਾਜ਼ ਰਨਵੇ ਤੋਂ ਉੱਤਰ ਕੇ ਸੜਕ 'ਤੇ ਆ ਜਾਵੇ ਤਾਂ ਉਸ ਸਮੇਂ ਤੁਹਾਡੇ 'ਤੇ ਕੀ ਬੀਤੇਗੀ, ਇਹ ਦੱਸਣ ਵਾਲੀ ਗੱਲ ਨਹੀਂ ਹੈ। ਅਜਿਹਾ ਕੁਝ ਈਰਾਨ 'ਚ ਵਾਪਰਿਆ, ਜਿੱਥੇ 150 ਯਾਤਰੀਆਂ ਨਾਲ ਭਰਿਆ ਇੱਕ ਜਹਾਜ਼ ਅਚਾਨਕ ਰਨਵੇ ਤੋਂ ਫਿਸਲ ਕੇ ਸੜਕ ਉੱਤੇ ਆ ਗਿਆ। ਹਾਲਾਂਕਿ ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਸਥਾਨਕ ਮੀਡੀਆ ਅਨੁਸਾਰ ਜਹਾਜ਼ ਦੇ ਪਹੀਏ ਨਿਕਲ ਗਏ ਸਨ, ਜਿਸ ਕਾਰਨ ਉਹ ਰਨਵੇ 'ਤੇ ਬੇਕਾਬੂ ਹੋ ਗਿਆ ਅਤੇ ਸੜਕ ਉੱਤੇ ਆ ਗਿਆ।
 

ਇਹ ਮਾਮਲਾ ਈਰਾਨ ਦੇ ਮਾਹ ਸ਼ਹਿਰ ਦਾ ਹੈ। ਜਿੱਥੇ ਇੱਕ ਯਾਤਰੀ ਜਹਾਜ਼ ਟਾਇਰਾਂ ਦੇ ਨਿਕਲ ਜਾਣ ਕਾਰਨ ਰਨਵੇ ਤੋਂ ਫਿਸਲਦਾ ਹੋਇਆ ਹਾਈਵੇ 'ਤੇ ਆ ਗਿਆ। ਇਸ ਜਹਾਜ਼ 'ਚ 150 ਯਾਤਰੀ ਸਵਾਰ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਜਹਾਜ਼ ਲੈਂਡਿੰਗ ਕਰ ਰਿਹਾ ਸੀ। ਸਥਾਨਕ ਮੀਡੀਆ ਨੇ ਦੱਸਿਆ ਕਿ ਇਸ ਹਾਦਸੇ 'ਚ ਸਾਰੇ ਯਾਤਰੀ ਵਾਲ-ਵਾਲ ਬੱਚ ਗਏ। ਮੀਡੀਆ ਰਿਪੋਰਟਾਂ ਦੇ ਅਨੁਸਾਰ ਜਹਾਜ਼ 'ਚ ਕੁੱਝ ਤਕਨੀਕੀ ਖਰਾਬੀ ਕਾਰਨ ਰਨਵੇ ਤੋਂ ਫਿਸਲ ਕੇ ਹਾਈਵੇ 'ਤੇ ਆ ਗਿਆ।

 

ਖੋਜੀਸਤਾਨ ਸੂਬੇ ਦੇ ਹਵਾਬਾਜ਼ੀ ਅਥਾਰਟੀ ਅਨੁਸਾਰ ਜਿਵੇਂ ਹੀ ਜਹਾਜ਼ ਮਾਹ ਸ਼ਹਿਰ ਦੇ ਹਵਾਈ ਅੱਡੇ 'ਤੇ ਪਹੁੰਚਿਆ ਤਾਂ ਪਾਇਲਟ ਤੋਂ ਥੋੜ੍ਹੀ ਜਿਹੀ ਗਲਤੀ ਹੋ ਗਈ। ਪਾਇਲਟ ਨੇ ਸਮੇਂ' ਤੇ ਜਹਾਜ਼ ਨੂੰ ਨਹੀਂ ਉਤਾਰਿਆ, ਜਿਸ ਕਾਰਨ ਇੱਕ ਵੱਡਾ ਹਾਦਸਾ ਹੁੰਦੇ-ਹੁੰਦ ਬੱਚਾ ਗਿਆ।
 

 

ਇੱਕ ਟੀਵੀ ਪੱਤਰਕਾਰ ਨੇ ਦੱਸਿਆ ਕਿ ਜਹਾਜ਼ ਦਾ ਪਿਛਲਾ ਟਾਇਰ ਟੁੱਟ ਕੇ ਵੱਖ ਹੋ ਗਿਆ। ਇਸ ਪੱਤਰਕਾਰ ਨੇ ਦਾਅਵਾ ਕੀਤਾ ਕਿ ਉਸ ਨੇ ਰਨਵੇ ਉੱਤੇ ਟੁੱਟਿਆ ਟਾਇਰ ਵੇਖਿਆ ਸੀ। ਇਹ ਟੀਵੀ ਰਿਪੋਰਟਰ ਵੀ ਇਸੇ ਜਹਾਜ਼ 'ਚ ਸਵਾਰ ਸੀ। ਟੀਵੀ ਰਿਪੋਰਟਰ ਨੇ ਦੱਸਿਆ ਕਿ ਜਿਵੇਂ ਹੀ ਜਹਾਜ਼ ਰਨਵੇ ਤੋਂ ਫਿਸਲਿਆ ਤਾਂ ਲੋਕਾਂ ਨੂੰ ਲੱਗਿਆ ਕਿ ਹੁਣ ਉਨ੍ਹਾਂ ਦਾ ਬਚਣਾ ਮੁਸ਼ਕਲ ਹੈ। ਖੁਸ਼ਕਿਸਮਤੀ ਨਾਲ ਸਾਰੇ ਯਾਤਰੀ ਸੁਰੱਖਿਅਤ ਬੱਚ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Iranian plane with 150 passengers lands on highway after overshooting runway