ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਰਾਕ ਦੇ ਪਵਿੱਤਰ ਸ਼ਹਿਰ ਕਰਬਲਾ ’ਚ ਧਮਾਕਾ, 12 ਦੀ ਮੌਤ

ਇਰਾਕ ਦੇ ਪਵਿੱਤਰ ਸ਼ਹਿਰ ਕਰਬਲਾ ’ਚ ਧਮਾਕਾ, 12 ਦੀ ਮੌਤ

ਇਰਾਕ ਦੇ ਪਵਿੱਤਰ ਸ਼ਹਿਰ ਕਰਬਲਾ ਦੇ ਬਾਹਰ ਯਾਤਰੀਆਂ ਨਾਲ ਭਰੀ ਇਕ ਮਿੰਨੀ ਬੱਸ ਵਿਚ ਕੀਤੇ ਗਏ ਬੰਬ ਧਮਾਕੇ ਵਿਚ 12 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਇਰਾਕ ਦੇ ਸੁਰੱਖਿਆ ਅਧਿਕਾਰੀਆਂ ਅਤੇ ਸਰਕਾਰੀ ਸਮਾਚਾਰ ਏਜੰਸੀ ਨੇ ਇਹ ਜਾਣਕਾਰੀ ਦਿੱਤੀ।

 

ਇਰਾਕ ਵਿਚ 2017 ਵਿਚ ਅੱਤਵਾਦੀ ਸਮੂਹ ਇਸਲਾਮਿਕ ਸਟੇਟ ਦੀ ਹਾਰ ਦੇ ਐਲਾਨ ਬਾਅਦ ਇਹ ਆਮ ਨਾਗਰਿਕਾਂ ਉਤੇ ਕੀਤੇ ਗਏ ਹੁਣ ਤੱਕ ਦੇ ਸਭ ਤੋਂ ਵੱਡੇ ਹਮਲਿਆਂ ਵਿਚੋਂ ਇਕ ਹੈ।

 

ਸਮੂਹ ਦੇ ਸੈਲ ਹੁਣ ਵੀ ਅੱਤਵਾਦ ਫੈਲਾ ਰਹੇ ਹਨ ਅਤੇ ਦੇਸ਼ ਭਰ ਵਿਚ ਕਿਤੇ ਕਿਤੇ ਹਮਲਿਆਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਇਹ ਧਮਾਕਾ ਸ਼ੁੱਕਰਵਾਰ ਦੀ ਰਾਤ ਹੋਇਆ, ਜਦੋਂ ਬੱਸ ਕਰਬਲਾ ਤੋਂ ਕਰੀਬ 10 ਕਿਲੋਮੀਟਰ ਦੂਰ ਇਰਾਕੀ ਫੌਜ ਦੀ ਚੌਕੀ ਕੋਲੋਂ ਲੰਘ ਰਹੀ ਸੀ।

 

ਇਕ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਵਿਚ ਪਹਿਲਾਂ ਇਕ ਯਾਤਰੀ ਬੱਸ ਤੋਂ ਉਤਰ ਗਿਆ, ਪ੍ਰੰਤੂ ਇਕ ਸੀਟ ਦੇ ਹੇਠਾਂ ਉਹ ਵਿਸਫੋਟਕਾਂ ਨਾਲ ਭਰਿਆ ਹੋਇਆ ਬੈਗ ਛੱਡ ਗਿਆ। ਇਸ ਦੇ ਬਾਅਦ ਬੱਸ ਦੇ ਚੌਕੀ ਪਹੁੰਚਣ ਉਤੇ ਰਿਮੋਟ ਰਾਹੀਂ ਧਮਾਕਾ ਕੀਤਾ ਗਿਆ।

 

ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਅਤੇ ਉਸਦੇ ਬਾਅਦ ਬੱਸ ਵਿਚ ਲੱਗੀ ਅੱਗ ਦੇ ਚਲਦਿਆਂ ਮਰਨ ਵਾਅੇ ਸਾਰੇ ਆਮ ਨਾਗਰਿਕ ਸਨ। ਸਾਰੇ ਅਧਿਕਾਰੀਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਉਤੇ ਇਹ ਜਾਣਕਾਰੀ ਦਿੱਤੀ।

 

ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ। ਇਹ ਹਮਲਾ ਸ਼ੀਆ ਮੁਸਲਮਾਨਾਂ ਵੱਲੋਂ ਮਨਾਏ ਜਾਣ ਵਾਲੇ ਦੋ ਅਹਿਮ ਧਾਰਮਿਕ ਮੌਕਿਆਂ ਅਸ਼ੂਰਾ ਅਤੇ ਅਰਾਬੀਨ ਵਿਚ ਪਵਿੱਤਰ ਸਮੇਂ ਦੌਰਾਨ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Iraq explosion outside holy city Karbala kills 12 Doubt On ISIS Sleeper Sell