ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਫ਼ੌਜੀ ਕਮਾਂਡਰਾਂ ਦੀ ਮੌਤ ਦਾ ਬਦਲਾ ਅਮਰੀਕਾ ਤੋਂ ਲਵੇਗਾ ਇਰਾਕ’

‘ਫ਼ੌਜੀ ਕਮਾਂਡਰਾਂ ਦੀ ਮੌਤ ਦਾ ਬਦਲਾ ਅਮਰੀਕਾ ਤੋਂ ਲਵੇਗਾ ਇਰਾਕ’

ਬਗ਼ਦਾਦ ਹਵਾਈ ਅੱਡੇ ’ਤੇ ਅਮਰੀਕੀ ਹਵਾਈ ਹਮਲੇ ’ਚ ਈਰਾਨ ਦੇ ਰੈਵੋਲਿਯੂਸ਼ਨਰੀ ਗਾਰਡਜ਼ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ ਇਰਾਕ ਤੇ ਅਮਰੀਕਾ ਵਿਚਾਲੇ ਗੰਭੀਰ ਕਿਸਮ ਦਾ ਤਣਾਅ ਪੈਦਾ ਹੋ ਗਿਆ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਵਿਚਾਲੇ ਤਣਾਅਪੂਰਨ ਸੰਘਰਸ਼ ਮੁੜ ਸ਼ੁਰੂ ਹੋ ਸਕਦਾ ਹੈ।

 

 

ਕਾਸਿਮ ਸੁਲੇਮਾਨੀ ਦਾ ਇੰਝ ਮਾਰੇ ਜਾਣਾ ਈਰਾਨ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ ਕਿਉਂਕਿ ਉਹ ਉਂਝ ਵੀ ਇਰਾਕ ਤੇ ਸੀਰੀਆ ’ਚ ਅਮਰੀਕੀ ਦਖ਼ਲ ਦੇ ਵਿਰੁੱਧ ਹੈ।

 

 

ਇਸ ਦੌਰਾਨ ਕੌਂਸਲ ਦੇ ਮੁਖੀ ਤੇ ਗਾਰਡਜ਼ ਦੇ ਸਾਬਕਾ ਮੁਖੀ ਮੋਹਸਿਨ ਰੇਜਾਈ ਨੇ ਟਵੀਟ ਕਰ ਕੇ ਆਖਿਆ ਹੈ ਕਿ ਸੁਲੇਮਾਨੀ ਦੀ ਮੌਤ ਦਾ ਬਦਲਾ ਉਹ ਅਮਰੀਕਾ ਤੋਂ ਲਵੇਗਾ।

 

 

ਉੱਧਰ ਅਮਰੀਕੀ ਰੱਖਿਆ ਮੰਤਰਾਲੇ ਨੇ ਆਪਣੇ ਇੱਕ ਬਿਆਨ ’ਚ ਆਖਿਆ ਹੈ ਕਿ ਜਨਰਲ ਸੁਲੇਮਾਨੀ ਇਸ ਵੇਲੇ ਅਮਰੀਕੀ ਕੂਟਨੀਤਕਾਂ ਅਤੇ ਉਸ ਦੇ ਫ਼ੌਜੀ ਜਵਾਨਾਂ ਤੋਂ ਬਦਲਾ ਲੈਣ ਦੀਆਂ ਯੋਜਨਾਵਾਂ ਉਲੀਕ ਰਿਹਾ ਸੀ। ਮੰਨਿਆ ਜਾਂਦਾ ਹੈ ਕਿ ਜਨਰਲ ਸੁਲੇਮਾਨੀ ਤੇ ਉਸ ਦੀ ਕਵੈਡਜ਼ ਫ਼ੋਰਸ ਸੈਂਕੜੇ ਅਮਰੀਕਨਾਂ ਤੇ ਗੱਠਜੋੜ ਦੇ ਹੋਰ ਸਹਿਯੋਗੀਆਂ ਦੇ ਮੈਂਬਰਾਂ ਦੀ ਮੌਤ ਤੇ ਹਜ਼ਾਰਾਂ ਨੂੰ ਜ਼ਖ਼ਮੀ ਕਰਨ ਲਈ ਜ਼ਿੰਮੇਵਾਰ ਹੈ।

 

 

ਦਰਅਸਲ, ਅਮਰੀਕਾ ਤੇ ਈਰਾਨ ਵਿਚਾਲੇ ਉਸ ਵੇਲੇ ਤੋਂ ਤਣਾਅ ਹੈ, ਜਦੋਂ ਪਿਛਲੇ ਸਾਲ ਵਾਸ਼ਿੰਗਟਨ ਨੇ ਈਰਾਨੀ ਤੇਲ ਦੀ ਬਰਾਮਦ ਉੱਤੇ ਸਖ਼ਤ ਪਾਬੰਦੀਆਂ ਲਾਈਆਂ ਸਨ; ਜਿਸ ਨਾਲ ਭਾਰਤ, ਚੀਨ ਤੇ ਜਾਪਾਨ ਜਿਹੇ ਪ੍ਰਮੁੱਖ ਦਰਾਮਦਕਾਰਾਂ ਦੀ ਖ਼ਰੀਦ ਰੋਕ ਦੇਣ ਲਈ ਮਜਬੂਰ ਹੋਣਾ ਪਿਆ ਸੀ।

 

 

ਪਿਛਲੇ ਵਰ੍ਹੇ ਫ਼ਾਰਸ ਦੀ ਖਾੜੀ ਵਿੱਚ ਤੇਲ ਟੈਂਕਰਾਂ ਉੱਤੇ ਕਈ ਹਮਲਿਆਂ ਤੋਂ ਬਾਅਦ ਤਣਾਅ ਵਧ ਗਿਆ ਸੀ; ਜਿਸ ਦਾ ਦੋਸ਼ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਨੇ ਈਰਾਨ ਉੱਤੇ ਲਾਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Iraq to take revenge the death of Military Commanders from USA