ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਰਾਕ ਨੇ ਦਿੱਤੀ ਇਰਾਨ-ਅਮਰੀਕਾ ਵਿਚਕਾਰ ਯੁੱਧ ਦੇ ਖ਼ਤਰੇ ਦੀ ਚੇਤਾਵਨੀ

ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵਦ ਜਰੀਫ਼ ਦੀ ਇਰਾਕ ਯਾਤਰਾ ਦੌਰਾਨ ਇਰਾਕੀ ਆਗੂਆਂ ਨੇ ਜੰਗ ਦੇ ਖ਼ਤਰੇ ਬਾਰੇ ਚੇਤਾਵਨੀ ਦਿੱਤੀ ਹੈ। ਇਰਾਨ ਦਾ ਅਮਰੀਕਾ ਨਾਲ ਇਕ ਵੱਡਾ ਸੰਘਰਸ਼ ਚੱਲ ਰਿਹਾ ਹੈ। ਜਰੀਫ਼ ਦੀ ਇਰਾਕ ਯਾਤਰਾ ਅਮਰੀਕਾ ਵੱਲੋਂ ਪੱਛਮੀ ਏਸ਼ੀਆ ਵਿੱਚ ਕਰੀਬ 1500 ਵਾਧੂ ਫੌਜੀ ਜਵਾਨ ਤੈਨਾਤ ਕਰਨ ਦੇ ਫ਼ੈਸਲੇ ਤੋਂ ਬਾਅਦ ਹੋ ਰਹੀ ਹੈ। ਅਮਰੀਕਾ ਅਤੇ ਇਰਾਨ ਦੋਵੇਂ ਹੀ ਇਰਾਕ ਦੇ ਸਹਿਯੋਗੀ ਦੇਸ਼ ਹਨ। 


ਇਰਾਕ ਦੇ ਪ੍ਰਧਾਨ ਮੰਤਰੀ ਅਬਦੁਲ ਮਹਦੀ ਦੇ ਦਫ਼ਤਰ ਅਨੁਸਾਰ ਸ਼ਨਿੱਚਰਵਾਰ ਰਾਤ ਨੂੰ ਜਰੀਫ਼ ਨਾਲ ਮੁਲਾਕਾਤ ਦੌਰਾਨ ਮਹਦੀ ਨੇ ਯੁੱਧ ਦੇ ਖ਼ਤਰੇ ਦੀ ਚੇਤਾਵਨੀ ਦਿੱਤੀ ਸੀ। ਦਫ਼ਤਰ ਅਨੁਸਾਰ, ਅਬਦੁੱਲ ਨੇ ਕਿਹਾ ਕਿ ਈਰਾਨ ਅਤੇ ਵੱਡੀਆਂ ਤਾਕਤਾਂ ਵਿਚਕਾਰ 2015 ਦੇ ਸਮਝੌਤੇ ਦਾ ਜ਼ਿਕਰ ਕਰਦੇ ਹੋਏ ਇਸ ਖੇਤਰ ਵਿੱਚ ਸਥਿਰਤਾ ਅਤੇ ਇਸ ਪਰਮਾਣੂ ਸਮਝੌਤੇ ਨੂੰ ਕਾਇਮ ਰੱਖਣ ਦੀ ਦਲੀਲ ਦਿੱਤੀ।


ਇਰਾਕ ਦੇ ਰਾਸ਼ਟਰਪਤੀ ਦੇ ਦਫ਼ਤਰ ਅਨੁਸਾਰ, ਰਾਸ਼ਟਰਪਤੀ ਬਰਹਮਾਨ ਸਾਲੇਹ ਨੇ ਜਰੀਫ਼ ਨਾਲ ਯੁੱਧ ਦੀ ਰੋਕਥਾਮ ਜਾਂ ਸਥਿਤੀ ਨੂੰ ਵਿਗੜਨ ਨਾਲ ਰੋਕਣ ਉੱਤੇ ਚਰਚਾ ਕੀਤੀ। ਸ਼ਨਿੱਚਰਵਾਰ ਨੂੰ ਜਰੀਫ਼ ਨੇ ਵਾਧੂ ਅਮਰੀਕੀ ਫੌਜ ਦੀ ਤਾਇਨਾਤੀ ਨੂੰ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਬਹੁਤ ਖ਼ਤਰਨਾਕ ਦੱਸਿਆ ਸੀ।
 

ਇਰਾਕ ਨੇ ਕੀਤੀ ਅਮਰੀਕਾ ਅਤੇ ਇਰਾਨ ਵਿਚਕਾਰ ਵਿਚੋਲਗੀ ਦੀ ਪੇਸ਼ਕਸ਼


ਇਰਾਕੀ ਸੰਸਦ ਦੇ ਪ੍ਰਧਾਨ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਜੇਕਰ ਬਗ਼ਦਾਦ ਨੂੰ ਕਿਹਾ ਗਿਆ ਤਾਂ ਉਹ ਅਮਰੀਕਾ ਅਤੇ ਇਰਾਨ ਦਰਮਿਆਨ ਵਿਚੋਲਗੀ ਕਰਨ ਲਈ ਤਿਆਰ ਹੈ। ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜਰੀਫ਼ ਦਾ ਬਿਆਨ ਦੋ ਦਿਨਾਂ ਇਰਾਕ ਯਾਤਰਾ ਦੌਰਾਨ ਆਇਆ ਹੈ। ਹਲਬੁਸੀ ਦਾ ਇਹ ਬਿਆਨ ਸਰਕਾਰੀ ਟੀਵੀ ਉੱਤੇ ਪ੍ਰਸਾਰਿਤ ਹੋਇਆ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Iraq Warn US Iran War Offer mediating