ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਸੰਸਾਰ–ਪ੍ਰਸਿੱਧ ਪੇਂਟਿੰਗ 'ਮੋਨਾਲਿਜ਼ਾ' ਦੀ ਮੁਸਕਰਾਹਟ ਅਸਲੀ ਨਹੀਂ?

ਕੀ ਸੰਸਾਰ–ਪ੍ਰਸਿੱਧ ਪੇਂਟਿੰਗ 'ਮੋਨਾਲਿਜ਼ਾ' ਦੀ ਮੁਸਕਰਾਹਟ ਅਸਲੀ ਨਹੀਂ?

ਇੰਗਲੈਂਡ ' ਲੰਦਨ ਯੂਨੀਵਰਸਿਟੀ ਦੇ ਇੱਕ ਨਵੇਂ ਅਧਿਐਨ ਮੁਤਾਬਕ ਇਤਾਲਵੀ ਵਿਦਵਾਨ ਤੇ ਪੇਂਟਰ ਲਿਓਨਾਰਡੋ ਡਾ ਵਿੰਚੀ ਦੀ ਵਿਸ਼ਵਪ੍ਰਸਿੱਧ ਪੇਂਟਿੰਗ 'ਮੋਨਾਲਿਜ਼ਾ' ਦੀ ਚਰਚਿਤ ਮੁਸਕਰਾਹਟ ਸੁਭਾਵਕ ਨਹੀਂ ਵੀ ਹੋ ਸਕਦੀ

 

 

ਇਸ ਅਧਿਐਨ ਵਿੱਚ ਇਹ ਆਖਿਆ ਗਿਆ ਹੈ ਕਿ ਵਿਦਵਾਨ ਨੇ ਜਾਣਬੁੱਝ ਕੇ ਇਸ ਨੂੰ ਇਸ ਢੰਗ ਨਾਲ ਕੈਨਵਸ 'ਤੇ ਵਾਹਿਆ ਸੀ। ਲੰਦਨ ਯੂਨੀਵਰਸਿਟੀ ਦੇ ਖੋਜੀ ਵਿਦਵਾਨ ਸੇਂਟ ਜਾਰਜ ਨੇ ਮੋਨਾਲਿਜ਼ਾ ਦੇ ਭਾਵ ਦੀ ਸੱਚਾਈ ਨੂੰ ਪਰਖਣਾ ਸ਼ੁਰੂ ਕੀਤਾ ਤੇ ਦੁਨੀਆ ਦੀ ਇਸ ਪ੍ਰਸਿੱਧ ਪੇਂਟਿੰਗ ਲਈ ਮਨੋਭਾਵ ਦੇ ਸਿਧਾਂਤ ਦੀ ਵਰਤੋਂ ਕੀਤੀ

 

 

ਉਨ੍ਹਾਂ ਚਿਹਰੇ ਦੇ ਹਾਵਭਾਵ ਨੂੰ ਪਰਖਣ ਲਈ 'ਕਿਮਰਿਕ ਫ਼ੇਸ ਟੈਸਟ ਤਕਨੀਕ' ਦੀ ਵਰਤੋ਼ ਕੀਤੀ। ਇਸ ਵਿੱਚ ਤਸਵੀਰ ਦੇ ਚਿਹਰੇ ਨੂੰ ਅੱਧਾਅੱਧਾ ਕੱਟ ਕੇ ਹਰ ਅੱਧੇ ਹਿੱਸੇ ਨੂੰ ਇਸ ਦੀ ਸ਼ੀਸ਼ੇ ਵਾਲੇ ਅਕਸ ਦੇ ਨਾਲ ਰੱਖਿਆ ਜਾਂਦਾ ਸੀ। ਦੋਵੇਂ ਕਿਮਰਿਕ ਤਸਵੀਰਾਂ ਉੱਤੇ ਲੋਕਾਂ ਦੇ ਇੱਕ ਸਮੂਹ ਨੇ ਆਪੋਆਪਣੇ ਵਿਚਾਰ ਰੱਖੇ ਤੇ ਭਾਵ ਅਨੁਸਾਰ ਉਨ੍ਹਾਂ ਦੀ ਰੇਟਿੰਗ ਕੀਤੀ

 

 

ਇਸ ਦੌਰਾਨ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਗਈ ਕਿ ਕੱਟੀਆਂ ਗਈਆਂ ਤਸਵੀਰਾਂ ਵਿੱਚੋਂ ਸ਼ੀਸ਼ੇ ਵਾਲੇ ਅਕਸ ਦੀ ਖੱਬੇ ਪਾਸੇ ਵਾਲੀ ਤਸਵੀਰ ਵਿੱਚ ਖ਼ੁਸ਼ੀ ਝਲਕ ਰਹੀ ਹੈ ਜਦ ਕਿ ਸੱਜੇ ਪਾਸੇ ਵਾਲੀ ਤਸਵੀਰ ਵਿੱਚ ਭਾਵ ਦੀ ਕਮੀ ਹੈ। ਇਸ ਨੂੰ ਬਿਨਾ ਭਾਵਨਾ ਦੇ ਜਾਂ ਇੱਕਰੂਪ ਸਮਝਿਆ ਜਾ ਸਕਦਾ ਹੈ। ਇਹ ਖੋਜ 'ਕੋਰਟੈਕਸ' ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਈ ਹੈ

 

 

ਇੰਝ ਇਸ ਅਧਿਐਨ ਦਾ ਇਹੋ ਨਤੀਜਾ ਕੱਢਿਆ ਗਿਆ ਹੈ ਕਿ ਮੋਨਾਲਿਜ਼ਾ ਦੀ ਮੁਸਕਾਨ ਵਿੱਚ ਇੱਕਰੂਪਤਾ ਨਹੀਂ ਹੈ। ਖੋਜੀ ਵਿਦਵਾਨਾਂ ਵਿੱਚ ਅਮਰੀਕਾ ਦੀ ਸਿਨਸਿਨਾਟੀ ਯੂਨੀਵਰਸਿਟੀ ਦੇ ਲੂਕਾ ਮਾਰਸਿਲੀ ਤੇ ਇਟਲੀ ਦੇ ਰੋਮ ਸਥਿਤ ਸੈਪੀਏਂਜਾ ਯੂਨੀਵਰਸਿਟੀ ਦੇ ਮੈਟੀਓ ਬੋਲੋਗਨਾ ਸ਼ਾਮਲ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Is world renowned painting Monalisa s smile is not real