ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ’ਚ ਦਹਿਸ਼ਤ, ISI ਨੇ ਹਿਜ਼ਬੁਲ ਮੁਖੀ ਸਲਾਹੁਦੀਨ ’ਤੇ ਕਰਾਇਆ ਹਮਲਾ

ਜੰਮੂ-ਕਸ਼ਮੀਰ ' ਅਸ਼ਾਂਤੀ ਪੈਦਾ ਕਰਨ ਦੇ ਨਾਲ ਹੀ ਭਾਰਤ ਚ ਹੋਏ ਕਈ ਅੱਤਵਾਦੀ ਹਮਲਿਆਂ ਦੇ ਜ਼ਿੰਮੇਦਾਰ ਅੱਤਵਾਦੀ ਸਮੂਹ ਹਿਜਬੁਲ ਮੁਜਾਹਿਦੀਨ ਦੇ ਮੁਖੀ ਸੱਯਦ ਸਲਾਹੁਦੀਨ 'ਤੇ 25 ਮਈ ਨੂੰ ਇਸਲਾਮਾਬਾਦ ' ਅਣਪਛਾਤੇ ਹਮਲਾਵਰਾਂ ਨੇ ਕਥਿਤ ਤੌਰ 'ਤੇ ਕਰ ਦਿੱਤਾਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਸਲਾਹੁਦੀਨ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਰਮਿਆਨ ਇਨ੍ਹੀਂ ਦਿਨੀਂ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ ਤੇ ਇਸ ਹਮਲੇ ਦੀ ਯੋਜਨਾ ਖੁਦ ਆਈਐਸਆਈ ਨੇ ਬਣਾਈ ਹੈ

 

ਖੁਫੀਆ ਏਜੰਸੀਆਂ ਦੇ ਸੂਤਰਾਂ ਨੇ ਦੱਸਿਆ ਕਿ ਹਮਲੇ ਵਿਚ ਮੁਹੰਮਦ ਯੂਸਫ ਸ਼ਾਹ ਉਰਫ ਸਈਦ ਸਲਾਹੁਦੀਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਤੇ ਉਸ ਦਾ ਇਲਾਜ ਚੱਲ ਰਿਹਾ ਹੈ। ਸਲਾਹੁਦੀਨ ਪਾਕਿਸਤਾਨ ਪੱਖੀ ਅੱਤਵਾਦੀ ਸਮੂਹਾਂ ਦੇ ਗਠਜੋੜ ਦਾ ਮੁਖੀ ਵੀ ਹੈ ਜਿਸ ਨੂੰ ਯੂਨਾਈਟਿਡ ਜੇਹਾਦ ਕੌਂਸਲ ਕਹਿੰਦੇ ਹਨ। ਸਲਾਰੂਦੀਨ ਨੂੰ ਅਮਰੀਕੀ ਵਿਦੇਸ਼ ਵਿਭਾਗ ਨੇ ਵਿਸ਼ਵਵਿਆਪੀ ਅੱਤਵਾਦੀ ਘੋਸ਼ਿਤ ਕੀਤਾ ਹੈ।

 

ਖੁਫੀਆ ਏਜੰਸੀ ਦੇ ਇਕ ਉੱਚ ਅਧਿਕਾਰੀ ਨੇ ਕਿਹਾ, "ਉਸਨੂੰ ਇਸਲਾਮਾਬਾਦ ਵਿਚ 25 ਮਈ ਨੂੰ ਹਿਜ਼ਬੁਲ ਮੁਜਾਹਿਦੀਨ ਕੰਪਲੈਕਸ ਨੇੜੇ ਨਿਸ਼ਾਨਾ ਬਣਾਇਆ ਗਿਆ ਸੀ।" ਅਧਿਕਾਰੀ ਨੇ ਕਿਹਾ ਕਿ ਹਮਲੇ ਦੀ ਕਥਿਤ ਤੌਰ ਤੇ ਆਈਐਸਆਈ ਨੇ ਯੋਜਨਾ ਬਣਾਈ ਸੀ। ਉਨ੍ਹਾਂ ਨੇ ਕਿਹਾ ਕਿ ਹਮਲਾ ਸਲਾਹੁਦੀਨ ਨੂੰ ਮਾਰਨ ਲਈ ਨਹੀਂ, ਬਲਕਿ ਉਸਨੂੰ ਤੇ ਉਸਦੇ ਅੱਤਵਾਦੀ ਸੰਗਠਨ ਦੇ ਮੈਂਬਰਾਂ ਨੂੰ ਸੰਦੇਸ਼ ਦੇਣਾ ਸੀ।

 

ਸਾਲਾਹੂਦੀਨ ਅਤੇ ਉਸ ਦੇ ਆਈਐਸਆਈ ਹੈਂਡਲਰ ਵਿਚਾਲੇ ਦੂਰੀ ਪੈਣੀ ਪਿਛਲੇ ਸਾਲ ਅਗਸਤ ਵਿਚ ਜੰਮੂ-ਕਸ਼ਮੀਰ ਤੋਂ ਧਾਰਾ 370 ਰੱਦ ਹੋਣ ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ। ਖੁਫੀਆ ਸੂਤਰਾਂ ਨੇ ਕਿਹਾ ਕਿ ਸਲਾਹੁਦੀਨ ਜਾਂ ਉਸ ਦੀ ਸੰਸਥਾ ਨੂੰ ਧਾਰਾ 370 ਨੂੰ ਰੱਦ ਕਰਨ ਦੀ ਭਾਰਤ ਸਰਕਾਰ ਦੇ ਕਦਮ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਸ ਦੇ ਬਾਅਦ ਤੋਂ ਹੀ ਆਈਐਸਆਈ ਨੇ ਹੌਲੀ ਹੌਲੀ ਹਿਜ਼ਬੁਲ ਮੁਜਾਹਿਦੀਨ ਤੋਂ ਆਪਣਾ ਸਮਰਥਨ ਵਾਪਸ ਲੈਣਾ ਸ਼ੁਰੂ ਕਰ ਦਿੱਤਾ ਸੀ।

 

ਸੂਤਰਾਂ ਨੇ ਦੱਸਿਆ ਕਿ ਆਈਐਸਆਈ ਨੇ ਸਲਾਹੁਦੀਨ ਨੂੰ ਭਾਰਤ ਸਰਕਾਰ ਦੇ ਇਸ ਕਦਮ ਦੇ ਵਿਰੁੱਧ ਘਾਟੀ ਚ ਵੱਡਾ ਹਮਲਾ ਕਰਨ ਦੇ ਨਿਰਦੇਸ਼ ਦਿੱਤੇ ਸਨ ਪਰ ਉਹ ਅਜਿਹਾ ਕਰਨ ਵਿੱਚ ਅਸਫਲ ਰਿਹਾ, ਜਿਸ ਨਾਲ ਆਈਐਸਆਈ ਨਾਰਾਜ਼ ਹੋ ਗਈ। ਸੂਤਰਾਂ ਨੇ ਦੱਸਿਆ ਕਿ ਜਦੋਂ ਆਈਐਸਆਈ ਨੇ ਉਸਨੂੰ ਆਪਣਾ ਸਮਰਥਨ ਵਾਪਸ ਲੈਣ ਦਾ ਸੁਨੇਹਾ ਦੇਣਾ ਸ਼ੁਰੂ ਕੀਤਾ ਤਾਂ ਸਲਾਹੁਦੀਨ ਨੇ ਰਾਜਾ ਫਾਰੂਕ ਹੈਦਰ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹੋਰਾਂ ਨਾਲ ਸੰਪਰਕ ਕੀਤਾ।

 

ਸੂਤਰਾਂ ਨੇ ਦੱਸਿਆ ਕਿ ਇਸ ਨੇ ਵਾਦੀ ਵਿੱਚ ਆਈਐਸਆਈ ਨੂੰ ਹਮਲੇ ਕਰਨ ਦਾ ਵਾਅਦਾ ਕੀਤਾ ਸੀ। ਇਸ ਦੌਰਾਨ ਆਈਐਸਆਈ ਨੇ ਹਿਜ਼ਬੁਲ ਕੇਡਰ ਨੂੰ ਲੋੜੀਂਦੀ ਸਿਖਲਾਈ, ਹਥਿਆਰ ਅਤੇ ਗੋਲਾ ਬਾਰੂਦ ਮੁਹੱਈਆ ਕਰਵਾਉਣਾ ਬੰਦ ਕਰ ਦਿੱਤਾ। ਕਸ਼ਮੀਰ ਚ ਹਿਜ਼ਬੁਲ ਦਾ ਸਮਰਥਨ ਨਾ ਹੋਣ ਕਰਕੇ ਉਹ ਕਮਜ਼ੋਰ ਹੋ ਗਿਆ ਸੀ। ਇਸ ਮਹੀਨੇ ਦੇ ਸ਼ੁਰੂ ਚ ਕਸ਼ਮੀਰ ਵਿਚ ਇਕ ਮੁਕਾਬਲੇ ਵਿਚ ਭਾਰਤੀ ਸੁਰੱਖਿਆ ਬਲਾਂ ਦੁਆਰਾ ਹਿਜ਼ਬੁਲ ਕਮਾਂਡਰ ਰਿਆਜ਼ ਨਾਇਕੂ ਨੂੰ ਖਤਮ ਕਰਨ ਤੋਂ ਬਾਅਦ ਸਲਾਹੁਦੀਨ ਵੀ ਬੈਕਫੁੱਟ 'ਤੇ ਚਲਾ ਗਿਆ ਸੀ। ਸੂਤਰ ਦੱਸਦੇ ਹਨ ਕਿ ਉਸਨੇ ਪੀਓਕੇ ਵਿਖੇ ਹਿਜ਼ਬੁਲ ਕੇਡਰ ਨਾਲ ਗੱਲਬਾਤ ਦੌਰਾਨ ਖੁੱਲ੍ਹ ਕੇ ਆਈਐਸਆਈ ਦੀ ਆਲੋਚਨਾ ਕੀਤੀ।

 

ਅੱਤਵਾਦੀ ਨਾਇਕੂ ਦੇ ਮਾਰੇ ਜਾਣ ਤੋਂ ਬਾਅਦ ਸਲਾਹੁਦੀਨ ਨੇ ਕਿਹਾ ਕਿ ਕਸ਼ਮੀਰ ਘਾਟੀ ਵਿਚ ਭਾਰਤੀ ਸੁਰੱਖਿਆ ਬਲਾਂ ਦੀ ਸਥਿਤੀ ਮਜ਼ਬੂਤ ​​ਹੈ। ਉਸ ਦੇ ਕਹਿਣ ਦੀ ਇਕ ਵੀਡੀਓ ਸਾਹਮਣੇ ਆਈ ਹੈ। ਸਲਾਹੁਦੀਨ ਨੂੰ ਰਾਵਲਪਿੰਡੀ ਵਿਚ ਹੋਈ ਨਾਇਕੂ ਦੀ ਮੌਤ 'ਤੇ ਸੋਗ ਕਰਨ ਲਈ ਰੱਖੀ ਗਈ ਇਕ ਬੈਠਕ ਵਿਚ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਕਿਹਾ ਗਿਆ ਹੈ ਕਿ ਪੰਜ ਸੁਰੱਖਿਆ ਕਰਮਚਾਰੀਆਂ ਦੀ ਹੱਤਿਆ ਤੋਂ ਬਾਅਦ ਵੀ ਭਾਰਤੀ ਸੁਰੱਖਿਆ ਬਲ ਦੀ ਸਥਿਤੀ ਮਜ਼ਬੂਤ ​​ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ISI attacked Hizbul Chief Salahuddin in Pakistan