ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਥੀ ਦੀ ਮੁਖ਼ਬਰੀ ’ਤੇ ਅਮਰੀਕੀ ਫ਼ੌਜ ਦੇ ਹੱਥੇ ਚੜ੍ਹਿਆ ਸੀ ISIS ਮੁਖੀ ਅਬੂ ਬਕਰ

ਸਾਥੀ ਦੀ ਮੁਖ਼ਬਰੀ ’ਤੇ ਅਮਰੀਕੀ ਫ਼ੌਜ ਦੇ ਹੱਥੇ ਚੜ੍ਹਿਆ ਸੀ ISIS ਮੁਖੀ ਅਬੂ ਬਕਰ

ਅੱਤਵਾਦੀ ਜੱਥੇਬੰਦੀ ‘ਇਸਲਾਮਿਕ ਸਟੇਟ’ (ISIS) ਦੇ ਸਰਗਨੇ ਅਬੂ ਬਕਰ ਅਲ–ਬਗ਼ਦਾਦੀ ਦੇ ਟਿਕਾਣੇ ’ਤੇ ਅਮਰੀਕਾ ਦੇ ਵਿਸ਼ੇਸ਼ ਸੁਰੱਖਿਆ ਬਲਾਂ ਦੀ ਕਾਰਵਾਈ ਦੌਰਾਨ ਫ਼ੌਜੀ ਜਵਾਨਾਂ ਦਾ ਮੰਤਵ ਉਸ ਨੂੰ ਜਿਊਂਦਾ ਫੜਨਾ ਸੀ ਪਰ ਉਸ ਨੇ ਖ਼ੁਦ ਨੂੰ ਇੱਕ ਧਮਾਕੇ ਨਾਲ ਉਡਾ ਲਿਆ। ਇਸ ਘਟਨਾਕ੍ਰਮ ’ਤੇ ਨਜ਼ਰ ਰੱਖਣ ਵਾਲੀ ਸੰਸਥਾ ‘ਵਾਰ ਮਾੱਨੀਟਰ’ ਨੇ ਇਹ ਦਾਅਵਾ ਕੀਤਾ ਹੈ।

 

 

ਇਹ ਵੀ ਪਤਾ ਲੱਗਾ ਹੈ ਕਿ ਆਖ਼ਰ ’ਚ ਉਸ ਦਾ ਸਹੀ ਟਿਕਾਣਾ ਦੱਸਣ ਵਿੱਚ ਉਸ ਦੇ ਇੱਕ ਨੇੜਲੇ ਸਾਥੀ ਦੀ ਵੱਡੀ ਭੂਮਿਕਾ ਰਹੀ। ਇਸੇ ਲਈ ਅਮਰੀਕੀ ਫ਼ੌਜ ਉਸ ਦੇ ਪਿੱਛੇ–ਪਿੱਛੇ ਗਈ। ਉਹ ਆਪਣੇ 8 ਹੋਰ ਸਾਥੀਆਂ ਨਾਲ ਨੱਸਦਾ–ਨੱਸਦਾ ਇੱਕ ਅਜਿਹੀ ਸੁਰੰਗ ਵਿੱਚ ਵੜ ਗਿਆ, ਜੋ ਅੱਗਿਓਂ ਬੰਦ ਸੀ।

 

 

ਅਬੂ ਬਕਰ ਨੂੰ ਜਦੋਂ ਬਚਾਅ ਦਾ ਕੋਈ ਰਾਹ ਨਾ ਦਿਸਿਆ, ਤਾਂ ਉਸ ਨੇ ਖ਼ੁਦ ਨੂੰ ਤੇ ਆਪਣੇ ਸਾਥੀਆਂ ਨੂੰ ਤਾਕਤਵਰ ਬੰਬ ਨਾਲ ਉਡਾ ਲਿਆ।

 

 

ਉਸ ਦੇ ਮੁਖ਼ਬਰ ਸਾਥੀ ਨੇ ਇਹ ਵੀ ਦੱਸਿਆ ਸੀ ਕਿ ਫੜੇ ਜਾਣ ਦੇ ਡਰ ਕਾਰਨ ਅਬੂ ਬਕਰ ਸਦਾ ਚੱਲਦੇ ਸਬਜ਼ੀ ਦੇ ਟਰੱਕਾਂ ’ਚ ਹੀ ਆਪਣੇ ਹੋਰ ਸਾਥੀਆਂ ਨਾਲ ਮੀਟਿੰਗਾਂ ਕਰਦਾ ਸੀ; ਜਿਸ ਕਾਰਨ ਉਹ ਕਦੇ ਪੁਲਿਸ ਦੇ ਹੱਥੇ ਹੀ ਨਹੀਂ ਚੜ੍ਹਿਆ। ਹੁਣ ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਨੇ ਬਾਕਾਇਦਾ ਦੇਸ਼ ਨੂੰ ਸੰਬੋਧਨ ਕਰ ਕੇ ਇਸ ਸਭ ਬਾਰੇ ਦੱਸਿਆ। ਉਨ੍ਹਾਂ ਆਖਿਆ ਕਿ ਅਬੂ ਬਕਰ ਆਖ਼ਰੀ ਸਮੇਂ ਬੁਜ਼ਦਿਲਾਂ ਵਾਲੀ ਮੌਤ ਮਰਿਆ ਤੇ ਮਰਨ ਤੋਂ ਪਹਿਲਾਂ ਬਹੁਤ ਚੀਕਿਆ।

 

 

ਸੀਰੀਆਈ ਮਨੁੱਖੀ ਅਧਿਕਾਰ ਸੰਸਥਾ ਮੁਤਾਬਕ ਇਸ ਕਾਰਵਾਈ ’ਚ ਅੱਠ ਹੈਲੀਕਾਪਟਰ ਤੇ ਜੰਗੀ ਹਵਾਈ ਜਹਾਜ਼ ਸ਼ਾਮਲ ਸਨ। ਵਿਸ਼ੇਸ਼ ਬਲਾਂ ਵੱਲੋਂ ਕੀਤੀ ਗਈ ਇਸ ਕਾਰਵਾਈ ’ਚ ਅਲ–ਬਗ਼ਦਾਦੀ ਸਮੇਤ 9 ਜਣੇ ਮਾਰੇ ਗਏ ਹਨ। ਇੰਗਲੈਂਡ ਦੀ ਇੱਕ ਸੰਸਥਾ ਮੁਤਾਬਕ ਬਗ਼ਦਾਦੀ ਇਦਲੀਬ ’ਚ ਪਿੰਡ ਬਾਰਿਸ਼ਾ ਦੇ ਇੱਕ ਮਕਾਨ ’ਚ ਲੁਕਿਆ ਹੋਇਆ ਸੀ।

 

 

ਚਸ਼ਮਦੀਦ ਗਵਾਹਾਂ ਦਾ ਹਵਾਲਾ ਦਿੰਦਿਆਂ ਸੰਸਥਾ ਨੇ ਦੱਸਿਆ ਹੈ ਕਿ ਕਾਰਵਾਈ ਤੋਂ ਬਾਅਦ ਅਮਰੀਕੀ ਸੁਰੱਖਿਆ ਬਲ ਇੱਕ ਲਾਸ਼ ਨੂੰ ਬਾਹਰ ਲਿਜਾਂਦੇ ਹੋਏ ਦਿਸੇ, ਜੋ ਅਲ–ਬਗ਼ਦਾਦੀ ਦੀ ਹੀ ਮੰਨੀ ਜਾ ਰਹੀ ਹੈ।

 

 

ਪੱਛਮੀ ਦੇਸ਼ਾਂ ਦਾ ਮੀਡੀਆ ਇਸ ਨੂੰ ਬਹੁਤ ਵੱਡੀ ਘਟਨਾ ਦੱਸ ਰਿਹਾ ਹੈ। ਕੱਲ੍ਹ ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਨੇ ਟਵੀਟ ਕਰ ਕੇ ਇਸ਼ਾਰਾ ਕੀਤਾ ਸੀ ਕਿ ਹੁਣ ਕੋਈ ਬਹੁਤ ਵੱਡੀ ਘਟਨਾ ਵਾਪਰ ਗਈ ਹੈ, ਜਿਸ ਬਾਰੇ ਉਹ ਬਅਦ ’ਚ ਦੱਸਣਗੇ।

 

 

ਪਾਬੰਦੀਸ਼ੁਦਾ ਅੱਤਵਾਦੀ ਜੱਥੇਬੰਦੀ ‘ਇਸਲਾਮਿਕ ਸਟੇਟ’ ਦੇ ਸਰਗਨੇ ਅਬੂ ਬਕਰ ਅਲ–ਬਗ਼ਦਾਦੀ ਦੇ ਖ਼ਾਤਮੇ ਲਈ ਚਲਾਈ ਗਈ ਇਸ ਮੁਹਿੰਮ ਵਿੱਚ ਇਰਾਕ ਦੀ ਭੂਮਿਕਾ ਬਹੁਤ ਅਹਿਮ ਰਹੀ ਹੈ।

ਉਹ ਜਗ੍ਹਾ ਜਿੱਥੇ ਅੱਤਵਾਦੀ ਜੱਥੇਬੰਦੀ ਇਸਲਾਮਿਕ ਸਟੇਟ ਦਾ ਸਰਗਨਾ ਅਬੂ ਬਕਰ ਅਲ–ਬਗ਼ਦਾਦੀ ਮਾਰਿਆ ਗਿਆ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ISIS Chief Abu Bakr cordoned off due to a tip off from his close aide